National

ਘਰ ਵਿਚ ਸੁੱਤੇ ਪਏ ਪੂਰੇ ਪਰਿਵਾਰ ਦੀ ਹੱਤਿਆ, ਬੱਚਿਆਂ ਨੂੰ ਵੀ ਨਹੀਂ ਬਖਸ਼ਿਆ…

Kurukshetra Crime News: ਹਰਿਆਣਾ ਦੇ ਕੁਰੂਕਸ਼ੇਤਰ ‘ਚ ਅੱਧੀ ਰਾਤ ਨੂੰ ਇਕ ਪਰਿਵਾਰ ਉਤੇ ਹਮਲਾ ਕੀਤਾ ਗਿਆ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੀਤੀ ਰਾਤ ਪਰਿਵਾਰ ਸੁੱਤਾ ਸੀ, ਪਰ ਜਦੋਂ ਦੇਰ ਸਵੇਰ ਤੱਕ ਘਰ ਵਿੱਚ ਕੋਈ ਹਿਲਜੁਲ ਨਾ ਹੋਈ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਘਰ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੁੱਲ੍ਹਣ ‘ਤੇ ਤੋੜ ਦਿੱਤਾ। ਪਿੰਡ ਵਾਸੀ ਅੰਦਰ ਦੇ ਹਾਲਾਤ ਦੇਖ ਕੇ ਹੈਰਾਨ ਰਹਿ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਹਮਲੇ ਦਾ ਸ਼ਿਕਾਰ ਨਾਇਬ ਸਿੰਘ ਕੁਰੂਕਸ਼ੇਤਰ ਦੇ ਜੱਜ ਕੋਲ ਰੀਡਰ ਵਜੋਂ ਕੰਮ ਕਰਦਾ ਸੀ। ਉਸ ਦਾ ਲੜਕਾ ਵੀ ਸ਼ਾਹਬਾਦ ਅਦਾਲਤ ਵਿੱਚ ਕੰਮ ਕਰਦਾ ਸੀ।

ਇਸ਼ਤਿਹਾਰਬਾਜ਼ੀ

ਕੁਰੂਕਸ਼ੇਤਰ ਦੇ ਸ਼ਾਹਾਬਾਦ ਦੇ ਪਿੰਡ ਯਾਰਾ ਵਿਚ 7 ਦਸੰਬਰ ਦੀ ਰਾਤ ਨੂੰ ਸੁੱਤੇ ਪਏ ਪਰਿਵਾਰ ‘ਤੇ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਵਿਚ 4 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਮੁਖੀ ਨਾਇਬ ਸਿੰਘ, ਉਸ ਦੀ ਪਤਨੀ ਅੰਮ੍ਰਿਤ, ਬੇਟਾ ਦੁਸ਼ਯੰਤ, ਨੂੰਹ ਅੰਮ੍ਰਿਤ ਕੌਰ ਅਤੇ ਪੋਤਾ ਕੇਸ਼ਵ ਸੁੱਤੇ ਹੋਏ ਸਨ। ਨਾਇਬ ਸਿੰਘ ਅਤੇ ਉਸ ਦੀ ਪਤਨੀ ਹੇਠਾਂ ਕਮਰੇ ਵਿੱਚ ਸਨ। ਉਸ ਦਾ ਪੁੱਤਰ ਦੁਸ਼ਯੰਤ ਆਪਣੀ ਪਤਨੀ ਅਤੇ ਪੁੱਤਰ ਕੇਸ਼ਵ ਨਾਲ ਪਹਿਲੀ ਮੰਜ਼ਿਲ ‘ਤੇ ਇਕ ਕਮਰੇ ‘ਚ ਸੌਂ ਰਿਹਾ ਸੀ। ਜਦੋਂ ਐਤਵਾਰ ਸਵੇਰੇ 8 ਵਜੇ ਤੱਕ ਵੀ ਉਸ ਦੇ ਘਰ ਕੋਈ ਹਿਲਜੁਲ ਨਾ ਹੋਈ ਤਾਂ ਇਲਾਕੇ ਦੇ ਲੋਕਾਂ ਨੇ ਦਰਵਾਜ਼ਾ ਖੜਕਾਇਆ ਤਾਂ ਗੱਲ ਸਮਝ ਆਈ।

ਇਸ਼ਤਿਹਾਰਬਾਜ਼ੀ

ਪ੍ਰਾਪਤ ਜਾਣਕਾਰੀ ਅਨੁਸਾਰ ਨਾਇਬ ਸਿੰਘ ਅਤੇ ਉਸ ਦੀ ਪਤਨੀ ਇਮਰਿਤ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਜਦਕਿ ਨਾਇਬ ਸਿੰਘ ਪੁੱਤਰ ਦੁਸ਼ਯੰਤ, ਨੂੰਹ ਅੰਮ੍ਰਿਤ ਕੌਰ ਅਤੇ ਪੋਤਰੇ ਕੇਸ਼ਵ ਦੀ ਹਾਲਤ ਗੰਭੀਰ ਸੀ। ਦੁਸ਼ਯੰਤ ਦੀ ਪਤਨੀ ਅੰਮ੍ਰਿਤ ਕੌਰ ਦੀ ਵੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਨਾਲ ਹੀ ਜ਼ਖਮੀ ਬੱਚਾ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਫੋਰੈਂਸਿਕ ਲੈਬ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਜਾਂਚ ਕਰ ਰਹੇ ਹਨ। ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ਼ਤਿਹਾਰਬਾਜ਼ੀ

ਮ੍ਰਿਤਕ ਨਾਇਬ ਸਿੰਘ ਕੁਰੂਕਸ਼ੇਤਰ ਜੱਜ ਕੋਲ ਰੀਡਰ ਦਾ ਕੰਮ ਕਰਦਾ ਸੀ। ਦੁਸ਼ਯੰਤ ਵੀ ਸ਼ਾਹਬਾਦ ਅਦਾਲਤ ਵਿੱਚ ਕੰਮ ਕਰਦਾ ਸੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਕਿਸ ਕਾਰਨ ਹੋਈ। ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਹੈ। ਪੁਲਿਸ ਟੀਮ ਜਾਂਚ ‘ਚ ਜੁਟੀ ਹੋਈ ਹੈ।

  • First Published :

Source link

Related Articles

Leave a Reply

Your email address will not be published. Required fields are marked *

Back to top button