ਅੰਡਰ 19 ਏਸ਼ੀਆ ਕੱਪ 2024 ਫਾਈਨਲ, ਭਾਰਤੀ ਟੀਮ ਨੇ 100 ਦੌੜਾਂ ਦੇ ਅੰਦਰ 7 ਵਿਕਟਾਂ ਗੁਆਈਆਂ

ਅੰਡਰ 19 ਏਸ਼ੀਆ ਕੱਪ 2024 (Under 19 Asia Cup Final) ਦਾ ਫਾਈਨਲ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਏਸ਼ੀਆ ਕੱਪ ਦਾ ਇਹ ਖਿਤਾਬ 8 ਵਾਰ ਜਿੱਤਿਆ ਹੈ। ਉਹ 9ਵੀਂ ਵਾਰ ਚੈਂਪੀਅਨ ਬਣਨਾ ਚਾਹੇਗਾ। ਇਸ ਦੇ ਨਾਲ ਹੀ 2023 ਵਿੱਚ ਸੈਮੀਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਬੰਗਲਾਦੇਸ਼ ਨੇ ਵੀ ਫਾਈਨਲ ਵਿੱਚ ਥਾਂ ਬਣਾਈ ਸੀ। ਭਾਰਤ ਖਿਲਾਫ ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਅਸਫਲ ਰਹੀ। ਪੂਰੀ ਟੀਮ ਸਿਰਫ 198 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 100 ਦੌੜਾਂ ਦੇ ਅੰਦਰ ਹੀ 7 ਵਿਕਟਾਂ ਗੁਆ ਦਿੱਤੀਆਂ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ:
ਬੰਗਲਾਦੇਸ਼ U19 (ਪਲੇਇੰਗ ਇਲੈਵਨ): ਜਵਾਦ ਅਬਰਾਰ, ਕਲਾਮ ਸਿੱਦੀਕੀ ਅਲੀਨ, ਮੁਹੰਮਦ ਅਜ਼ੀਜ਼ੁਲ ਹਕੀਮ ਤਮੀਮ (ਕਪਤਾਨ), ਮੁਹੰਮਦ ਸ਼ਿਹਾਬ ਜੇਮਸ, ਮੁਹੰਮਦ ਫਰੀਦ ਹਸਨ ਫੈਜ਼ਲ (ਵਿਕੇਟ), ਦੇਬਾਸ਼ੀਸ਼ ਸਰਕਾਰ ਦੇਬਾ, ਮੁਹੰਮਦ ਸਮਿਊਨ ਬਸੀਰ ਰਤੁਲ, ਮਾਰੂਫ ਮ੍ਰਿਧਾ, ਮੁਹੰਮਦ ਰਿਜ਼ਾਨ ਹੋਸਨ, ਅਲ ਫਹਾਦ, ਇਕਬਾਲ ਹੁਸੈਨ ਇਮੋਨ
ਇੰਡੀਆ U19 (ਪਲੇਇੰਗ ਇਲੈਵਨ): ਆਯੂਸ਼ ਮਹਾਤਰੇ, ਵੈਭਵ ਸੂਰਿਆਵੰਸ਼ੀ, ਆਂਦਰੇ ਸਿਦਾਰਥ, ਮੁਹੰਮਦ ਅਮਨ (ਕਪਤਾਨ), ਕੇਪੀ ਕਾਰਤੀਕੇਯਾ, ਨਿਖਿਲ ਕੁਮਾਰ, ਹਰਵੰਸ਼ ਸਿੰਘ (ਵਿਕਟਕੀਪਰ), ਕਿਰਨ ਚੋਰਮਲੇ, ਹਾਰਦਿਕ ਰਾਜ, ਚੇਤਨ ਸ਼ਰਮਾ, ਯੁਧਜੀਤ ਗੁਹਾ।