ਗਰਮੀਆਂ ਵਿੱਚ ਘਰ ਲੈ ਕੇ ਆਓ ਸ਼ਾਨਦਾਰ 2 ਟਨ AC, ਐਮਾਜ਼ਾਨ ‘ਤੇ ਚੱਲ ਰਹੀ ਹੈ ਗ੍ਰੇਟ ਸਮਰ ਸੇਲ, ਮਿਲ ਰਹੀ ਹੈ ਏਅਰ ਕੰਡੀਸ਼ਨਰਾਂ ‘ਤੇ ਭਾਰੀ ਛੋਟ

ਇਸ ਸਮੇਂ ਪੂਰੇ ਦੇਸ਼ ਵਿੱਚ ਗਰਮੀ ਦੀ ਲਹਿਰ ਸ਼ੁਰੂ ਹੋ ਗਈ ਹੈ। ਉੱਤਰ ਭਾਰਤ ਵਿੱਚ ਗਰਮੀ ਨੇ ਅਜੇ ਜ਼ੋਰ ਫੜ੍ਹਨਾ ਹੈ ਜਦਕਿ ਕਿ ਦੱਖਣ ਭਾਰਤ ਵਿੱਚ ਤਾਪਮਾਨ ਬਹੁਤ ਜ਼ਿਆਦਾ ਵੱਧ ਗਿਆ ਹੈ। ਅਜਿਹੇ ਵਿੱਚ ਗਰਮੀਆਂ ਤੋਂ ਰਾਹਤ ਪਾਉਣ ਲਈ ਲੋਕ ਘਰਾਂ ਵਿੱਚ ਪੱਖੇ, ਕੂਲਰਾਂ ਅਤੇ ACs ਦਾ ਸਹਾਰਾ ਲੈਂਦੇ ਹਨ। ਅੱਜ ਦੇ ਸਮੇਂ AC ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀ ਹੈ। ਪਰ ਹੁਣ ਤੁਸੀਂ ਇਹਨਾਂ ਅਸਮਾਨ ਛੂਹ ਰਹੀਆਂ ਕੀਮਤਾਂ ਤੋਂ ਰਾਹਤ ਪਾ ਕੇ ਆਪਣੇ ਘਰ ਨੂੰ ਠੰਡਾ ਕਰ ਸਕਦੇ ਹੋ ਕਿਉਂਕਿ ਜੋ ਖ਼ਬਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸਨੂੰ ਪੜ੍ਹ ਕੇ ਤੁਸੀਂ ਵੀ ਆਪਣੇ ਘਰ ਲਈ AC ਜ਼ਰੂਰ ਖਰੀਦ ਲਵੋਗੇ।
ਅਸੀਂ ਗੱਲ ਕਰ ਰਹੇ ਹਾਂ AC ਨੂੰ ਔਨਲਾਈਨ ਖਰੀਦਣ ਦੇ ਸਭ ਤੋਂ ਵਧੀਆ ਮੌਕੇ ਦੀ। ਸਭ ਤੋਂ ਵੱਡੀਆਂ ਈ-ਕਾਮਰਸ ਕੰਪਨੀਆਂ ਵਿੱਚੋਂ ਇੱਕ, ਐਮਾਜ਼ਾਨ (Amazon) ਆਪਣੀ ਗ੍ਰੇਟ ਸਮਰ ਸੇਲ (Great Summer Sale) ਚਲਾ ਰਹੀ ਹੈ। ਇਸ ਸੇਲ ਵਿੱਚ, ਸਮਾਰਟਫੋਨ (Smartphones), ਲੈਪਟਾਪ (Laptop), ਸਮਾਰਟ ਟੀਵੀ (Smart TV) ਅਤੇ ਇਲੈਕਟ੍ਰਾਨਿਕਸ (Electronics) ‘ਤੇ ਛੋਟ ਉਪਲਬਧ ਹੈ। ਇਸ ਵਿੱਚ ਸੈਮਸੰਗ (Samsung), ਗੋਦਰੇਜ (Godrej) ਅਤੇ ਪੈਨਾਸੋਨਿਕ (Panasonic) ਵਰਗੀਆਂ ਵੱਡੀਆਂ ਕੰਪਨੀਆਂ ਦੇ 2 ਟਨ ਏਅਰ ਕੰਡੀਸ਼ਨਰ (ਏਸੀ) ਵੀ ਘੱਟ ਕੀਮਤ ‘ਤੇ ਖਰੀਦੇ ਜਾ ਸਕਦੇ ਹਨ।
ਇਸ ਸੇਲ ਵਿੱਚ, HDFC ਬੈਂਕ ਦੇ ਗਾਹਕਾਂ ਲਈ ਕ੍ਰੈਡਿਟ ਕਾਰਡਾਂ ‘ਤੇ 10 ਪ੍ਰਤੀਸ਼ਤ ਦੀ ਛੋਟ ਹੈ। ਇਸ ਤੋਂ ਇਲਾਵਾ, ਐਮਾਜ਼ਾਨ ਪੇ ICICI ਬੈਂਕ ਕ੍ਰੈਡਿਟ ਕਾਰਡ ‘ਤੇ ਪੰਜ ਪ੍ਰਤੀਸ਼ਤ ਕੈਸ਼ਬੈਕ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਵਿੱਚ ਕਈ ਉਤਪਾਦਾਂ ‘ਤੇ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਪੁਰਾਣੇ ਡਿਵਾਈਸ ਨੂੰ ਬਦਲਣ ਦੀ ਰਕਮ ਐਮਾਜ਼ਾਨ ਦੁਆਰਾ ਤੈਅ ਕੀਤੀ ਜਾਵੇਗੀ।
ਐਮਾਜ਼ਾਨ ਸੇਲ ਵਿੱਚ 2 ਟਨ ਏਅਰ ਕੰਡੀਸ਼ਨਰਾਂ ‘ਤੇ ਸਭ ਤੋਂ ਵਧੀਆ ਡੀਲ
ਮਾਡਲ ਲਿਸਟ ਕੀਮਤ ਸੇਲ ਕੀਮਤ
1. ਸੈਮਸੰਗ ਬੇਸਪੋਕ ਏਆਈ ਸਮਾਰਟ ਸਪਲਿਟ ਏਸੀ 89,490 ਰੁਪਏ 54,490 ਰੁਪਏ
2. ਗੋਦਰੇਜ 5-ਇਨ-1 ਸਪਲਿਟ ਏਸੀ 61,000 ਰੁਪਏ 42,990 ਰੁਪਏ
3. ਪੈਨਾਸੋਨਿਕ ਸਮਾਰਟ ਸਪਲਿਟ ਏਸੀ 74,400 ਰੁਪਏ 54,990 ਰੁਪਏ
4. ਕੈਰੀਅਰ ਸਮਾਰਟ ਸਪਲਿਟ ਏਸੀ 91,690 ਰੁਪਏ 55,990 ਰੁਪਏ
5. ਹਿਟਾਚੀ ਫਿਕਸਡ ਸਪਲਿਟ ਏਸੀ 73,050 ਰੁਪਏ 46,990 ਰੁਪਏ
6. ਬਲੂ ਸਟਾਰ ਸਪਲਿਟ ਏਸੀ 71,750 ਰੁਪਏ 47,990 ਰੁਪਏ