ਅਮਰੀਕਾ ਤੋਂ ਡਿਪੋਰਟ ਹੋਏ ਮੋਹਾਲੀ ਦੇ ਨੌਜਵਾਨ ਪ੍ਰਦੀਪ ਦਾ ਪਰਿਵਾਰ ਆਇਆ ਸਾਹਮਣੇ…ਪਰਿਵਾਰ ਨੇ ਦੱਸਿਆ ਕਿ…

ਅਮਰੀਕਾ ਵਿਚੋਂ ਵਾਪਸ ਭੇਜੇ 205 ਭਾਰਤੀਆਂ ਵਿਚੋਂ 104 ਦੀ ਲਿਸਟ ਸਾਹਮਣੇ ਆਈ ਹੈ। 104 ਵਿਚੋਂ 30 ਪੰਜਾਬ ਦੇ, 2 ਚੰਡੀਗੜ੍ਹ ਦੇ, 33 ਹਰਿਆਣਾ ਦੇ, 33 ਗੁਜਰਾਤ ਦੇ, 3 ਮਹਾਰਾਸ਼ਟਰ ਦੇ, 3 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 13 ਨਾਬਾਲਗ ਵੀ ਸ਼ਾਮਲ ਹਨ। ਵਾਪਸ ਭੇਜੇ ਜਾ ਰਹੇ ਪੰਜਾਬ ਦੇ 30 ਲੋਕਾਂ ਦੇ ਨਾਮ, ਪਿੰਡ ਅਤੇ ਸ਼ਹਿਰ ਸਾਹਮਣੇ ਆਏ ਹਨ। ਇਨ੍ਹਾਂ ਡਿਪੋਰਟ ਕੀਤੇ ਲੋਕਾਂ ਚ ਇੱਕ ਮੋਹਾਲੀ ਜ਼ਿਲ੍ਹੇ ਦਾ 22 ਨੌਜਵਾਨ ਵੀ ਸ਼ਾਮਿਲ ਹੈ।
ਜਿਸਦਾ ਨਾਮ ਪ੍ਰਦੀਪ ਦੱਸਿਆ ਜਾ ਰਿਹਾ ਹੈ। ਨਿਊਜ਼ 18 ਦੀ ਟੀਮ ਇਸ ਨੌਜਵਾਨ ਦੇ ਘਰ ਪਹੁੰਚੀ। ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ 41 ਲੱਖ ਲਾ ਕੇ 6-7 ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ ,Deport ਕੀਤੇ ਮੁੰਡੇ ਦਾ ਪਰਿਵਾਰ ਬਹੁਤ ਨਿਰਾਸ਼ ਨਜ਼ਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਏਜੰਟ ਨੇ 41 ਲੱਖ ਰੁਪਏ ਲਏ ਸਨ ਅਤੇ ਉਸਨੇ ਕਿਹਾ ਕਿ ਅਸੀਂ ਮਹੀਨੇ ਦੇ ਅੰਦਰ ਅਮਰੀਕਾ ਪਹੁੰਚਾ ਦਿਆਂਗੇ। ਉਨ੍ਹਾਂ ਕਿਹਾ ਅਸੀਂ ਕਰਜ਼ਾ ਚੁੱਕ ਕੇ ਅਤੇ ਜ਼ਮੀਨ ਵੇਚ ਕੇ ਪੈਸੇ ਦਿੱਤੇ ਸਨ। ਪ੍ਰਦੀਪ ਦੇ ਘਰ ਦੇ ਹਾਲਤ ਵੀ ਬਹੁਤੇ ਚੰਗੇ ਨਹੀਂ ਹਨ। ਉਨ੍ਹਾਂ ਦੇ ਮਕਾਨ ਵੀ ਕੱਚੇ ਹਨ। ਅਜਿਹੇ ਚ ਪਰਿਵਾਰ ਬਹੁਤ ਦੁਖੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤੀ ਜ਼ਮੀਨ ਵੀ ਨਹੀਂ ਹੈ।