ਮਰਦਾਨਾ ਕਮਜ਼ੋਰੀ ਦੂਰ ਕਰੇਗੀ ਸਿਰਫ਼ 3 ਮਹੀਨੇ ਵਿਕਣ ਵਾਲੀ ਇਹ ਹਰੀ ਸਬਜ਼ੀ ! …

ਠੰਡੇ ਮੌਸਮ ਵਿੱਚ ਲੋਕਾਂ ਨੂੰ ਸਿਹਤਮੰਦ ਅਤੇ ਫਿੱਟ ਰਹਿਣ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਾਲਕ, ਮੇਥੀ, ਬਥੂ ਸਮੇਤ ਬਹੁਤ ਸਾਰੀਆਂ ਹਰੀਆਂ ਸਬਜ਼ੀਆਂ ਸਰੀਰ ਵਿੱਚ ਜਾਨ ਪਾ ਸਕਦੀਆਂ ਹਨ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਕਾਰਗਰ ਸਾਬਤ ਹੋ ਸਕਦੀਆਂ ਹਨ। ਸਰਦੀਆਂ ਦੇ ਮੌਸਮ ‘ਚ ਹਰੀ ਮੇਥੀ ਬਾਜ਼ਾਰ ‘ਚ ਕੁਝ ਮਹੀਨਿਆਂ ਲਈ ਹੀ ਮਿਲਦੀ ਹੈ ਅਤੇ ਇਸ ਦੌਰਾਨ ਲੋਕ ਇਸ ਨਾਲ ਪਰਾਠੇ ਬਣਾਉਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਹਰੀ ਮੇਥੀ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਠੰਢ ਦੇ ਇਨ੍ਹਾਂ ਕੁਝ ਮਹੀਨਿਆਂ ਤੱਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ। ਹਰੀ ਮੇਥੀ ਵਿੱਚ ਭਰਪੂਰ ਪੋਸ਼ਣ ਹੁੰਦਾ ਹੈ, ਜੋ ਸਿਹਤ ਨੂੰ ਹੈਰਾਨੀਜਨਕ ਲਾਭ ਪ੍ਰਦਾਨ ਕਰ ਸਕਦਾ ਹੈ।
ਹੈਲਥਲਾਈਨ ਦੀ ਰਿਪੋਰਟ ਅਨੁਸਾਰ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ ਅਤੇ ਹਰੀ ਮੇਥੀ ਨੂੰ ਵੀ ਆਇਰਨ ਦਾ ਚੰਗਾ ਸਰੋਤ ਮੰਨਿਆ ਜਾ ਸਕਦਾ ਹੈ। ਲਗਭਗ 100 ਗ੍ਰਾਮ ਹਰੀ ਮੇਥੀ ਵਿੱਚ 33 ਮਿਲੀਗ੍ਰਾਮ ਆਇਰਨ ਹੁੰਦਾ ਹੈ, ਜੋ ਕਿ ਸਾਡੀ ਰੋਜ਼ਾਨਾ ਲੋੜ ਤੋਂ 4 ਗੁਣਾ ਜ਼ਿਆਦਾ ਹੈ। ਬਾਲਗਾਂ ਨੂੰ ਇੱਕ ਦਿਨ ਵਿੱਚ 8 ਤੋਂ 9 ਮਿਲੀਗ੍ਰਾਮ ਆਇਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਜੇਕਰ ਤੁਸੀਂ ਇੱਕ ਦਿਨ ਵਿੱਚ 50 ਗ੍ਰਾਮ ਮੇਥੀ ਖਾਓ ਤਾਂ ਤੁਹਾਨੂੰ ਲੋੜ ਤੋਂ ਦੁੱਗਣਾ ਆਇਰਨ ਮਿਲ ਸਕਦਾ ਹੈ। ਆਇਰਨ ਤੋਂ ਇਲਾਵਾ ਮੇਥੀ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਨਾਲ ਭਰਪੂਰ ਹੁੰਦੀ ਹੈ, ਜੋ ਸਕਿਨ ਅਤੇ ਹੱਡੀਆਂ ਲਈ ਫਾਇਦੇਮੰਦ ਹੁੰਦੀ ਹੈ।
ਆਇਰਨ ਤੋਂ ਇਲਾਵਾ ਹਰੀ ਮੇਥੀ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਹਰੀ ਮੇਥੀ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਸਾਡੇ ਪੇਟ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ। ਹਰੀ ਮੇਥੀ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਰੀ ਮੇਥੀ ਵਿੱਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਸਰਦੀਆਂ ਵਿੱਚ ਬਿਮਾਰੀਆਂ ਤੋਂ ਬਚਣ ਲਈ ਹਰੀ ਮੇਥੀ ਨੂੰ ਭਰਪੂਰ ਮਾਤਰਾ ਵਿੱਚ ਖਾਣਾ ਚਾਹੀਦਾ ਹੈ।
ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਮੇਥੀ ਦਾ ਸੇਵਨ ਕਰਨਾ ਪੁਰਸ਼ਾਂ ਦੀ ਪ੍ਰਜਨਨ ਸਿਹਤ ਵਧਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਮੇਥੀ ਖਾਣ ਨਾਲ ਪੁਰਸ਼ਾਂ ਦੇ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਜਿਨਸੀ ਸ਼ਕਤੀ ਵੀ ਵਧ ਸਕਦੀ ਹੈ। ਜਿਨਸੀ ਸਮੱਸਿਆਵਾਂ ਤੋਂ ਪੀੜਤ ਪੁਰਸ਼ਾਂ ਲਈ ਵੀ ਮੇਥੀ ਦਾ ਸੇਵਨ ਲਾਭਕਾਰੀ ਹੋ ਸਕਦਾ ਹੈ। ਇਸ ਤੋਂ ਇਲਾਵਾ ਮੇਥੀ ਨੂੰ ਸ਼ੂਗਰ ਦੇ ਰੋਗੀਆਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ ਕਿ ਮੇਥੀ ਖਾਣ ਨਾਲ ਟਾਈਪ 2 ਡਾਇਬਟੀਜ਼ ਦੇ ਮਰੀਜ਼ਾਂ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਮੇਥੀ ਵਿਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ ਅਤੇ ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਸੋਜ ਘੱਟ ਹੋ ਸਕਦੀ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂਦੀਸਲਾਹ ਲਵੋ।)