ਆਪਣੀ ਹੀ ਕੰਪਨੀ ਦੇ ਫ਼ੋਨ ਨੂੰ ਟੱਕਰ ਦੇਣ ਲਈ ਲਾਂਚ ਹੋ ਰਿਹੈ Poco F7 Ultra, ਜਾਣੋ ਕੀ ਹੋਣਗੇ ਫ਼ੀਚਰ

ਭਾਰਤੀ ਬਾਜ਼ਾਰ ‘ਚ 5ਜੀ ਸਮਾਰਟਫੋਨ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ। ਲੋਕ ਘੱਟ ਕੀਮਤ ‘ਤੇ ਮਜ਼ਬੂਤ ਫੀਚਰਸ ਵਾਲੇ ਫੋਨ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ Poco ਜਲਦ ਹੀ ਆਪਣਾ ਫਲੈਗਸ਼ਿਪ ਸਮਾਰਟਫੋਨ Poco F7 Ultra ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ ਬਾਜ਼ਾਰ ‘ਚ ਮੌਜੂਦ ਕਈ ਫੋਨਾਂ ਨੂੰ ਟੱਕਰ ਦੇ ਸਕਦਾ ਹੈ। ਆਓ ਜਾਣਦੇ ਹਾਂ ਕਿ ਇਸ ਦੇ ਫੀਚਰਸ ਕੀ ਹੋਣਗੇ। ਜਾਣਕਾਰੀ ਮੁਤਾਬਕ Poco F7 Ultra ਤਿੰਨ ਰੈਮ ਅਤੇ ਸਟੋਰੇਜ ਵੇਰੀਐਂਟ ਦੇ ਨਾਲ ਆ ਸਕਦਾ ਹੈ। ਇਸ ਵਿੱਚ 12GB+256GB, 12GB+512GB ਅਤੇ 16GB+512GB ਵਰਗੇ ਵੇਰੀਐਂਟ ਸ਼ਾਮਲ ਹੋਣਗੇ। ਇਹ ਫੋਨ ਐਂਡ੍ਰਾਇਡ 15 ‘ਤੇ ਆਧਾਰਿਤ ਹੋਵੇਗਾ ਅਤੇ ਇਸ ‘ਚ Xiaomi ਦਾ ਨਵਾਂ HyperOS 2 ਯੂਜ਼ਰ ਇੰਟਰਫੇਸ ਦੇਖਣ ਨੂੰ ਮਿਲ ਸਕਦਾ ਹੈ।
ਬੈਟਰੀ ਅਤੇ ਕੈਮਰਾ ਦੀ ਗੱਲ ਕਰੀਏ ਤਾਂ Poco F7 Ultra ਦੀ ਬੈਟਰੀ ਅਤੇ ਕੈਮਰਾ ਇਸ ਨੂੰ ਖਾਸ ਬਣਾਉਂਦੇ ਹਨ। ਰਿਪੋਰਟਸ ਦੇ ਮੁਤਾਬਕ ਇਹ ਫੋਨ Redmi K80 Pro ਦਾ ਰੀਬ੍ਰਾਂਡਿਡ ਵਰਜਨ ਹੋ ਸਕਦਾ ਹੈ। ਪਾਵਰ ਲਈ ਸਮਾਰਟਫੋਨ ‘ਚ 6000mAh ਦੀ ਵੱਡੀ ਅਤੇ ਪਾਵਰਫੁੱਲ ਬੈਟਰੀ ਦਿੱਤੀ ਜਾ ਸਕਦੀ ਹੈ। ਇਹ ਬੈਟਰੀ 120W ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰੇਗੀ।
ਕੈਮਰਾ ਸੈੱਟਅੱਪ ਦੀ ਗੱਲ ਕਰੀਏ ਤਾਂ Poco F7 Ultra ‘ਚ 50 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਦੇ ਨਾਲ ਟੈਲੀਫੋਟੋ ਲੈਂਸ ਵੀ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇਸ ਦੇ ਫਰੰਟ ਕੈਮਰੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਭਾਵੇਂ ਪੋਕੋ ਤੇ ਰੈੱਡਮੀ ਦੋਵੇਂ ਹੀ ਇੱਕੋ ਕੰਪਨੀ ਦੇ ਸਬ-ਬ੍ਰਾਂਡ ਹਨ ਪਰ Poco ਦਾ ਆਉਣ ਵਾਲਾ ਸਮਾਰਟਫੋਨ Redmi K80 Pro ਨਾਲ ਮੁਕਾਬਲਾ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ‘ਚ 6.67-ਇੰਚ ਦੀ 2K AMOLED ਡਿਸਪਲੇ ਦਿੱਤੀ ਜਾ ਸਕਦੀ ਹੈ। ਇਹ ਡਿਸਪਲੇ 120 Hz ਦੀ ਰਿਫਰੈਸ਼ ਦਰ ਨੂੰ ਸਪੋਰਟ ਕਰੇਗੀ। ਪਰਫਾਰਮੈਂਸ ਲਈ ਫੋਨ ‘ਚ ਸਨੈਪਡ੍ਰੈਗਨ 8 ਜੈਨ ਏਲੀਟ ਚਿਪਸੈੱਟ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਤੁਹਾਨੂੰ ਦਸ ਦੇਈਏ ਕਿ ਕੰਪਨੀ ਵੱਲੋਂ ਅਜੇ ਤੱਕ ਉੱਪਰ ਦੱਸੇ ਫੀਚਰਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੀ ਅਸਲ ਜਾਣਕਾਰੀ Poco F7 Ultra ਦੇ ਲਾਂਚ ਹੋਣ ਦੇ ਨਾਲ ਹੀ ਸਾਹਮਣੇ ਆਵੇਗੀ।
- First Published :