International
Death Penalty: ਸਾਊਦੀ ਅਰਬ 'ਚ 300 ਲੋਕਾਂ ਨੂੰ ਫਾਂਸੀ ਦੀ ਸਜ਼ਾ…

ਸਾਊਦੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੇਸ਼ ‘ਚ ਹਾਲ ਹੀ ਦੇ ਹਫਤਿਆਂ ‘ਚ ਮੌਤ ਦੀ ਸਜ਼ਾ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ‘ਚ ਇਕੱਲੇ ਸਤੰਬਰ ‘ਚ 200 ਲੋਕਾਂ ਨੂੰ ਫਾਂਸੀ ਦਿੱਤੀ ਗਈ। ਇਸ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਵਿੱਚ ਦੋਸ਼ੀ ਠਹਿਰਾਏ ਗਏ 103 ਅਤੇ ਅੱਤਵਾਦ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ 45 ਲੋਕ ਸ਼ਾਮਲ ਹਨ। 2022 ਵਿੱਚ, ਸਾਊਦੀ ਅਰਬ ਨੇ ਨਸ਼ੀਲੇ ਪਦਾਰਥਾਂ ਦੇ ਅਪਰਾਧੀਆਂ ਦੀ ਫਾਂਸੀ ‘ਤੇ ਤਿੰਨ ਸਾਲਾਂ ਦੀ ਰੋਕ ਨੂੰ ਖਤਮ ਕਰ ਦਿੱਤਾ, ਜਿਸ ਤੋਂ ਬਾਅਦ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਲਈ ਫਾਂਸੀ ਦੀ ਸਜ਼ਾ ਵਿੱਚ ਵਾਧਾ ਹੋਇਆ ਹੈ।