ਚਿਹਰੇ ਨੂੰ ਨਿਖਾਰਨ ਤੋਂ ਇਲਾਵਾ ਸਕਿਨ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ਮੁਲਤਾਨੀ ਮਿੱਟੀ, ਜਾਣੋ ਕਿਵੇਂ

ਹਰ ਕੋਈ ਚਾਹੁੰਦਾ ਹੈ ਕਿ ਉਹ ਸੁੰਦਰ ਦਿਖੇ। ਲੋਕ ਸੁੰਦਰ ਦਿਖਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਅਪਣਾਉਂਦੇ ਹਨ। ਕਈ ਤਰ੍ਹਾਂ ਦੇ ਫੇਸ ਪੈਕ ਤੋਂ ਲੈ ਕੇ ਘਰੇਲੂ ਨੁਸਖਿਆਂ ਤੱਕ ਅਪਣਾਉਂਦੇ ਹਨ। ਇਸ ਸਭ ਵਿੱਚ ਜਿਸ ਚੀਜ਼ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਉਹ ਹੈ ਮੁਲਤਾਨੀ ਮਿੱਟੀ। ਤੁਹਾਨੂੰ ਦੱਸ ਦੇਈਏ ਕਿ ਮੁਲਤਾਨੀ ਮਿੱਟੀ ਸਕਿਨ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਪਰ ਮੁਲਤਾਨੀ ਮਿੱਟੀ ਕੁਝ ਲੋਕਾਂ ਦੀ ਸਕਿਨ ਉੱਤੇ ਰਿਐਕਸ਼ਨ ਕਰ ਸਕਦੀ ਹੈ।
ਸਾਨੂੰ ਆਪਣੀ ਸਕਿਨ ਦੇ ਹਿਸਾਬ ਨਾਲ ਚੀਜ਼ਾਂ ਨੂੰ ਸਕਿਨ ‘ਤੇ ਲਗਾਉਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਵੀ ਮੁਲਤਾਨੀ ਮਿੱਟੀ ਨੂੰ ਸਕਿਨ ‘ਤੇ ਲਗਾਉਂਦੇ ਹੋ ਤਾਂ ਇਸ ਦਾ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਤੁਹਾਡੀ ਸਕਿਨ ਲਈ ਚੰਗੀ ਹੈ ਜਾਂ ਨਹੀਂ।
ਆਓ ਜਾਣਦੇ ਹਾਂ ਕਿ ਸਕਿਨ ‘ਤੇ ਮੁਲਤਾਨੀ ਮਿੱਟੀ ਲਗਾਉਣ ਦੇ ਕੀ-ਕੀ ਨੁਕਸਾਨ ਹੋ ਸਕਦੇ ਹਨ:
-ਮੁਲਤਾਨੀ ਮਿੱਟੀ ਇੱਕ ਕੁਦਰਤੀ ਤੇਲ ਸੋਖਣ ਵਾਲਾ ਤੱਤ ਹੈ, ਜੋ ਸਕਿਨ ਤੋਂ ਤੇਲ ਨੂੰ ਸੋਖ ਲੈਂਦਾ ਹੈ। ਜਿਸ ਕਾਰਨ ਸਕਿਨ ਖੁਸ਼ਕ ਹੋ ਸਕਦੀ ਹੈ। ਜੇਕਰ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਗਲਤੀ ਨਾਲ ਵੀ ਚਿਹਰੇ ‘ਤੇ ਮੁਲਤਾਨੀ ਮਿੱਟੀ ਨਾ ਲਗਾਓ।
-ਕੁਝ ਲੋਕ ਮੁਲਤਾਨੀ ਮਿੱਟੀ ਨੂੰ ਲਗਾਉਣ ਤੋਂ ਬਾਅਦ ਸਕਿਨ ਵਿੱਚ ਜਲਨ ਜਾਂ ਲਾਲੀ ਮਹਿਸੂਸ ਕਰ ਸਕਦੇ ਹਨ। ਇਸ ਲਈ, ਮੁਲਤਾਨੀ ਮਿੱਟੀ ਨੂੰ ਚਿਹਰੇ ‘ਤੇ ਲਗਾਉਣ ਤੋਂ ਪਹਿਲਾਂ, ਇਸ ਨੂੰ ਆਪਣੇ ਸਰੀਰ ਦੀ ਕਿਸੇ ਦੂਜੀ ਥਾਂ ਉੱਤੇ ਲਗਾ ਕੇ ਇੱਕ ਵਾਰ ਪੈਚ ਟੈਸਟ ਜ਼ਰੂਰ ਕਰ ਲਓ, ਜੇਕਰ ਇਸ ਨਾਲ ਜਲਨ ਹੁੰਦੀ ਹੈ ਤਾਂ ਇਸ ਨੂੰ ਨਾ ਲਗਾਓ।
-ਜਦੋਂ ਮੁਲਤਾਨੀ ਮਿੱਟੀ ਸੁੱਕ ਜਾਂਦੀ ਹੈ, ਤਾਂ ਇਹ ਸਕਿਨ ‘ਤੇ ਸਖ਼ਤ ਹੋ ਜਾਂਦੀ ਹੈ, ਜਿਸ ਕਾਰਨ ਸਕਿਨ ਖਿੱਚੀ ਜਾਂਦੀ ਹੈ। ਵਾਰ-ਵਾਰ ਅਜਿਹਾ ਕਰਨ ਨਾਲ ਸਕਿਨ ਦੀ ਲਚਕਤਾ ‘ਤੇ ਅਸਰ ਪੈਂਦਾ ਹੈ।
-ਜੇਕਰ ਮੁਲਤਾਨੀ ਮਿੱਟੀ ਨੂੰ ਚਿਹਰੇ ‘ਤੇ ਜ਼ਿਆਦਾ ਦੇਰ ਤੱਕ ਛੱਡ ਦਿੱਤਾ ਜਾਵੇ ਤਾਂ ਇਹ ਸਕਿਨ ਤੋਂ ਕੁਦਰਤੀ ਨਮੀ ਨੂੰ ਸੋਖ ਸਕਦੀ ਹੈ। ਇਸ ਲਈ 10-15 ਮਿੰਟ ਬਾਅਦ ਇਸ ਨੂੰ ਧੋ ਲੈਣਾ ਚਾਹੀਦਾ ਹੈ।
-ਮੁਲਤਾਨੀ ਮਿੱਟੀ ਨੂੰ ਲਗਾਤਾਰ ਸਕਿਨ ‘ਤੇ ਲਗਾਉਣ ਨਾਲ ਕੁਝ ਲੋਕਾਂ ਵਿੱਚ ਮੁਹਾਸੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਲੋਕਾਂ ਨੂੰ ਮੁਲਤਾਨੀ ਮਿੱਟੀ ਵਿੱਚ ਮੌਜੂਦ ਖਣਿਜਾਂ ਤੋਂ ਐਲਰਜੀ ਹੋ ਸਕਦੀ ਹੈ। ਇਸ ਨਾਲ ਖੁਜਲੀ ਅਤੇ ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)