ਕੁਝ ਦਿਨ ਪਹਿਲਾਂ ਕੈਨੇਡਾ ਤੋਂ ਪਰਤੇ ਮਾਂ-ਪੁੱਤ ਭਾਖੜਾ ਨਹਿਰ ਵਿਚ ਡੁੱਬੇ

ਹਰਿਆਣਾ ਦੇ ਕੁਰੂਕਸ਼ੇਤਰ ਵਿਚ ਮਾਂ-ਪੁੱਤ ਭਾਖੜਾ ਨਹਿਰ ਵਿਚ ਡੁੱਬ ਗਏ। ਦਰਅਸਲ, ਇਥੇ ਮਾਂ ਨੂੰ ਬਚਾਉਣ ਆਏ ਪੁੱਤਰ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਫਿਲਹਾਲ ਮਾਂ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪਰ ਹੁਣ ਤੱਕ ਬੇਟੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਹਾਲ ਹੀ ‘ਚ ਕੈਨੇਡਾ ਤੋਂ ਵਾਪਸ ਆਏ ਸਨ।
ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ ਰਾਜਬਾਲਾ (60) ਹਰਿਆਣਾ ਦੇ ਕੁਰੂਕਸ਼ੇਤਰ ਦੀ ਭਾਖੜਾ ਨਹਿਰ ‘ਚ ਤਿਲਕ ਗਈ ਸੀ। ਇਸ ਦੌਰਾਨ ਬੇਟੇ ਗੌਰਵ (30) ਨੇ ਮਾਂ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਪਰ ਬਾਹਰ ਨਹੀਂ ਨਿਕਲ ਸਕਿਆ। ਘਟਨਾ ਤੋਂ ਬਾਅਦ ਮੌਕੇ ‘ਤੇ ਸਨਸਨੀ ਫੈਲ ਗਈ। ਗੋਤਾਖੋਰ ਪ੍ਰਗਟ ਸਿੰਘ ਦੀ ਟੀਮ ਨੇ ਔਰਤ ਦੀ ਲਾਸ਼ ਬਰਾਮਦ ਕਰ ਲਈ ਹੈ ਜਦਕਿ ਗੌਰਵ ਦੀ ਭਾਲ ਜਾਰੀ ਹੈ। ਚਸ਼ਮਦੀਦ ਨਰੇਸ਼ ਨੇ ਦੱਸਿਆ ਕਿ ਉਹ ਨਹਿਰ ਦੇ ਕੋਲ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਔਰਤ ਪਾਣੀ ਵਿੱਚ ਡਿੱਗੀ ਹੈ। ਇਸ ਦੌਰਾਨ ਇਕ ਲੜਕਾ ਉਸ ਨੂੰ ਬਚਾਉਣ ਲਈ ਆਇਆ ਅਤੇ ਨਹਿਰ ਵਿਚ ਛਾਲ ਮਾਰ ਦਿੱਤੀ।
ਪਿੰਡ ਦੇ ਸਰਪੰਚ ਰਾਮਨਾਥ ਨੇ ਦੱਸਿਆ ਕਿ ਜਦੋਂ ਔਰਤ ਦਾ ਪੈਰ ਤਿਲਕ ਗਿਆ ਤਾਂ ਪੁੱਤਰ ਨੇ ਵੀ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ। ਪ੍ਰਗਟ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਇੱਥੇ ਪੁੱਜੇ ਅਤੇ ਬਚਾਅ ਮੁਹਿੰਮ ਚਲਾਈ। ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ।
- First Published :