2025 ਬਾਰੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਹੋਵੇਗਾ ਦੁਨੀਆਂ ਦਾ ਅੰਤ! baba vanga prediction world will end first then muslim will rule- – News18 ਪੰਜਾਬੀ

Baba Vanga Prediction: ਬਾਬਾ ਵੇਂਗਾ ਦੀ ਮੌਤ 28 ਸਾਲ ਪਹਿਲਾਂ ਹੋ ਗਈ ਸੀ ਪਰ ਉਹ ਅੱਜ ਵੀ ਆਪਣੀ ਭਵਿੱਖਬਾਣੀ ਕਰਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋ ਗਈਆਂ ਹਨ। ਕੁਝ ਅਜਿਹੀਆਂ ਭਵਿੱਖਬਾਣੀਆਂ ਹਨ ਜੋ ਆਉਣ ਵਾਲੇ ਦਿਨਾਂ ਬਾਰੇ ਕੀਤੀਆਂ ਗਈਆਂ ਸਨ। ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੁਝ ਭਵਿੱਖਬਾਣੀਆਂ ਅਜਿਹੀਆਂ ਹਨ ਜੋ ਡਰਾਉਣੀਆਂ ਹਨ। ਆਓ ਜਾਣਦੇ ਹਾਂ ਅਜਿਹੀਆਂ ਹੀ ਕੁਝ ਭਵਿੱਖਬਾਣੀਆਂ ਬਾਰੇ…
ਬਾਬਾ ਵੇਂਗਾ ਨੇ ਆਪਣੀ ਇੱਕ ਭਵਿੱਖਬਾਣੀ ਵਿੱਚ ਕਿਹਾ ਸੀ ਕਿ ਸੰਸਾਰ ਦਾ ਅੰਤ 2025 ਵਿੱਚ ਸ਼ੁਰੂ ਹੋਵੇਗਾ। ਪਰ 5079 ਤੱਕ ਮਨੁੱਖਤਾ ਪੂਰੀ ਤਰ੍ਹਾਂ ਅਲੋਪ ਨਹੀਂ ਹੋਵੇਗੀ। 2025 ਬਾਰੇ ਉਨ੍ਹਾਂ ਦੀ ਇੱਕ ਹੋਰ ਭਵਿੱਖਬਾਣੀ ਅਨੁਸਾਰ 2025 ਵਿੱਚ ਯੂਰਪ ਵਿੱਚ ਇੱਕ ਵੱਡਾ ਸੰਘਰਸ਼ ਸ਼ੁਰੂ ਹੋ ਜਾਵੇਗਾ। ਇਸ ਕਾਰਨ ਯੂਰਪ ਦੀ ਆਬਾਦੀ ਕਾਫੀ ਘੱਟ ਜਾਵੇਗੀ।
ਯੂਰਪ ਵਿੱਚ ਮੁਸਲਮਾਨਾਂ ਦਾ ਰਾਜ
ਬਾਬਾ ਵੇਂਗਾ ਦੀਆਂ ਸਭ ਤੋਂ ਹੈਰਾਨੀਜਨਕ ਭਵਿੱਖਬਾਣੀਆਂ ਵਿੱਚੋਂ ਇੱਕ ਯੂਰਪ ਵਿੱਚ ਮੁਸਲਮਾਨ ਰਾਜ ਹੈ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ ਕਿ 2043 ਵਿਚ ਯੂਰਪ ਵਿਚ ਮੁਸਲਿਮ ਰਾਜ ਹੋਵੇਗਾ। ਬਾਬਾ ਵੇਂਗਾ ਦੀ ਭਵਿੱਖਬਾਣੀ ਅਨੁਸਾਰ ਸਾਲ 2076 ਤੱਕ ਪੂਰੀ ਦੁਨੀਆ ਵਿੱਚ ਕਮਿਊਨਿਸਟ ਰਾਜ ਵਾਪਸ ਆ ਜਾਵੇਗਾ। ਬਾਬਾ ਵੇਂਗਾ ਦੀ ਭਵਿੱਖਬਾਣੀ ਅਨੁਸਾਰ 5079 ਵਿੱਚ ਇੱਕ ਕੁਦਰਤੀ ਘਟਨਾ ਕਾਰਨ ਸੰਸਾਰ ਦਾ ਅੰਤ ਹੋ ਜਾਵੇਗਾ।
ਬਾਬਾ ਵੇਂਗਾ ਕੌਣ ਸੀ?
ਬਾਬਾ ਵੇਂਗਾ ਦਾ ਅਸਲੀ ਨਾਂ ਵੈਂਜੇਲੀਆ ਪਾਂਡੇਵਾ ਗੁਸ਼ਟੇਰੋਵਾ ਸੀ। ਉਹ ਇੱਕ ਔਰਤ ਸੀ ਅਤੇ ਬਚਪਨ ਤੋਂ ਹੀ ਨੇਤਰਹੀਣ ਸੀ। ਉਸ ਨੇ ਆਪਣਾ ਜ਼ਿਆਦਾਤਰ ਜੀਵਨ ਬੁਲਗਾਰੀਆ ਦੇ ਬੇਲਾਸਿਕਾ ਪਹਾੜਾਂ ਦੇ ਰੁਪਾਈਟ ਖੇਤਰ ਵਿੱਚ ਬਿਤਾਇਆ। ਬਾਬਾ ਵੇਂਗਾ ਦਾ ਜਨਮ 31 ਜਨਵਰੀ 1911 ਨੂੰ ਹੋਇਆ ਸੀ ਅਤੇ 11 ਅਗਸਤ 1996 ਨੂੰ ਅਕਾਲ ਚਲਾਣਾ ਕਰ ਗਿਆ ਸੀ।
- First Published :