ਅੰਗਰੇਜ਼ੀ ਵਾਲੀ ਮੈਡਮ ਨੂੰ ਲੈਕੇ ਫਰਾਰ ਹੋਇਆ Math ਦਾ ਮਾਸਟਰ, ਪੁਲਸ ਨੂੰ ਪੈ ਗਈਆਂ ਭਾਜੜਾਂ

ਮੁਜ਼ੱਫਰਪੁਰ ਦੇ ਕੁਧਨੀ ਬਲਾਕ ਦੇ ਤੁਰਕੀ ਥਾਣਾ ਖੇਤਰ ਦੇ ਲਕਸ਼ਮੀਪੁਰ ਪ੍ਰਾਇਮਰੀ ਸਕੂਲ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਅਧਿਆਪਕ ਤੇ ਅਧਿਆਪਕਾ ਇੱਕੋ ਸਮੇਂ ਉੱਤੇ ਗ਼ਾਇਬ ਹੋ ਗਏ। ਸੁਣਨ ਨੂੰ ਇਹ ਆ ਰਿਹਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਦੋਵੇਂ ਇਕੱਠੇ ਭੱਜ ਗਏ ਹਨ ਪਰ ਅਧਿਆਪਕਾ ਦੇ ਪਰਿਵਾਰ ਵਾਲਿਆਂ ਦਾ ਕੁੱਝ ਹੋਰ ਹੀ ਕਹਿਣਾ ਹੈ। ਦੋਹਾਂ ਦੇ ਇਕੱਠੇ ਲਾਪਤਾ ਹੋਣ ਤੋਂ ਬਾਅਦ ਇਲਾਕੇ ‘ਚ ਕਾਫ਼ੀ ਚਰਚਾ ਛਿੜ ਗਈ ਹੈ। ਹੁਣ ਅਧਿਆਪਕ ਦੇ ਪਰਿਵਾਰਕ ਮੈਂਬਰਾਂ ਨੇ ਵੈਸ਼ਾਲੀ ਜ਼ਿਲ੍ਹੇ ਦੇ ਗੰਗਾਬ੍ਰਿਜ ਥਾਣੇ ‘ਚ ਅਧਿਆਪਕ ਖ਼ਿਲਾਫ਼ ਦਰਖਾਸਤ ਦਿੱਤੀ ਹੈ।
ਦਰਅਸਲ, ਵੈਸ਼ਾਲੀ ਜ਼ਿਲ੍ਹੇ ਦੇ ਸਰਾਏ ਥਾਣਾ ਖੇਤਰ ਦੀ ਰਹਿਣ ਵਾਲੀ ਅਧਿਆਪਕਾ ਅੰਮ੍ਰਿਤਾ ਕੁਮਾਰੀ ਨੇ ਹਾਲ ਹੀ ‘ਚ ਬੀਪੀਐੱਸਸੀ ਤੋਂ ਚੁਣੇ ਜਾਣ ਤੋਂ ਬਾਅਦ ਮੁਜ਼ੱਫਰਪੁਰ ਦੇ ਕੁਧਨੀ ਬਲਾਕ ਦੇ ਲਕਸ਼ਮੀਪੁਰ ਪ੍ਰਾਇਮਰੀ ਸਕੂਲ ‘ਚ ਬਤੌਰ ਅਧਿਆਪਕਾ ਨੌਕਰੀ ਜੁਆਇਨ ਕੀਤੀ ਸੀ। ਇਸੇ ਸਕੂਲ ‘ਚ ਵੈਸ਼ਾਲੀ ਜ਼ਿਲ੍ਹੇ ਦੇ ਗੰਗਾਬ੍ਰਿਜ ਥਾਣਾ ਖੇਤਰ ਦੇ ਤਰਸੀਆ ਨਿਵਾਸੀ ਰਾਹੁਲ ਕੁਮਾਰ ਵੀ ਅਧਿਆਪਕ ਵਜੋਂ ਤਾਇਨਾਤ ਸੀ।
ਰਾਹੁਲ ਹਰ ਰੋਜ਼ ਮੋਟਰਸਾਈਕਲ ‘ਤੇ ਘਰ ਤੋਂ ਸਕੂਲ ਆਉਂਦਾ ਸੀ। ਇਸ ਦੌਰਾਨ ਇੱਕੋ ਰੂਟ ਹੋਣ ਕਰਕੇ ਰਾਹੁਲ ਆਪਣੀ ਬਾਈਕ ਉੱਤੇ ਅਧਿਆਪਕਾ ਅੰਮ੍ਰਿਤਾ ਨੂੰ ਲਿਜਾਣ ਲੱਗਾ। ਹਰ ਰੋਜ਼ ਇਕੱਠੇ ਆਉਣ-ਜਾਣ ਕਾਰਨ ਉਨ੍ਹਾਂ ਵਿਚਕਾਰ ਪਿਆਰ ਵਧ ਗਿਆ। ਚਰਚਾ ਇਹ ਵੀ ਚੱਲ ਰਹੀ ਹੈ ਕਿ ਇਸੇ ਕਰਕੇ ਦੋਵੇਂ 30 ਨਵੰਬਰ ਨੂੰ ਅਚਾਨਕ ਗ਼ਾਇਬ ਹੋ ਗਏ।
ਪਰ ਅਧਿਆਪਕਾ ਦੇ ਘਰ ਵਾਲਿਆਂ ਦਾ ਕੁੱਝ ਹੋਰ ਹੀ ਕਹਿਣਾ ਹੈ। ਇਸ ਮਾਮਲੇ ਸਬੰਧੀ ਅਧਿਆਪਕਾ ਅੰਮ੍ਰਿਤਾ ਦੀ ਮਾਂ ਨੇ ਗੰਗਾਬ੍ਰਿਜ ਥਾਣੇ ਵਿੱਚ ਅਧਿਆਪਕ ਰਾਹੁਲ ਕੁਮਾਰ ਖ਼ਿਲਾਫ਼ ਆਪਣੀ ਧੀ ਨੂੰ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ ਹੈ। ਅਧਿਆਪਕਾ ਦੀ ਮਾਂ ਨੇ ਦਰਖਾਸਤ ‘ਚ ਦੱਸਿਆ ਕਿ ਉਸ ਦੀ ਲੜਕੀ ਰੋਜ਼ਾਨਾ ਦੀ ਤਰ੍ਹਾਂ 30 ਨਵੰਬਰ ਨੂੰ ਸਵੇਰੇ 7 ਵਜੇ ਸਕੂਲ ਲਈ ਰਵਾਨਾ ਹੋਈ ਸੀ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਈ। ਉਸ ਨੇ ਦੋਸ਼ ਲਾਇਆ ਕਿ ਸਕੂਲ ਵਿੱਚ ਉਸ ਦੀ ਲੜਕੀ ਨਾਲ ਕੰਮ ਕਰ ਰਹੇ ਅਧਿਆਪਕ ਰਾਹੁਲ ਨੇ ਉਸ ਨੂੰ ਬਲੈਕਮੇਲ ਕਰਕੇ ਉਸ ਦੀ ਲੜਕੀ ਨੂੰ ਅਗਵਾ ਕਰ ਲਿਆ ਹੈ। ਫ਼ਿਲਹਾਲ ਦਰਖਾਸਤ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
- First Published :