Sukhbir Badal News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਮੁੜ ਪਹੁੰਚੇ ਪਹਿਰੇਦਾਰੀ ਦੀ ਸੇਵਾ ਨਿਭਾਉਣ!

Attack on Sukhbir Badal: ਅੰਮ੍ਰਿਤਸਰ ‘ਚ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸੁਖਬੀਰ ਦੀ ਸੁਰੱਖਿਆ ਲਈ ਤਾਇਨਾਤ ਸਾਦੇ ਕੱਪੜਿਆਂ ਵਾਲੇ ਪੁਲਸ ਮੁਲਾਜ਼ਮ ਨੇ ਹਮਲਾਵਰ ਨੂੰ ਫੜ ਲਿਆ ਅਤੇ ਉਸਦਾ ਹੱਥ ਉੱਤੇ ਕਰ ਦਿੱਤਾ। ਗੋਲੀ ਹਵਾ ਵਿੱਚ ਚੱਲੀ ਜਿਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉੱਧਰ, ਮੁਲਜ਼ਮ ਦੇ ਗੁਰੂਘਰ ਦੇ ਅੰਦਰ ਪਿਸਤੌਲ ਲੈ ਕੇ ਜਾਣ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਦੱਸ ਦਈਏ ਕਿ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਮੁੜ ਸੇਵਾ ਨਿਭਾਉਣ ਦਰਬਾਰ ਸਾਹਿਬ ਦੇ ਗੇਟ ਉਤੇ ਪਹੁੰਚ ਚੁੱਕੇ ਹਨ।
ਬੱਬਰ ਖਾਲਸਾ ਦਾ ਸਾਬਕਾ ਅੱਤਵਾਦੀ ਹੈ ਹਮਲਾਵਰ
ਸੁਖਬੀਰ ‘ਤੇ ਗੋਲੀ ਚਲਾਉਣ ਵਾਲੇ ਆਰੋਪੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਾਸੀ ਡੇਰਾ ਬਾਬਾ ਨਾਨਕ ਦੇ ਰੂਪ ‘ਚ ਹੋਈ ਹੈ। ਮੁਲਜ਼ਮ ਕੱਟੜਪੰਥੀ ਹੈ ਅਤੇ ਦਲ ਖਾਲਸਾ ਨਾਲ ਸਬੰਧਤ ਹੈ। ਸੂਤਰਾਂ ਮੁਤਾਬਕ ਹਮਲਾਵਰ ਨਰਾਇਣ ਸਿੰਘ ਚੌੜਾ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅੱਤਵਾਦੀ ਵੀ ਰਿਹਾ ਹੈ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਦੋਹਾਂ ਆਗੂਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹਿਰੇਦਾਰ ਵੱਜੋਂ ਸੇਵਾ ਲਾਈ ਗਈ ਸੀ। ਅੱਜ ਉਹ ਦੂਜੇ ਦਿਨ ਇਸ ਸੇਵਾ ਲਈ ਇੱਥੇ ਪੁੱਜੇ ਸਨ।
ਸ੍ਰੋ੍ਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਹਮਲੇ ਦੀ ਨਿੰਦਾ ਕਰਦਿਆਂ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਹਮਲਾਵਰ ਬੀਤੇ ਦਿਨ ਤੋਂ ਉੱਥੇ ਘੁੰਮ ਰਿਹਾ ਹੈ ਤਾਂ ਇਸ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਪੰਜਾਬੀ ਖ਼ਬਰਾਂ, ਤਾਜ਼ੀਆਂ ਬ੍ਰੇਕਿੰਗ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੜ੍ਹੋ News18 Punjab ‘ਤੇ। ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ News18 Punjabi ‘ਤੇ ਪੜ੍ਹੋ ਰਾਜਨੀਤਿਕ ਖਬਰਾਂ, ਅਜਬ ਗ਼ਜ਼ਬ ਖਬਰਾਂ, ਜੀਵਨਸ਼ੈਲੀ, ਆਮ ਗਿਆਨ ਅਤੇ ਖੇਡਾਂ ਨਾਲ ਸਬੰਧਤ ਖਬਰਾਂ। ਤੁਸੀਂ ਸਾਡੀ ਆਫੀਸ਼ੀਅਲ News18 ਐਪ ਨੂੰ ਵੀ ਪਲੇ ਸਟੋਰ ਅਤੇ ਐੱਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।