Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੇ ਛੱਡਿਆ ਦੇਸ਼! ਇੰਗਲੈਂਡ ਪਹੁੰਚ ਕੇ ਪਾਈ ਪਹਿਲੀ ਵੀਡੀਓ, ਫਿਰ ਹੋਏ ਵਾਇਰਲ

Kulhad Pizza Couple moved UK: ਆਪਣੀਆਂ ਇੰਸਟਾਗ੍ਰਾਮ ਰੀਲਾਂ ਨੂੰ ਲੈਕੇ ਅਕਸਰ ਸੋਸ਼ਲ ਮੀਡੀਆ ਉਤੇ ਸੁਰਖੀਆਂ ਵਿਚ ਰਹਿਣ ਵਾਲੇ ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੋਸ਼ਲ ਮੀਡੀਆ ਉਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਦੇਸ਼ ਛੱਡ ਕੇ ਇੰਗਲੈਂਡ ਵਿਚ ਸ਼ਿਫ਼ਟ ਹੋ ਗਿਆ ਹੈ। ਸੋਸ਼ਲ ਮੀਡੀਆ ਉਤੇ ਇਹ ਚਰਚਾਵਾਂ ਛਿੜ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਇੰਗਲੈਂਡ ਸ਼ਿਫ਼ਟ ਹੋ ਗਿਆ ਹੈ। ਤੇ ਹੁਣ ਜੋੜੇ ਦੇ ਵਲੋਂ ਦੇਸ਼ ਛੱਡ ਕੇ ਇੰਗਲੈਂਡ ‘ਚ ਸ਼ਿਫਟ ਹੋਣ ਦੀ ਇੱਕ ਵੀਡੀਓ ਵੀ ਅਪਲੋਡ ਕੀਤੀ ਗਈ ਪਰ ਫਿਲਹਾਲ ਜੋੜੇ ਵਲੋਂ ਸਿਧੇ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜੋੜੇ ਦੀ ਨਵੀਂ ਪੋਸਟ ‘ਚ ਸ਼ੇਅਰ ਕੀਤੀ ਵੀਡੀਓ ਅਨੁਸਾਰ ਇਹ ਸਾਫ ਹੋ ਜਾਂਦਾ ਜਾ ਕਿ ਜੋੜਾ ਹੁਣ ਵਿਦੇਸ਼ ਵਿਚ ਹੈ।
ਕੁਝ ਮੀਡੀਆ ਰਿਪੋਰਟਾਂ ਵਿਚ ਵੀ ਇਹ ਦਾਅਵਾ ਕੀਤਾ ਜਾ ਰਿਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਪਣੇ ਪੁੱਤਰ ਵਾਰਿਸ ਸਮੇਤ ਇੰਗਲੈਂਡ ਸ਼ਿਫ਼ਟ ਹੋ ਗਏ ਗਏ ਹਨ। ਜਿਵੇਂ ਉਨ੍ਹਾਂ ਦੇ ਵਿਦੇਸ਼ ਸ਼ਿਫ਼ਟ ਹੋਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਫੈਨਜ਼ ਵਿਚ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ। ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਕੀ ਉਹ ਕਿਹੜੇ ਵੀਜ਼ਾ ਉਤੇ ਇੰਗਲੈਂਡ ਗਏ ਹਨ, ਵਰਕ ਪਰਮਿਟ ਵੀਜ਼ਾ ਜਾਂ ਫਿਰ ਪੀ. ਆਰ.। ਇਹ ਵੀ ਪਤਾ ਲੱਗਾ ਹੈ ਕਿ ਕੱਪਲ ਆਪਣਾ ਰੈਸਟੋਰੈਂਟ ਚੱਲਦਾ ਹੀ ਛੱਡ ਕੇ ਇਥੇ ਗਏ ਹਨ, ਜਿੱਥੇ ਸਟਾਫ ਕੰਮ ਕਰ ਰਿਹਾ ਹੈ। ਸਹਿਜ ਅਰੋੜਾ, ਗੁਰਪ੍ਰੀਤ ਕੌਰ ਆਪਣੇ ਡੇਢ ਸਾਲ ਦੇ ਪੁੱਤਰ ਸਮੇਤ ਕਰੀਬ ਤਿੰਨ ਦਿਨ ਪਹਿਲਾਂ ਹੀ ਦੇਸ਼ ਛੱਡ ਕੇ ਗਏ ਹਨ।
ਕਈ ਮਹੀਨਿਆਂ ਤੋਂ ਜੋੜੇ ਨੂੰ ਸੋਸ਼ਲ ਮੀਡੀਆ ‘ਤੇ ਇਕੱਠੇ ਵੀ ਨਹੀਂ ਵੇਖਿਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੇ ਤਲਾਕ ਦੀਆਂ ਅਫ਼ਵਾਹਾਂ ਫੈਲ ਰਹੀਆਂ ਸਨ। ਫਿਲਹਾਲ ਕੱਪਲ ਦੇ ਵਿਦੇਸ਼ ਵਿਚ ਸ਼ਿਫ਼ਟ ਹੋਣ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਦੀ ਪਿਛਲੇ ਸਾਲ ਨਿੱਜੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਲੋਕਾਂ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਸੀ। ਹਾਲਾਂਕਿ ਇਹ ਟਰੋਲਿੰਗ ਬੰਦ ਨਹੀਂ ਹੋਈ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਜਲੰਧਰ ਦੇ ਮਸ਼ਹੂਰ ਜੋੜੇ ਨੂੰ ਹਾਈਕੋਰਟ ਵੱਲੋਂ ਸੁਰੱਖਿਆ ਵੀ ਦਿੱਤੀ ਗਈ, ਜਿਸ ਦੇ ਚੱਲਦੇ ਉਨ੍ਹਾਂ ਦੀ ਸੁਰੱਖਿਆ ਵਿੱਚ 2 ਪੁਲਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।