ਇਸ ਤਰੀਕ ਨੂੰ ਲਾਂਚ ਹੋ ਸਕਦਾ ਹੈ Apple iPad Mini 7, ਫੀਚਰਸ ਦੀ ਪੂਰੀ ਲਿਸਟ ਆਈ ਸਾਹਮਣੇ

ਐਪਲ (Apple) ਨੇ ਹਾਲ ਹੀ ‘ਚ ਆਈਫੋਨ 16 ਸੀਰੀਜ਼ ਲਾਂਚ ਕੀਤਾ ਹੈ। ਇਸ ਸੀਰੀਜ਼ ਦੇ ਤਹਿਤ ਐਪਲ (Apple) ਨੇ ਚਾਰ ਫੋਨ ਲਾਂਚ ਕੀਤੇ ਸਨ, ਜਿਨ੍ਹਾਂ ‘ਚ ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ, ਆਈਫੋਨ 16 ਪ੍ਰੋ ਮੈਕਸ ਸ਼ਾਮਲ ਹਨ। ਪਿਛਲੇ ਇਕ ਮਹੀਨੇ ਤੋਂ ਦੁਨੀਆ ਦੇ ਸਾਰੇ ਸਮਾਰਟਫੋਨ ਬਾਜ਼ਾਰਾਂ ‘ਚ iPhone 16 ਸੀਰੀਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹੁਣ ਐਪਲ ਕੁਝ ਹੋਰ ਨਵੇਂ ਪ੍ਰੋਡਕਟ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।
iPhone 16 ਸੀਰੀਜ਼ ਦੇ ਲਾਂਚ ਤੋਂ ਬਾਅਦ ਐਪਲ ਇਸ ਮਹੀਨੇ iPad Mini 7 ਨੂੰ ਲਾਂਚ ਕਰ ਸਕਦਾ ਹੈ। ਬਲੂਮਬਰਗ ਦੇ ਮਾਰਕ ਗੁਰਮੈਨ ਦੇ ਮੁਤਾਬਕ, ਇਸ ਨਵੇਂ ਆਈਪੈਡ ਨੂੰ iOS 18.1 ਦੇ ਐਲਾਨ ਨਾਲ 28 ਅਕਤੂਬਰ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਹਾਲਾਂਕਿ, ਐਪਲ (Apple) ਨੇ ਅਜੇ ਤੱਕ ਸਹੀ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ, Apple 1 ਨਵੰਬਰ ਨੂੰ ਇੱਕ ਈਵੈਂਟ ਆਯੋਜਿਤ ਕਰੇਗਾ, ਜਿਸ ‘ਚ ਇਨ੍ਹਾਂ ਉਤਪਾਦਾਂ ਨੂੰ ਲਾਂਚ ਕੀਤਾ ਜਾ ਸਕਦਾ ਹੈ। ਆਈਪੈਡ ਮਿਨੀ 7 ਵਿੱਚ 8.3-ਇੰਚ ਦੀ ਡਿਸਪਲੇਅ ਅਤੇ ਪਿਛਲੇ ਵਰਜ਼ਨ ਦੇ ਸਮਾਨ ਡਿਜ਼ਾਈਨ ਹੋਣ ਦੀ ਉਮੀਦ ਹੈ। ਹਾਲਾਂਕਿ, “ਜੈਲੀ ਸਕ੍ਰੌਲਿੰਗ” ਦੀ ਸਮੱਸਿਆ ਨੂੰ ਖਤਮ ਕਰਨ ਦੇ ਨਾਲ-ਨਾਲ ਨਵੇਂ ਆਈਪੈਡ ਮਿਨੀ ਵਿੱਚ ਇੱਕ ਵੱਡਾ ਬਦਲਾਅ ਕੀਤਾ ਜਾਵੇਗਾ।
ਆਈਪੈਡ ਮਿਨੀ ਦੇ ਪਿਛਲੇ ਵਰਜ਼ਨ ‘ਚ ਯੂਜ਼ਰਸ ਇਸ ਸਮੱਸਿਆ ਤੋਂ ਕਾਫ਼ੀ ਪਰੇਸ਼ਾਨ ਸਨ। ਇਸ ਤੋਂ ਇਲਾਵਾ, ਐਪਲ ਸਕ੍ਰੌਲਿੰਗ ਪ੍ਰਫਾਰਮੈਂਸ ਨੂੰ ਬਿਹਤਰ ਬਣਾਉਣ ਲਈ ਸਕ੍ਰੀਨ ਅਸੈਂਬਲੀ ਵਿੱਚ ਬਦਲਾਅ ਦੀ ਯੋਜਨਾ ਬਣਾ ਸਕਦਾ ਹੈ।
ਕੀ ਹੋਣਗੇ ਫੀਚਰ:
ਆਈਪੈਡ ਮਿਨੀ 7 (iPad Mini 7) ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਆਈਪੈਡ ਪ੍ਰੋ ਅਤੇ ਆਈਪੈਡ ਏਅਰ ਵਿੱਚ ਪਾਏ ਜਾਣ ਵਾਲੇ ਸ਼ਕਤੀਸ਼ਾਲੀ ਐਮ-ਸੀਰੀਜ਼ ਚਿਪਸ ਦੀ ਬਜਾਏ ਐਪਲ (Apple) ਦੇ ਏ-ਸੀਰੀਜ਼ ਪ੍ਰੋਸੈਸਰਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਵਿੱਚ ਆਈਫੋਨ 15 ਪ੍ਰੋ ਤੋਂ ਏ17 ਪ੍ਰੋ ਚਿੱਪ ਜਾਂ ਆਈਫੋਨ 16 ਤੋਂ ਨਵੀਂ ਏ18 ਚਿੱਪ ਹੋ ਸਕਦੀ ਹੈ, ਜੋ ਕਿ ਇਸ ਆਕਾਰ ਦੇ ਡਿਵਾਈਸ ਲਈ ਪਾਵਰ ਅਤੇ ਪਰਫਾਰਮੈਂਸ ਦਾ ਚੰਗਾ ਸੰਤੁਲਨ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਫਰੰਟ-ਫੇਸਿੰਗ ਕੈਮਰੇ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਹ ਬਦਲਾਅ ਵੀਡੀਓ ਕਾਲਿੰਗ ਨੂੰ ਹੋਰ ਵੀ ਬਿਹਤਰ ਬਣਾਏਗਾ। HDR 4 ਸਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਕਲਰ ਕੁਆਲਿਟੀ ਅਤੇ ਕੰਟਰਾਸਟ ਵਿੱਚ ਸੁਧਾਰ ਕਰ ਸਕਦੀਆਂ ਹਨ, ਜਦੋਂ ਕਿ ਇੱਕ ਵਾਈਡ ਅਪਰਚਰ ਲੋਅ ਲਾਈਟ ਪਰਫਾਰਮੈਂਸ ਵਿੱਚ ਸੁਧਾਰ ਕਰ ਸਕਦਾ ਹੈ।
ਕਿੰਨੀ ਹੋਵੇਗੀ ਕੀਮਤ:
ਐਪਲ ਆਪਣਾ ਨਵਾਂ ਆਈਪੈਡ ਮਿਨੀ ਅਕਤੂਬਰ ਦੇ ਅਖੀਰ ਵਿੱਚ ਜਾਂ ਨਵੰਬਰ ਦੇ ਸ਼ੁਰੂ ਵਿੱਚ ਲਾਂਚ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹਨਾਂ ਸੁਧਾਰਾਂ ਦੇ ਬਾਵਜੂਦ, iPad Mini 7 ਦੀ ਸ਼ੁਰੂਆਤੀ ਕੀਮਤ $499 ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ 128GB ਸਟੋਰੇਜ ਹੋ ਸਕਦੀ ਹੈ। ਇਸ ਦੇ ਨਾਲ ਹੀ ਭਾਰਤ ‘ਚ ਇਸ ਦੀ ਕੀਮਤ ਕਰੀਬ 45,900 ਰੁਪਏ ਹੋਣ ਦੀ ਉਮੀਦ ਹੈ।