ਰੇਲਵੇ ਹਰ ਟਿਕਟ ‘ਤੇ ਦਿੰਦਾ ਹੈ ਛੋਟ! ਅਸ਼ਵਿਨੀ ਵੈਸ਼ਨਵ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ, ਪੜ੍ਹੋ ਪੂਰੀ ਜਾਣਕਾਰੀ

ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਭਾਰਤ ਦੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਲੋਕ ਸਭਾ ‘ਚ ਸਵਾਲਾਂ ਦੇ ਜਵਾਬ ‘ਚ ਕਈ ਹੈਰਾਨ ਕਰਨ ਵਾਲੇ ਅੰਕੜੇ ਦਿੱਤੇ। ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਹਰ ਸਾਲ ਟਿਕਟਾਂ ‘ਤੇ 56,993 ਕਰੋੜ ਰੁਪਏ ਦੀ ਸਬਸਿਡੀ ਦਿੰਦਾ ਹੈ।
ਅਸ਼ਵਨੀ ਵੈਸ਼ਨਵ ਨੇ ਕਿਹਾ, ‘ਜੇਕਰ ਟਿਕਟ ਦੀ ਅਸਲ ਕੀਮਤ 100 ਰੁਪਏ ਹੈ, ਤਾਂ ਰੇਲਵੇ ਉਸ ਟਿਕਟ ਨੂੰ ਸਿਰਫ 54 ਰੁਪਏ ‘ਚ ਉਪਲਬਧ ਕਰਾਉਂਦਾ ਹੈ। ਇਸ ਤਰ੍ਹਾਂ ਹਰ ਯਾਤਰੀ ਨੂੰ ਹਰ ਟਿਕਟ ‘ਤੇ ਲਗਭਗ 46 ਫੀਸਦੀ ਦੀ ਛੋਟ ਦਿੱਤੀ ਜਾਂਦੀ ਹੈ।
ਪ੍ਰਸ਼ਨ ਸਮੇਂ ਵਿੱਚ ਦਿੱਤਾ ਜਵਾਬ
ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਸੰਸਦ ਮੈਂਬਰਾਂ ਨੇ ਰੇਲ ਟਿਕਟਾਂ ‘ਤੇ ਮਿਲਣ ਵਾਲੀ ਛੋਟ ਬਾਰੇ ਸਵਾਲ ਪੁੱਛਿਆ ਸੀ। ਫਿਰ ਰੇਲ ਮੰਤਰੀ ਜਵਾਬ ਦੇਣ ਲਈ ਖੜ੍ਹੇ ਹੋ ਗਏ। ਉਨ੍ਹਾਂ ਕਿਹਾ ਕਿ ਰੇਲਵੇ ਹਰ ਵਰਗ ਦੇ ਯਾਤਰੀਆਂ ਨੂੰ ਹਰ ਸਾਲ 56,993 ਕਰੋੜ ਰੁਪਏ ਦੀ ਸਬਸਿਡੀ ਦਿੰਦਾ ਹੈ।
ਰੈਪਿਡ ਟਰੇਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਭੁਜ ਅਤੇ ਅਹਿਮਦਾਬਾਦ ਵਿਚਾਲੇ ਨਮੋ ਭਾਰਤ ਰੈਪਿਡ ਰੇਲ ਚਲਾਈ ਜਾ ਰਹੀ ਹੈ। ਇਸ ਸੇਵਾ ਨੂੰ ਲੈ ਕੇ ਯਾਤਰੀਆਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਹੈ।
5 ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ ਇਹ ਦੂਰੀ
ਤੁਹਾਨੂੰ ਦੱਸ ਦਈਏ ਕਿ ਭੁਜ ਅਤੇ ਅਹਿਮਦਾਬਾਦ ਵਿਚਕਾਰ ਦੂਰੀ ਕਰੀਬ 359 ਕਿਲੋਮੀਟਰ ਹੈ। ਨਮੋ ਭਾਰਤ ਰੈਪਿਡ ਰੇਲ ਇਸ ਦੂਰੀ ਨੂੰ ਸਿਰਫ਼ 5 ਘੰਟੇ 45 ਮਿੰਟਾਂ ਵਿੱਚ ਤੈਅ ਕਰਦੀ ਹੈ। ਇਸ ਰੂਟ ‘ਚ ਕਈ ਸਟਾਪੇਜ ਹਨ ਪਰ ਇਸ ਦੇ ਬਾਵਜੂਦ ਨਮੋ ਭਾਰਤ ਰੈਪਿਡ ਰੇਲ ਨੇ ਇਨ੍ਹਾਂ ਦੋਵਾਂ ਸ਼ਹਿਰਾਂ ਦੀ ਕਨੈਕਟੀਵਿਟੀ ਨੂੰ ਬਿਹਤਰ ਤਰੀਕੇ ਨਾਲ ਪੂਰਾ ਕੀਤਾ ਹੈ।