ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਨੇ ਅਚਾਨਕ ਕੀਤਾ ਸੰਨਿਆਸ ਦਾ ਐਲਾਨ, ਦੌਲਤ ਵਿਚ ਵਿਰਾਟ ਤੇ ਸਚਿਨ ਵੀ ਨਹੀਂ ਨੇੜੇ-ਤੇੜੇ

ਜਦੋਂ ਵੀ ਭਾਰਤੀ ਕ੍ਰਿਕਟ ਦੀ ਗੱਲ ਹੁੰਦੀ ਹੈ, ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਦਾ ਨਾਮ ਲਿਆ ਜਾਂਦਾ ਹੈ, ਵਿਰਾਟ ਕੋਹਲੀ ਮੌਜੂਦਾ ਕ੍ਰਿਕਟ ਵਿੱਚ ਸਭ ਤੋਂ ਮਸ਼ਹੂਰ ਅਤੇ ਸ਼ਾਨਦਾਰ ਭਾਰਤੀ ਕ੍ਰਿਕਟਰਾਂ ਵਿੱਚੋਂ ਇੱਕ ਹੈ।
ਪਰ ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜਿਸ ਦੀ ਕੁਲ ਜਾਇਦਾਦ ਦੇ ਨੇੜੇ ਤੇੜੇ ਸਚਿਨ ਤੇਂਦੁਲਕਰ ਤੋਂ ਲੈ ਕੇ ਵਿਰਾਟ ਕੋਹਲੀ ਵੀ ਨਹੀਂ ਹੈ ਅਤੇ ਇਸ ਖਿਡਾਰੀ ਨੇ ਸਿਰਫ 27 ਸਾਲ ਦੀ ਉਮਰ ਵਿੱਚ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਇਸ ਖਿਡਾਰੀ ਨੇ ਲਿਆ ਸੰਨਿਆਸ
ਭਾਰਤ ਦੇ ਮਸ਼ਹੂਰ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਦੇ ਬੇਟੇ ਆਰਿਆਮਨ ਬਿਰਲਾ ਨੇ ਕ੍ਰਿਕਟ ਵਿੱਚ ਕਰੀਅਰ ਬਣਾਉਣ ਬਾਰੇ ਸੋਚਿਆ ਸੀ। ਪਰ ਫਿਰ 22 ਸਾਲ ਦੀ ਉਮਰ ‘ਚ ਉਨ੍ਹਾਂ ਨੇ ਕ੍ਰਿਕਟ ਤੋਂ ਬ੍ਰੇਕ ਲੈ ਲਿਆ। ਇਸ ਤੋਂ ਬਾਅਦ ਹੁਣ ਆਰਿਆਮਨ ਬਿਰਲਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਰਿਆਮਨ ਬਿਰਲਾ ਨੂੰ ਆਖਰੀ ਵਾਰ ਸਾਲ 2019 ‘ਚ ਮੈਦਾਨ ‘ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਫਿਰ ਕਦੇ ਮੈਦਾਨ ‘ਤੇ ਨਜ਼ਰ ਨਹੀਂ ਆਏ।
ਜੇਕਰ ਆਰਿਆਮਨ ਬਿਰਲਾ ਦੀ ਦੌਲਤ ਦੀ ਗੱਲ ਕਰੀਏ ਤਾਂ ਉਹ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਹਨ। ਕਿਉਂਕਿ ਆਰਿਆਮਨ ਬਿਰਲਾ ਕੋਲ 70000 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਕ੍ਰਿਕੇਟ ਛੱਡ ਕੇ ਉਹ ਆਪਣੇ ਪਿਤਾ ਨਾਲ ਕਾਰੋਬਾਰ ਵਿੱਚ ਸ਼ਾਮਲ ਹੋ ਗਿਆ ਅਤੇ ਹੁਣ ਇੱਕ ਮਸ਼ਹੂਰ ਕਾਰੋਬਾਰੀ ਬਣ ਗਿਆ ਹੈ।
ਅਜਿਹਾ ਸੀ ਕਰੀਅਰ
ਆਰਿਆਮਨ ਬਿਰਲਾ ਨੇ ਸਾਲ 2017 ਵਿੱਚ ਮੱਧ ਪ੍ਰਦੇਸ਼ ਲਈ ਰਣਜੀ ਟਰਾਫੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਆਰਿਆਮਨ ਬਿਰਲਾ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਦੇ 9 ਮੈਚ ਖੇਡੇ ਜਿਸ ਵਿੱਚ ਆਰਿਆਮਨ ਬਿਰਲਾ ਨੇ 16 ਪਾਰੀਆਂ ਵਿੱਚ 414 ਦੌੜਾਂ ਬਣਾਈਆਂ। ਇਸ ਦੌਰਾਨ ਆਰਿਆਮਨ ਬਿਰਲਾ ਦੇ ਨਾਂ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਵੀ ਲਿਸਟ ਏ ਦੇ ਚਾਰ ਮੈਚਾਂ ਵਿੱਚ ਹੈ ਪਰ ਉਹ ਸਿਰਫ਼ 36 ਦੌੜਾਂ ਹੀ ਬਣਾ ਸਕੇ।