ਅਚਾਨਕ ਸ਼ੁਰੂ ਹੋਵੇ ਦੰਦਾਂ ‘ਚ ਦਰਦ ਤਾਂ ਕਰੋ ਇਹ 5 ਘਰੇਲੂ ਉਪਾਅ, ਤੁੰਰਤ ਮਿਲੇਗੀ ਰਾਹਤ

ਦੰਦਾਂ ਦਾ ਦਰਦ ਕਈ ਵਾਰ ਬਹੁਤ ਅਸਿਹਣਯੋਗ ਹੋ ਸਕਦਾ ਹੈ । ਇਹ ਦਰਦ ਸਿਰਫ਼ ਦੰਦਾਂ ਅਤੇ ਮਸੂੜਿਆਂ ਤੱਕ ਹੀ ਨਹੀਂ ਰਹਿੰਦਾ, ਸਗੋਂ ਇਹ ਦਰਦ ਸਿਰ ਤੋਂ ਕੰਨ ਤੱਕ ਉਸ ਪਾਸੇ ਸ਼ੁਰੂ ਹੋ ਜਾਂਦਾ ਹੈ ਜਿੱਥੇ ਦੰਦ ਦੁਖਦੇ ਹਨ। ਦਰਦ ਤੋਂ ਛੁਟਕਾਰਾ ਪਾਉਣ ਲਈ ਦੰਦਾਂ ਦੇ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ, ਪਰ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਦਰਦ ਤੋਂ ਰਾਹਤ ਮਿਲ ਸਕਦੀ ਹੈ। ਆਓ ਜਾਣਦੇ ਹਾਂ ਦੰਦਾਂ ਦਾ ਦਰਦ ਦੂਰ ਕਰਨ ਦੇ ਕੁਝ ਅਜਿਹੇ ਘਰੇਲੂ ਉਪਾਅ…
ਲੌਂਗ ਦਾ ਤੇਲ : ਲੌਂਗ ਕੁਦਰਤੀ ਤੌਰ ‘ਤੇ ਦੰਦਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਲੌਂਗ ਦੇ ਤੇਲ ਨਾਲ ਦਰਦ ਵਾਲੀ ਥਾਂ ਦੀ ਮਾਲਿਸ਼ ਕਰੋ। ਲੌਂਗ ਦਾ ਤੇਲ ਰੂੰ ‘ਤੇ ਲਗਾ ਕੇ ਦਰਦ ਵਾਲੀ ਥਾਂ ‘ਤੇ ਲਗਾਉਣ ਨਾਲ ਵੀ ਆਰਾਮ ਮਿਲਦਾ ਹੈ।
ਪੁਦੀਨੇ ਦੀ ਚਾਹ: ਪੁਦੀਨੇ ਦੀ ਚਾਹ ਦੰਦਾਂ ਅਤੇ ਮਸੂੜਿਆਂ ਦੇ ਦਰਦ ਤੋਂ ਵੀ ਰਾਹਤ ਪ੍ਰਦਾਨ ਕਰ ਸਕਦੀ ਹੈ। ਪੁਦੀਨੇ ਦੀ ਚਾਹ ਬਣਾਉਣ ਲਈ ਇਕ ਕੱਪ ਪਾਣੀ ਵਿਚ ਪੁਦੀਨੇ ਦੀਆਂ ਕੁਝ ਪੱਤੀਆਂ ਪਾ ਕੇ ਉਬਾਲ ਲਓ। ਜਦੋਂ ਅੱਧਾ ਪਾਣੀ ਰਹਿ ਜਾਵੇ ਤਾਂ ਉਸ ਨੂੰ ਪੀਓ।
ਨਮਕ ਵਾਲੇ ਪਾਣੀ ਨਾਲ ਗਰਾਰੇ: ਦੰਦਾਂ ਦੇ ਦਰਦ ਲਈ ਦੰਦਾਂ ਦੇ ਡਾਕਟਰ ਕੋਲ ਜਾਣ ਤੋਂ ਪਹਿਲਾਂ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਕੋਸੇ ਪਾਣੀ ‘ਚ ਇਕ ਚਮਚ ਨਮਕ ਪਾ ਕੇ ਗਾਰਾਰੇ ਕਰੋ। ਲੂਣ ਅਤੇ ਕੋਸਾ ਪਾਣੀ ਇਨਫੈਕਸ਼ਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਦਰਦ ਘੱਟ ਹੁੰਦਾ ਹੈ।
ਅਮਰੂਦ ਦੇ ਪੱਤੇ : ਅਮਰੂਦ ਦੇ ਪੱਤੇ ਦੰਦਾਂ ਦੇ ਦਰਦ ਤੋਂ ਵੀ ਰਾਹਤ ਦਿਵਾ ਸਕਦੇ ਹਨ। ਇਸ ਦੇ ਲਈ ਅਮਰੂਦ ਦੀਆਂ ਕੁਝ ਪੱਤੀਆਂ ਨੂੰ ਪਾਣੀ ‘ਚ ਉਬਾਲ ਲਓ। ਜਦੋਂ ਅੱਧਾ ਪਾਣੀ ਰਹਿ ਜਾਵੇ ਤਾਂ ਉਸ ਨੂੰ ਛਾਣ ਕੇ ਕੁਰਲੀ ਕਰ ਲਓ।
ਲਸਣ: ਲਸਣ ਦੰਦਾਂ ਦੇ ਦਰਦ ਤੋਂ ਰਾਹਤ ਦਿਵਾਉਣ ਵਿਚ ਵੀ ਮਦਦ ਕਰ ਸਕਦਾ ਹੈ। ਇਸ ਦੇ ਲਈ ਲਸਣ ਦੀਆਂ ਕੁਝ ਕਲੀਆਂ ਨੂੰ ਰਗੜੋ ਅਤੇ ਦਰਦ ਵਾਲੀ ਥਾਂ ‘ਤੇ ਲਗਾਓ। ਲਸਣ ਦੇ ਰਸ ‘ਚ ਰੂੰ ਵਿੱਚ ਭਿਓਂ ਕੇ ਦਰਦ ਵਾਲੀ ਥਾਂ ‘ਤੇ ਲਗਾਉਣ ਨਾਲ ਵੀ ਆਰਾਮ ਮਿਲਦਾ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)