YouTube ‘ਤੇ ਬਿਨਾਂ ਪ੍ਰੀਮੀਅਮ ਪਲਾਨ ਦੇ Ad-Free ਵੀਡੀਓ ਦੇਖਣ ਦਾ ਮੌਕਾ, ਨਵੇਂ ਫ਼ੀਚਰ ਦੀ ਚੱਲ ਰਹੀ ਟੈਸਟਿੰਗ

YouTube ਆਪਣੇ ਉਪਭੋਗਤਾਵਾਂ ਨੂੰ ਪ੍ਰੀਮੀਅਮ ਮੈਂਬਰਸ਼ਿਪ ਲੈਣ ਜਾਂ ਵੀਡੀਓ ਅਤੇ ਆਡੀਓ ਸਟ੍ਰੀਮ ਕਰਦੇ ਸਮੇਂ ਇਸ਼ਤਿਹਾਰ ਦੇਖਣ ਲਈ ਉਤਸ਼ਾਹਿਤ ਕਰ ਰਿਹਾ ਹੈ। ਮੈਂਬਰਸ਼ਿਪ ਵਧਾਉਣ ਲਈ ਇੱਕ ਹੋਰ ਕਦਮ ਚੁੱਕਦੇ ਹੋਏ, ਗੂਗਲ ਦੀ ਮਲਕੀਅਤ ਵਾਲਾ ਪਲੇਟਫਾਰਮ ਯਾਨੀ ਕਿ YouTube ਹੁਣ ਇੱਕ ਫੀਚਰ ਦੀ ਜਾਂਚ ਕਰ ਰਿਹਾ ਹੈ ਜੋ ਪ੍ਰੀਮੀਅਮ ਮੈਂਬਰਾਂ ਨੂੰ ਨਾਨ-ਮੈਂਬਰਾਂ ਨਾਲ ਐਡ-ਫ੍ਰੀ ਵੀਡੀਓ ਦੇਖਣ ਦਾ ਅਨੁਭਵ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਆਸਾਨ ਸ਼ਬਦਾਂ ਵਿੱਚ ਕਹੀਏ ਤਾਂ, ਮੰਨ ਲਓ ਕਿ ਤੁਹਾਡੇ ਦੋਸਤ ਕੋਲ YouTube ਦੀ ਪ੍ਰੀਮੀਅਮ ਮੈਂਬਰਸ਼ਿਪ ਹੈ ਅਤੇ ਤੁਹਾਡੇ ਕੋਲ ਨਹੀਂ ਹੈ। ਪਰ ਤੁਸੀਂ ਐਡ-ਫ੍ਰੀ ਸਮੱਗਰੀ ਦੇਖਣਾ ਚਾਹੁੰਦੇ ਹੋ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਡਾ ਦੋਸਤ ਤੁਹਾਡੇ ਨਾਲ ਇੱਕ ਐਡ-ਫ੍ਰੀ ਵੀਡੀਓ ਸ਼ੇਅਰ ਕਰਦਾ ਹੈ, ਤਾਂ ਤੁਸੀਂ ਪ੍ਰੀਮੀਅਮ ਮੈਂਬਰਾਂ ਵਾਂਗ ਐਡ-ਫ੍ਰੀ ਵੀਡੀਓ ਦੇਖ ਸਕਦੇ ਹੋ।
ਇਹ ਨਵਾਂ ਫੀਚਰ ਇਸ ਵੇਲੇ ਟੈਸਟਿੰਗ ਪੜਾਅ ਵਿੱਚ ਹੈ: YouTube ਦੇ ਅਨੁਸਾਰ, ਇਹ ਫੀਚਰ ਟੈਸਟਿੰਗ ਪੜਾਅ ਵਿੱਚ ਹੈ। ਇਹ ਅਰਜਨਟੀਨਾ, ਬ੍ਰਾਜ਼ੀਲ, ਕੈਨੇਡਾ, ਮੈਕਸੀਕੋ, ਤੁਰਕੀ ਅਤੇ ਯੂਨਾਈਟਿਡ ਕਿੰਗਡਮ ਵਿੱਚ ਸੀਮਤ ਸਮੇਂ ਲਈ ਟੈਸਟਿੰਗ ਲਈ ਉਪਲਬਧ ਹੈ। ਜੇਕਰ ਟੈਸਟਿੰਗ ਸਫਲ ਹੁੰਦੀ ਹੈ ਤਾਂ ਇਸ ਫੀਚਰ ਦਾ ਵਿਸਤਾਰ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਕੀਤਾ ਜਾਵੇਗਾ। ਇਸ ਪ੍ਰਯੋਗ ਦੇ ਹਿੱਸੇ ਵਜੋਂ, ਪ੍ਰੀਮੀਅਮ ਗਾਹਕ ਹਰ ਮਹੀਨੇ 10 ਐਡ-ਫ੍ਰੀ ਵੀਡੀਓ ਵਿਊਜ਼ ਸ਼ੇਅਰ ਕਰ ਸਕਦੇ ਹਨ। ਇਹਨਾਂ ਸ਼ੇਅਰ ਵਿਯੂਜ਼ ਦੇ ਉਪਭੋਗਤਾ ਬਿਨਾਂ ਕਿਸੇ ਇਸ਼ਤਿਹਾਰ ਦੇ ਵੀਡੀਓ ਦੇਖ ਸਕਦੇ ਹਨ, ਜਿਸ ਨਾਲ ਉਹਨਾਂ ਨੂੰ YouTube Premium ਦੇ ਫਾਇਦਿਆਂ ਦੀ ਇੱਕ ਅਸਥਾਈ ਝਲਕ ਮਿਲਦੀ ਹੈ। ਹਾਲਾਂਕਿ, ਇਸ ਵਿੱਚ ਇੱਕ ਸਮੱਸਿਆ ਹੈ। ਐਡ-ਫ੍ਰੀ ਵੀਡੀਓ ਸ਼ੇਅਰ ਕਰਨਾ ਇੱਕ ਵਿਕਲਪਿਕ ਲਾਭ ਹੈ ਅਤੇ ਇਸ ਨੂੰ ਕਿਸੇ ਵੀ ਸਮੇਂ ਵਾਪਸ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਪ੍ਰਤੀ ਮਹੀਨਾ 10 ਵੀਡੀਓਜ਼ ਦੀ ਸੀਮਾ ਹੈ ਅਤੇ ਕਿਉਂਕਿ ਇਹ ਐਡ-ਫ੍ਰੀ ਸ਼ੇਅਰ ਇੱਕ ਪ੍ਰਯੋਗਾਤਮਕ ਫੀਚਰ ਹੈ, ਇਸ ਲਈ ਭਵਿੱਖ ਵਿੱਚ ਇਸਦੀ ਉਪਲਬਧਤਾ ਦੀ ਗਰੰਟੀ ਨਹੀਂ ਹੈ।
ਭਾਰਤ ਵਿੱਚ YouTube ਪ੍ਰੀਮੀਅਮ ਦੀ ਕੀਮਤ
ਭਾਰਤ ਵਿੱਚ, YouTube ਪ੍ਰੀਮੀਅਮ ਸਬਸਕ੍ਰਿਪਸ਼ਨ ਵਿਅਕਤੀਗਤ ਪਲਾਨ ਲਈ 149 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ, ਪਰ 89 ਰੁਪਏ ਵਿੱਚ ਇੱਕ ਸਟੂਡੈਂਟ ਪਲਾਨ ਵੀ ਹੈ। ਭਾਰਤ ਵਿੱਚ YouTube ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਲਾਗਤ ਦੇ ਵੇਰਵੇ ਇੱਥੇ ਹਨ:
ਵਿਅਕਤੀਗਤ (ਮਾਸਿਕ): 149 ਰੁਪਏ
ਵਿਦਿਆਰਥੀ (ਮਾਸਿਕ): 89 ਰੁਪਏ
ਪਰਿਵਾਰ (ਮਾਸਿਕ): 299 ਰੁਪਏ
ਵਿਅਕਤੀਗਤ (ਪ੍ਰੀਪੇਡ – ਮਾਸਿਕ): 159 ਰੁਪਏ
ਵਿਅਕਤੀਗਤ (ਪ੍ਰੀਪੇਡ – ਤਿਮਾਹੀ): 459 ਰੁਪਏ
ਵਿਅਕਤੀਗਤ (ਪ੍ਰੀਪੇਡ – ਸਾਲਾਨਾ): 1490 ਰੁਪਏ