ਭਿਆਨਕ ਸੜਕ ਹਾਦਸੇ ਵਿਚ ਮੈਡੀਕਲ ਦੇ 5 ਵਿਦਿਆਰਥੀਆਂ ਦੀ ਮੌਤ

ਕੇਰਲ ਦੇ ਅਲਾਪੁਝਾ ਦੇ ਕਲਾਰਕੋਡ ਵਿਚ ਕਾਰ ਅਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਪੰਜ ਐਮਬੀਬੀਐਸ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਉਹ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਗਈ। ਹਾਦਸੇ ‘ਚ 5 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਾਰੇ ਗਏ ਵਿਦਿਆਰਥੀ ਇੱਥੋਂ ਦੇ ਵੰਦਨਮ ਸਰਕਾਰੀ ਮੈਡੀਕਲ ਕਾਲਜ (Vandanam Government Medical College) ਦੇ MBBS ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਸਨ। ਉਹ ਸੋਮਵਾਰ ਰਾਤ ਨੂੰ ਜਿਸ ਕਾਰ ਵਿਚ ਪਰਤ ਰਹੇ ਸਨ, ਉਸ ਦੀ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (KSRTC) ਦੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਵਿਚ ਛੇ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਕਨੂਰ ਦੇ ਮੁਹੰਮਦ ਅਬਦੁਲ ਜੱਬਾਰ, ਲਕਸ਼ਦੀਪ ਦੇ ਮੁਹੰਮਦ ਇਬਰਾਹਿਮ, ਮਲਪੁਰਮ ਦੇ ਦੇਵਨੰਦਨ, ਅਲਾਪੁਜਾ ਦੇ ਆਯੂਸ਼ ਸ਼ਾਜੀ ਅਤੇ ਪਲੱਕੜ ਦੇ ਸ੍ਰੀਦੀਪ ਵਜੋਂ ਹੋਈ ਹੈ।
ਸੀਸੀਟੀਵੀ ਵਿਜ਼ੂਅਲ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਰਫਤਾਰ ਕਾਰ ਫਿਸਲ ਕੇ ਬੱਸ ਨਾਲ ਟਕਰਾ ਜਾਂਦੀ ਹੈ ਅਤੇ ਬੱਸ ਦੇ ਹੇਠਾਂ ਦਰੜੀ ਜਾਂਦੀ ਹੈ। ਉਸ ਸਮੇਂ ਬਾਰਸ਼ ਵੀ ਹੋ ਰਹੀ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਤਿੰਨ ਵਿਦਿਆਰਥੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ ਅਤੇ ਬਾਕੀਆਂ ਨੇ ਹਸਪਤਾਲ ਜਾ ਕੇ ਦਮ ਤੋੜਿਆ। ਪੁਲਿਸ ਨੇ ਦੱਸਿਆ ਕਿ ਭਿਆਨਕ ਟੱਕਰ ਕਾਰਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਨੌਜਵਾਨਾਂ ਨੂੰ ਗੱਡੀ ਦੀ ਭੰਨ-ਤੋੜ ਕਰ ਕੇ ਹੀ ਬਾਹਰ ਕੱਢਿਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਕ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਦੇ ਘੰਟਿਆਂ ਬਾਅਦ ਵੀ ਮਦਦ ਲਈ ਪੁਕਾਰ ਰਹੇ ਪੀੜਤਾਂ ਦੀਆਂ ਚੀਕਾਂ ਦਿਲ ਦਹਿਲਾਉਣ ਵਾਲੀਆਂ ਸਨ।
- First Published :