6 ਦਸੰਬਰ 2024 ਨੂੰ ਪੰਜਾਬੀ ਨਾਟਕ ‘ਜ਼ਫਰਨਾਮਾ ਫਤਿਹ ਦਾ ਪੱਤਰ’ ਦਾ ਮੰਚਨ

ਮਾਲਵਾ ਸੱਭਿਆਚਾਰਕ ਕਲੱਬ ਖਮਾਣੋ,ਪੰਜਾਬ ਲੋਕ ਰੰਗ ਕੈਲੀਫੋਰਨੀਆ USA ਅਤੇ ਸਤਿਕਾਰ ਮੰਚ ਮੋਹਾਲੀ ਵੱਲੋਂ ਪੰਜਾਬੀ ਨਾਟਕ ਜ਼ਫਰਨਾਮਾ ਫਤਿਹ ਦਾ ਪੱਤਰ ਦਾ ਮੰਚਨ ਕਰਵਾਇਆ ਜਾ ਰਿਹਾ ਹੈ । ‘ਜ਼ਫਰਨਾਮਾ ਫਤਿਹ ਦਾ ਪੱਤਰ’ ਨਾਟਕ ਦੇ ਰਾਹੀਂ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਜ਼ਫਰਨਾਮਾ ਫਤਿਹ ਦਾ ਪੱਤਰ ਨਾਟਕ ਕਿ ਸੁਰਿੰਦਰ ਸਿੰਘ ਧੋਆਣਾ ਵੱਲੋਂ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਨਾਟਕ ਦਾ ਮੰਚਨ 6 ਦਸੰਬਰ 2024 ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ੍ਰੀ ਰਾਮਲੀਲਾ ਗਰਾਉਂਡ ਖਮਾਣੋ ਵਿਖੇ ਸ਼ਾਮ 5:30 ਵਜੇ ਪੇਸ਼ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਦੇ ਦੌਰਾਨ ਵੱਖ-ਵੱਖ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ ਜਿਨ੍ਹਾਂ ਵਿੱਚ SDM ਮਨਰੀਤ ਰਾਣਾ PCS ਮੁੱਖ ਮਹਿਮਾਨ ਅਤੇ DSP ਰਾਮਿੰਦਰ ਸਿੰਘ ਕਾਹਲੋਂ ਵਿਸ਼ੇਸ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ।
ਇਸ ਪ੍ਰੋਗਰਾਮ ‘ਚ ਬਾਬਾ ਸਰਬਜੀਤ ਸਿੰਘ ਭੱਲਾ (ਫਲੌਰ) ਵਾਲੇ ,ਹਰਬੰਸ ਸਿੰਘ ਧਨੋਲਾ ਪ੍ਰਧਾਨ ਅਤੇ ਸਮੂਹ ਮੈਂਬਰ ਸਾਹਿਬਾਨ ਮਾਲਵਾ ਸੱਭਿਆਚਾਰਕ ਕਲੱਬ ਖਮਾਣੋ ਸਹਿਯੋਗ ਦੇ ਰਹੇ ਹਨ।ਆਮ ਲੋਕਾਂ ਨੂੰ ਵੀ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਤਾਂ ਜੋ ਉਹ ਵੀ ਵੱਧ ਤੋਂ ਵੱਧ ਸੰਖਿਆ ‘ਚ ਆਪਣੀ ਹਾਜਰੀ ਲਗਾਉਣ।
- First Published :