Sanjay Dutt ਗਾਇਕ ਅੰਮ੍ਰਿਤ ਮਾਨ ਅਤੇ ਭੁਪਿੰਦਰ ਬੱਬਲ ਨਾਲ ਕਰਨਗੇ ਕਮਾਲ, ਦੇਖੋ Video

ਸੰਜੇ ਦੱਤ ਕਿਸੀ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਨ੍ਹਾਂ ਨੇ ਆਪਣੇ ਫ਼ਿਲਮਾਂ ਰਾਹੀਂ ਫੈਨਜ਼ ਦਾ ਕਾਫੀ ਮਨੋਰੰਜਨ ਕੀਤਾ ਹੈ। ਹੀਰੋ ਤੋਂ ਲੈ ਕੇ ਖਲਨਾਇਕ ਕਿਰਦਾਰ ਤੱਕ ਉਨ੍ਹਾਂ ਨੂੰ ਹਰ ਰੂਪ ਵਿੱਚ ਫੈਨਜ਼ ਦਾ ਪਿਆਰ ਮਿਲਿਆ ਹੈ। ਬਾਲੀਵੁੱਡ ਅਤੇ ਸਾਊਥ ਵਿੱਚ ਸਰਵੋਤਮ ਪ੍ਰਦਰਸ਼ਨ ਤੋਂ ਬਾਅਦ ਹੁਣ ਸੰਜੇ ਦੱਤ ਗਾਇਕ ਅੰਮ੍ਰਿਤ ਮਾਨ ਅਤੇ ਅਰਜਨ ਵੇਲੀ ਭੁਪਿੰਦਰ ਬੱਬਲ ਨਾਲ ਕਮਾਲ ਕਰਨ ਜਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਨੇ ਪੰਜਾਬੀ ਭਾਸ਼ਾ ਵਿੱਚ ਕਾਫੀ ਫਿਲਮਾਂ ਕੀਤੀਆਂ ਹਨ। ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਕਿਸੇ ਪੰਜਾਬੀ ਕਲਾਕਾਰ ਅੰਮ੍ਰਿਤ ਮਾਨ ਅਤੇ ਭੁਪਿੰਦਰ ਬੱਬਲ ਨਾਲ ਕੰਮ ਕਰ ਰਹੇ ਹਨ ਹੈ। ਇਹ ਗੀਤ ਹੈ ਜਾਂ ਫਿਲਮ ਹੈ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ।
ਇਸਦੀ ਵੀਡੀਓ ਗਾਇਕ ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ ਸੰਜੇ ਦੱਤ ਅਤੇ ਭੁਪਿੰਦਰ ਬੱਬਲ ਨਜ਼ਰ ਆ ਰਹੇ ਹਨ। ਜਿਸ ਨੂੰ ਵੇਖ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਦੇ ਨਵੇਂ ਪ੍ਰਜੋਕਟ ਦਾ ਇੰਤਜ਼ਾਰ ਕਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ ਕਿ Roaring Soon….🐅
ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ ਅਤੇ ਕਮੈਂਟ ਰਾਹੀਂ ਆਪਣਾ ਪਿਆਰ ਦਿਖਾ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਖ਼ਬਰਾਂ ਮੁਤਾਬਕ ਸੰਜੇ ਦੱਤ ਦੀ ਪੰਜਾਬੀ ਫਿਲਮ ‘ਸ਼ੇਰਾ ਦੀ ਕੌਮ ਪੰਜਾਬੀ’ ਦੇ ਨਾਲ-ਨਾਲ ਉਨ੍ਹਾਂ ਦਾ ਨਾਂ ਬਾਲੀਵੁੱਡ ਅਤੇ ਸਾਊਥ ਦੀਆਂ ਕਈ ਫਿਲਮਾਂ ਨਾਲ ਵੀ ਜੁੜ ਰਿਹਾ ਹੈ। ਸੰਜੇ ਦੱਤ ਸਾਊਥ ਦੀ ਫਿਲਮ ‘ਲਿਓ’ ਅਤੇ ‘ਡਬਲ ਆਈਸਮਾਰਟ’ ‘ਚ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੰਜੇ ਦੱਤ ਮੌਨੀ ਰਾਏ-ਪਲਕ ਤਿਵਾਰੀ ਨਾਲ ਬਾਲੀਵੁੱਡ ਫਿਲਮਾਂ ‘ਜੇਲ’ ਅਤੇ ‘ਦਿ ਵਰਜਿਨ ਟ੍ਰੀ’ ‘ਚ ਨਜ਼ਰ ਆਉਣਗੇ।
- First Published :