ਸਲਮਾਨ ਤੇ ਸ਼ਾਹਰੁਖ ਖਾਨ ਬਾਰੇ ਹੋਈ ਭਵਿੱਖਬਾਣੀ, 67 ਸਾਲ ਦੀ ਉਮਰ ‘ਚ ਹੋਵੇਗੀ ਮੌਤ? ਜਾਣੋ ਕਿੰਨੀ ਹੈ ਸਚਾਈ – News18 ਪੰਜਾਬੀ

ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਨਾਂ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹੈ। ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਫੈਨਜ਼ ਬੇਤਾਬ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਹਾਰਾਸ਼ਟਰ ਦੇ ਨੇਤਾ ਬਾਬਾ ਸਿੱਦੀਕੀ ਕਤਲ ਕੇਸ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਹੈ।
ਹੁਣ ਇਸੇ ਵਿਚਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਫੈਨਜ਼ ਕਾਫੀ ਹੈਰਾਨ ਹਨ। ਇੱਕ ਪੋਡਕਾਸਟ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ 67-68 ਸਾਲ ਦੀ ਉਮਰ ਵਿੱਚ ਹੋਵੇਗੀ।
Astrologer ਨੇ ਕੀਤੀ ਭਵਿੱਖਬਾਣੀ
ਇਸ ਵੀਡੀਓ ‘ਚ ਇੱਕ Astrologer ਪੋਡਕਾਸਟ ‘ਚ ਗੱਲ ਕਰਦਾ ਨਜ਼ਰ ਆ ਰਿਹਾ ਹੈ। ਉਹ ਕਹਿੰਦਾ ਹੈ, “ਇੱਕ ਹੋਰ ਭਵਿੱਖਬਾਣੀ ਹੈ, ਦੋ ਖਾਨ ਹਨ, ਅਸਲ ਵਿੱਚ ਤਿੰਨ ਹਨ ਪਰ ਆਮਿਰ ਖਾਨ ਨੂੰ ਛੱਡੋ। ਬਾਕੀ ਦੋ ਖਾਨ 67 ਜਾਂ 68 ਸਾਲ ਦੀ ਉਮਰ ਵਿੱਚ ਮਰ ਜਾਣਗੇ ਅਤੇ ਧਰਤੀ ਨੂੰ ਛੱਡ ਜਾਣਗੇ। ਇਹ ਦੋਵਾਂ ਲਈ ਇੱਕੋ ਉਮਰ ਵਿੱਚ ਇੱਕ ਸਾਲ ਦਾ ਹੋਵੇਗਾ। ਇਕ ਗੰਭੀਰ ਬੀਮਾਰੀ ਤੋਂ ਪੀੜਤ ਹੋ ਜਾਵੇਗਾ ਅਤੇ ਦੂਜਾ ਨਾਲ ਵੀ ਅਜਿਹਾ ਹੀ ਹੋਵੇਗਾ।’’
ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਜੰਗਲ ਦੀ ਆਗ ਵਾਂਗ ਫੈਲ ਰਹੀ ਹੈ। ਇਸ ਕਲਿੱਪ ਨੂੰ ਵੇਖ ਕੇ ਫੈਨਜ਼ ਗੁੱਸਾ ਜ਼ਾਹਰ ਕਰ ਰਹੇ ਹਨ। ਇਕ ਨੇ ਲਿਖਿਆ, ‘‘ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਧਰਤੀ ਨੂੰ ਕਦੋਂ ਛੱਡੋਗੇ।’’ ਦੂਜੇ ਨੇ ਲਿਖਿਆ, ‘‘ਇਹ ਬਹੁਤ ਹੀ ਅਸੰਵੇਦਨਸ਼ੀਲ ਹੈ.. ਸਿਰਫ ਵਿਊਜ਼ ਲਈ.. ਸ਼ਰਮ ਕਰੋ…’’
ਹਾਲਾਂਕਿ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋਸਟ ਦੇ ਉੱਤੇ ਹੈ। News18 Punjabi ਇਸਦੀ ਪੁਸ਼ਟੀ ਨਹੀਂ ਕਰਦਾ ਹੈ।