ਸਬੰਧ ਬਣਾਉਣ ਤੋਂ ਬਾਅਦ 11 ਲੋਕਾਂ ਦਾ ਕਤਲ ਕਰਨ ਵਾਲਾ ਸਮਲਿੰਗੀ ਗ੍ਰਿਫਤਾਰ Ropar Serial Killer Gay man kills three people after having sex – News18 ਪੰਜਾਬੀ

Punjab news: ਰੋਪੜ ਪੁਲਿਸ ਨੇ 10 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਰੋਪੜ ਪੁਲਿਸ ਵੱਲੋਂ ਫੜੇ ਗਏ ਇਸ ਸੀਰੀਅਲ ਕਿਲਰ ਨੇ ਦੱਸਿਆ ਹੈ ਕਿ ਉਹ ਸੜਕ ਉਤੇ ਪੈਦਲ ਜਾ ਰਹੇ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਉਹ ਸਬੰਧ ਬਣਾਉਣ ਤੋਂ ਬਾਅਦ ਵਿਅਕਤੀ ਦਾ ਕਤਲ ਕਰ ਦਿੰਦਾ ਸੀ।
ਇਸ ਸੀਰੀਅਲ ਕਿਲਰ ਨੂੰ ਸਮਲਿੰਗੀ ਦੱਸਦਿਆਂ ਪੁਲਿਸ ਨੇ ਕਿਹਾ ਹੈ ਕਿ ਪਹਿਲਾਂ ਉਹ ਮਰਦਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਲੁੱਟ ਕੇ ਮਾਰ ਦਿੰਦਾ ਸੀ।
ਸੀਰੀਅਲ ਕਿਲਰ ਰਾਮ ਸਰੂਪ ਉਰਫ਼ ਸੋਢੀ ਵਾਸੀ ਪਿੰਡ ਚੌਂਦਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਕੀਰਤਪੁਰ ਸਾਹਿਬ ਨੇੜੇ ਮੌਡਾ ਟੋਲ ਪਲਾਜ਼ਾ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਇਸ ਘਟਨਾ ਨੂੰ ਟਰੇਸ ਕਰਦੇ ਹੋਏ ਪੁਲਿਸ ਇਸ ਕਾਤਲ ਸੀਰੀਅਲ ਤੱਕ ਪਹੁੰਚ ਸਕੀ।
ਜ਼ਿਕਰਯੋਗ ਹੈ ਕਿ ਰੋਪੜ ਜ਼ਿਲ੍ਹੇ ਵਿਚ ਵਾਪਰੀਆਂ ਤਿੰਨ ਕਤਲਾਂ ਦੀਆਂ ਘਟਨਾਵਾਂ ਨੂੰ ਜ਼ਿਲ੍ਹਾ ਪੁਲਿਸ ਲੰਬੇ ਸਮੇਂ ਤੋਂ ਟਰੇਸ ਨਹੀਂ ਕਰ ਸਕੀ ਸੀ। ਜਾਂਚ ਤੋਂ ਬਾਅਦ 10 ਤੋਂ ਵੱਧ ਘਟਨਾਵਾਂ ਦੱਸੀਆਂ ਜਾ ਰਹੀਆਂ ਹਨ।
- First Published :