ICC ਪ੍ਰਧਾਨ ਵਜੋਂ ਜੈ ਸ਼ਾਹ ਦਾ ਕਾਰਜਕਾਲ ਹੋ ਗਿਆ ਸ਼ੁਰੂ, ਪੜ੍ਹੋ ਪੂਰੀ ਡਿਟੇਲ

ਜੈ ਸ਼ਾਹ ਨੇ ICC ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ‘ਤੇ ਇੱਕ ਵਿਸ਼ੇਸ਼ ਪ੍ਰਾਪਤੀ ਵੀ ਦਰਜ ਹੋ ਗਈ ਹੈ। ਸ਼ਾਹ ICC ਦੇ ਪ੍ਰਧਾਨ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਵੀ ਬਣ ਗਏ ਹਨ। ਉਨ੍ਹਾਂ ਦੀ ਉਮਰ ਸਿਰਫ਼ 35 ਸਾਲ ਹੈ। ਇਸ ਤੋਂ ਪਹਿਲਾਂ ਉਹ BCCI ਦੇ ਸਕੱਤਰ ਵਜੋਂ ਕੰਮ ਕਰ ਰਹੇ ਸਨ।
ਗ੍ਰੇਗ ਬਾਰਕਲੇ ਦੀ ਥਾਂ ਲੈ ਰਹੇ ਹਨ ਜੈ ਸ਼ਾਹ
ਜੈ ਸ਼ਾਹ ICC ਦੇ ਸਾਬਕਾ ਪ੍ਰਧਾਨ ਗ੍ਰੇਗ ਬਾਰਕਲੇ ਦੀ ਥਾਂ ਲੈ ਰਹੇ ਹਨ। ਬਾਰਕਲੇ ਨਿਊਜ਼ੀਲੈਂਡ ਨਾਲ ਸਬੰਧਤ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼ਾਹ ਦੇਸ਼ ਦੀ ਵੱਲੋਂ ਕੋਈ ਅਹਿਮ ਅਹੁਦਾ ਸੰਭਾਲਣ ਵਾਲੇ ਸਿਰਫ਼ 5ਵੇਂ ਵਿਅਕਤੀ ਹਨ। ਉਨ੍ਹਾਂ ਤੋਂ ਪਹਿਲਾਂ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਸ਼ਸ਼ਾਂਕ ਮਨੋਹਰ ਅਤੇ ਉਦਯੋਗਪਤੀ ਐੱਨ ਸ਼੍ਰੀਨਿਵਾਸਨ ਇਸ ਮੰਚ ‘ਤੇ ਪਹੁੰਚ ਚੁੱਕੇ ਹਨ ।
ਜੈ ਸ਼ਾਹ ਦੇ ਸਾਹਮਣੇ ਪਹਿਲੀ ਚੁਣੌਤੀ ਹੈ ਚੈਂਪੀਅਨਸ ਟਰਾਫੀ
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਸਾਹਮਣੇ ਪਹਿਲੀ ਚੁਣੌਤੀ ਆਗਾਮੀ ICC ਚੈਂਪੀਅਨਜ਼ ਟਰਾਫੀ ਹੈ। ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਉਹ ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਉਂਦਾ ਹੈ। ਕਿਉਂਕਿ PCB ਇਸ ਮੁੱਦੇ ‘ਤੇ ਅੜੇ ਹੈ ਕਿ ਭਾਰਤ ਨੂੰ ਪਾਕਿਸਤਾਨ ਦਾ ਦੌਰਾ ਕਰਨਾ ਚਾਹੀਦਾ ਹੈ, ਜਦਕਿ ਟੀਮ ਇੰਡੀਆ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ।
ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜੈ ਸ਼ਾਹ ਨੇ ਕੀ ਕਿਹਾ?
ਇਸ ਤੋਂ ਪਹਿਲਾਂ ICC ਚੇਅਰਮੈਨ ਚੁਣੇ ਜਾਣ ਤੋਂ ਬਾਅਦ ਸ਼ਾਹ ਨੇ ਕਿਹਾ ਸੀ, ‘ਮੈਨੂੰ ICC ਚੇਅਰਮੈਨ ਚੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਪੂਰੀ ਦੁਨੀਆ ‘ਚ ਕ੍ਰਿਕਟ ਨੂੰ ਪ੍ਰਮੋਟ ਕਰਨ ਲਈ ਕੰਮ ਕਰਾਂਗਾ। ਮੌਜੂਦਾ ਸਮੇਂ ਵਿੱਚ ਸਾਰੇ ਫਾਰਮੈਟਾਂ ਨੂੰ ਅੱਗੇ ਲਿਜਾਣ ਦੀ ਲੋੜ ਹੈ। ਮੈਂ ਗੇਮ ਵਿੱਚ ਕੁਝ ਨਵੀਂ ਤਕਨੀਕ ਸ਼ਾਮਲ ਕਰਾਂਗਾ। ਮੇਰੀ ਕੋਸ਼ਿਸ਼ ਹਮੇਸ਼ਾ ਇਸ ਖੇਡ ਨੂੰ ਹਰਮਨ ਪਿਆਰਾ ਬਣਾਉਣ ਲਈ ਰਹੇਗੀ।
- First Published :