ਚੱਕਰਵਾਤੀ ਤੂਫਾਨ ਦਾ ਅਸਰ, 14 ਜ਼ਿਲ੍ਹਿਆਂ ਵਿਚ ਰੈੱਡ ਅਲਰਟ, ਪਵੇਗਾ ਭਾਰੀ ਮੀਂਹ… – News18 ਪੰਜਾਬੀ

Cyclone Fengal: ਚੱਕਰਵਾਤ ਫੇਂਗਲ ਐਤਵਾਰ ਤੜਕੇ 2 ਵਜੇ ਤਾਮਿਲਨਾਡੂ ਤੱਟ ਤੋਂ ਲੰਘਿਆ ਅਤੇ ਕਰਾਈਕਲ ਅਤੇ ਮਹਾਬਲੀਪੁਰਮ ਦੇ ਵਿਚਕਾਰ ਪਹੁੰਚ ਗਿਆ। ਲੈਂਡਫਾਲ ਤੋਂ ਬਾਅਦ ਇਸ ਦੇ ਪੱਛਮ-ਦੱਖਣ-ਪੱਛਮ ਵੱਲ ਵਧਣ ਅਤੇ ਅਗਲੇ ਛੇ ਘੰਟਿਆਂ ਵਿੱਚ ਹੌਲੀ ਹੌਲੀ ਡੂੰਘੇ ਦਬਾਅ ਦੌਰਾਨ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਦਿਨ ‘ਚ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਤਿਆਰੀਆਂ ਦਾ ਜਾਇਜ਼ਾ ਲਿਆ। ਕਿਉਂਕਿ ਤੂਫਾਨ ਫੇਂਗਲ ਕਾਰਨ ਅਗਲੇ 48 ਘੰਟਿਆਂ ਤੱਕ ਸੂਬੇ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ।
TOI ਦੀ ਰਿਪੋਰਟ ਦੇ ਅਨੁਸਾਰ ਚੱਕਰਵਾਤੀ ਤੂਫਾਨ ਫੇਂਗਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਸ਼ਨੀਵਾਰ ਸਵੇਰ ਤੋਂ ਚੇਨਈ ਦੇ ਵੱਖ-ਵੱਖ ਹਿੱਸਿਆਂ ਵਿੱਚ 9 ਸੈਂਟੀਮੀਟਰ ਤੋਂ 13 ਸੈਂਟੀਮੀਟਰ ਤੱਕ ਮੀਂਹ ਪਿਆ। ਇਸ ਦੌਰਾਨੰ ਭਾਰਤੀ ਮੌਸਮ ਵਿਭਾਗ (IMD) ਨੇ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਦੇ ਕਈ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਖੇਤਰ ਵਿਚ ਮੌਸਮ ਵਿੱਚ ਤਬਦੀਲੀ, ਤੇਜ਼ ਲਹਿਰਾਂ ਅਤੇ ਭਾਰੀ ਮੀਂਹ ਦੀ ਸੰਭਾਵਨਾ ਹੈ।
14 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਲਈ ਆਰੇਂਜ ਅਲਰਟ
ਆਈਐਮਡੀ ਨੇ ਚੇਨਈ ਅਤੇ ਸ਼ਹਿਰ ਦੇ ਤਿੰਨ ਗੁਆਂਢੀ ਜ਼ਿਲ੍ਹਿਆਂ ਸਮੇਤ 13 ਜ਼ਿਲ੍ਹਿਆਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਚਿਤਾਵਨੀ ਜਾਰੀ ਕੀਤੀ ਹੈ। ਵਿੱਲੂਪੁਰਮ, ਕਾਲਾਕੁਰੀਚੀ ਅਤੇ ਕੁੱਡਲੋਰ ਵਿੱਚ ਬਹੁਤ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਇਹ ਲੈਂਡਫਾਲ ਸਥਾਨ ਦੇ ਨੇੜੇ ਹਨ।
20 ਫਲਾਈਟ ਡਿਵਰਟ
ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਕਈ ਉਡਾਣਾਂ ਨੂੰ ਚੇਨਈ ਅਤੇ ਤਿਰੂਪਤੀ ‘ਚ ਖਰਾਬ ਮੌਸਮ ਕਾਰਨ ਰੱਦ ਜਾਂ ਮੋੜ ਦਿੱਤਾ ਗਿਆ ਹੈ। ਜੀਐਮਆਰ ਹੈਦਰਾਬਾਦ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੁਆਰਾ ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ ਕੁੱਲ 20 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਚੱਕਰਵਾਤੀ ਤੂਫਾਨ ਫੇਂਗਲ ਦੇ ਕਾਰਨ ਚੇਨਈ ਵਿੱਚ ਭਾਰੀ ਬਾਰਸ਼ ਦੇ ਕਾਰਨ ਦੱਖਣੀ ਰੇਲਵੇ ਨੇ ਰੇਲ ਸੇਵਾਵਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ।
- First Published :