Punjab

ਗੁਰਦੁਆਰਾ ਦਾਦੂ ਸਾਹਿਬ ਸਿਰਸਾ ਵਿਖੇ ਡੇਰਾ ਬਿਆਸ ਮੁਖੀ ਨੇ ਟੇਕਿਆ ਮੱਥਾ, ਜਥੇਦਾਰ ਦਾਦੂਵਾਲ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਸਿਰਸਾ ਦੇ ਪ੍ਰਮੁੱਖ ਸਿੱਖ ਧਰਮ ਪ੍ਰਚਾਰ ਦੇ ਕੇਂਦਰ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਡੇਰਾ ਬਿਆਸ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋ ਅਤੇ ਉਨਾਂ ਦੇ ਉਤਰਾਧਿਕਾਰੀ ਬਾਬਾ ਜਸਦੀਪ ਸਿੰਘ ਗਿੱਲ ਨੇ ਸ਼ਰਧਾ ਸਤਿਕਾਰ ਸਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਸੰਗਤਾਂ ਦੇ ਦਰਸ਼ਨ ਦੀਦਾਰੇ ਕੀਤੇ। ਜ਼ਿਕਰਯੋਗ ਹੈ ਕਿ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਅਸਥਾਨ ਹੈ। ਜਿੱਥੋਂ ਜਥੇਦਾਰ ਦਾਦੂਵਾਲ ਜੀ ਨੇ 1996 ਤੋਂ ਲਗਾਤਾਰ ਦੁਨੀਆ ਭਰ ਵਿੱਚ ਗੁਰਬਾਣੀ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਅੰਮ੍ਰਿਤ ਸੰਚਾਰ ਕੀਤਾ ਹੈ।

ਇਸ਼ਤਿਹਾਰਬਾਜ਼ੀ

News18

ਡੇਰਾ ਬਿਆਸ ਮੁਖੀ ਪਹਿਲਾਂ ਵੀ ਕਈ ਵਾਰ ਗੁਰਦੁਆਰਾ ਦਾਦੂ ਸਾਹਿਬ ਵਿਖੇ ਪੁੱਜ ਕੇ ਮੱਥਾ ਟੇਕ ਸੰਗਤਾਂ ਦੇ ਦਰਸ਼ਨ ਦੀਦਾਰੇ ਕਰ ਚੁੱਕੇ ਹਨ। ਡੇਰਾ ਬਿਆਸ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਦੁਨੀਆਂ ਭਰ ਵਿੱਚ ਕਰੋੜਾਂ ਸ਼ਰਧਾਲੂ ਹਨ ਜੋ ਉਨਾਂ ਦੇ ਵਿਚਾਰਾਂ ਉਪਰ ਬਹੁਤ ਆਸਥਾ ਰੱਖਦੇ ਹਨ। ਅੱਜ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਉਨਾਂ ਵੱਲੋਂ ਆਪਣੀ ਸੰਸਥਾ ਦੇ ਅਗਲੇ ਥਾਪੇ ਮੁਖੀ ਬਾਬਾ ਜਸਦੀਪ ਸਿੰਘ ਗਿੱਲ ਵੀ ਉਨਾਂ ਦੇ ਨਾਲ ਸਨ।

ਇਸ਼ਤਿਹਾਰਬਾਜ਼ੀ

ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਥੇਦਾਰ ਦਾਦੂਵਾਲ ਦੇ ਨਾਲ ਲੰਗਰ ਪ੍ਰਸ਼ਾਦਾ ਪਾਣੀ ਛਕਿਆ ਅਤੇ ਉਨਾਂ ਦੇ ਸਪੁੱਤਰਾਂ ਭਾਈ ਗੁਰਪਰਕਾਸ਼ ਸਿੰਘ ਭਾਈ ਕੁਰਬਾਨ ਸਿੰਘ ਭਾਈ ਕਿਆਮਤ ਸਿੰਘ ਭਾਈ ਅਰਸ਼ਦੀਪ ਸਿੰਘ ਅਜਾਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਸਮੇਂ ਇਲਾਕੇ ਦੇ ਸੰਤ ਬਰਿੰਦਰ ਸਿੰਘ ਜਗਮਾਲਵਾਲੀ,ਪ੍ਰਸਿੱਧ ਸੂਫੀ ਗਾਇਕ ਸ਼ਮਸ਼ੇਰ ਸਿੰਘ ਲਹਿਰੀ ਵੀ ਹਾਜ਼ਰ ਸਨ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button