ਸਿੱਖਿਆ ਵਿਭਾਗ ਦਾ ਵੱਡਾ ਐਲਾਨ, ਦਸੰਬਰ ‘ਚ ਹੋਵੇਗਾ ਛੁੱਟੀਆਂ ਬਾਰੇ ਫੈਸਲਾ, ਕੇਕੇ ਪਾਠਕ ਦੀ ਨੀਤੀ ਬਦਲੀ education school holiday in bihar education department big announcement summer vacation will be decided in december kk pathak policy changed – News18 ਪੰਜਾਬੀ

School Holiday in Bihar: ਬਿਹਾਰ ਦੇ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏਸੀਐਸ) ਐਸ. ਸਿਧਾਰਥ ਨੇ ਕਿਹਾ ਹੈ ਕਿ 2025 ਦੀਆਂ ਗਰਮੀਆਂ ਦੀਆਂ ਛੁੱਟੀਆਂ ਦੀਆਂ ਤਰੀਕਾਂ ਦਾ ਐਲਾਨ ਦਸੰਬਰ 2024 ਵਿੱਚ ਹੀ ਕਰ ਦਿੱਤਾ ਜਾਵੇਗਾ। ਇਸ ਨਾਲ ਅਧਿਆਪਕਾਂ ਨੂੰ ਆਪਣੀ ਯਾਤਰਾ ਅਤੇ ਹੋਰ ਯੋਜਨਾਵਾਂ ਪਹਿਲਾਂ ਤੋਂ ਬਣਾਉਣ ਕਰਨ ਦਾ ਮੌਕਾ ਮਿਲੇਗਾ। ACS ਨੇ ਅਧਿਆਪਕਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਹੋਮਵਰਕ ਅਤੇ ਪ੍ਰੋਜੈਕਟ ਵਰਕ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਉਨ੍ਹਾਂ ਦੀ ਪੜ੍ਹਾਈ ਵਿੱਚ ਵਿਘਨ ਨਾ ਪਵੇ।
ਸਿਧਾਰਥ ਨੇ ਭਰੋਸਾ ਦਿੱਤਾ ਕਿ ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੀ ਢੁਕਵੇਂ ਫੈਸਲੇ ਲਏ ਜਾਣਗੇ। ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਨੂੰ ਤਾਪਮਾਨ ਡਿੱਗਣ ‘ਤੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕਰਨ ਦੀ ਤਾਕਤ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਸਾਲ ਅੱਤ ਦੀ ਗਰਮੀ ਵਿਚ ਸਕੂਲ ਖੋਲ੍ਹਣ ਅਤੇ ਕਈ ਵਿਦਿਆਰਥੀਆਂ ਦੀ ਸਿਹਤ ਖਰਾਬ ਹੋਣ ਪਿੱਛੋਂ ਸਿੱਖਿਆ ਵਿਭਾਗ ਉਤੇ ਸਵਾਲ ਉੱਠੇ ਸਨ।
ਸਾਬਕਾ ACS ਕੇਕੇ ਪਾਠਕ ਦੀ ਨੀਤੀ ਵਿੱਚ ਬਦਲਾਅ
ਵਰਨਣਯੋਗ ਹੈ ਕਿ ਸਾਬਕਾ ਏਸੀਐਸ ਕੇ.ਕੇ ਪਾਠਕ ਨੇ ਸਿਰਫ਼ ਡੀਐਮ ਦੀਆਂ ਸ਼ਕਤੀਆਂ ਹੀ ਸੀਮਤ ਨਹੀਂ ਕੀਤੀਆਂ ਸਨ, ਸਗੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲ ਖੋਲ੍ਹਣ ਦੀਆਂ ਹਦਾਇਤਾਂ ਵੀ ਦਿੱਤੀਆਂ ਸਨ। ਮੌਜੂਦਾ ਪ੍ਰਸ਼ਾਸਨ ਨੇ ਇਸ ਨੀਤੀ ਵਿਚ ਬਦਲਾਅ ਕਰਕੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਉਨ੍ਹਾਂ ਦੇ ਅਧਿਕਾਰ ਵਾਪਸ ਕਰ ਦਿੱਤੇ ਹਨ। ਇਸ ਬਦਲਾਅ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਸਗੋਂ ਇਸ ਫੈਸਲੇ ਨਾਲ ਸਿੱਖਿਆ ਵਿਭਾਗ ਦਾ ਕੰਮਕਾਜ ਹੋਰ ਸੁਚਾਰੂ ਅਤੇ ਸੰਤੁਲਿਤ ਹੋਵੇਗਾ।
- First Published :