ਪਰਥ ਟੈਸਟ ਦੀ ਹਾਰ ਤੋਂ ਬਾਅਦ ਆਸਟ੍ਰੇਲੀਆ ਟੀਮ ਨੂੰ ਇੱਕ ਹੋਰ ਝਟਕਾ…

ਭਾਰਤੀ ਕ੍ਰਿਕਟ ਟੀਮ ਦੇ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਆਸਟ੍ਰੇਲੀਆ ਨੂੰ ਦੂਜੇ ਮੈਚ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ ਹੈ। ਪਰਥ ਟੈਸਟ ‘ਚ ਮਿਲੀ ਹਾਰ ਤੋਂ ਬਾਅਦ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ (Josh Hazlewood) ਦੂਜੇ ਮੈਚ ਤੋਂ ਬਾਹਰ ਹੋ ਗਏ ਹਨ। ਸਾਈਡ ਸਟ੍ਰੇਨ ਕਾਰਨ ਉਹ ਭਾਰਤ ਖਿਲਾਫ ਦੂਜਾ ਟੈਸਟ ਨਹੀਂ ਖੇਡ ਸਕਣਗੇ। 33 ਸਾਲਾ ਹੇਜ਼ਲਵੁੱਡ ਐਡੀਲੇਡ ‘ਚ ਹੋਣ ਵਾਲੇ ਡੇ-ਨਾਈਟ ਟੈਸਟ ‘ਚ ਨਹੀਂ ਖੇਡ ਸਕਣਗੇ ਅਤੇ ਉਨ੍ਹਾਂ ਦੀ ਜਗ੍ਹਾ ਸਕਾਟ ਬੋਲੈਂਡ ਨੂੰ ਸ਼ੁਰੂਆਤੀ ਇਲੈਵਨ ‘ਚ ਸ਼ਾਮਲ ਕੀਤਾ ਜਾਵੇਗਾ। ਕ੍ਰਿਕਟ ਆਸਟ੍ਰੇਲੀਆ ਨੇ ਜੋਸ਼ ਹੇਜ਼ਲਵੁੱਡ (Josh Hazlewood) ਨੂੰ ਦੂਜੇ ਟੈਸਟ ਤੋਂ ਬਾਹਰ ਕੀਤੇ ਜਾਣ ‘ਤੇ ਬਿਆਨ ਜਾਰੀ ਕੀਤਾ ਹੈ। ਘਰੇਲੂ ਟੀਮ ਨੇ ਅਨਕੈਪਡ ਜੋੜੀ ਸੀਨ ਐਬੋਟ ਅਤੇ ਬ੍ਰੈਂਡਨ ਡੌਗੇਟ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਜੋਸ਼ ਹੇਜ਼ਲਵੁੱਡ ਇੱਕ ਸਾਈਡ ਸਟ੍ਰੇਨ ਕਾਰਨ ਡੇ-ਨਾਈਟ ਟੈਸਟ ਤੋਂ ਬਾਹਰ ਹੋ ਗਏ ਹਨ ਅਤੇ ਆਸਟਰੇਲੀਆਈ ਚੋਣਕਾਰਾਂ ਨੇ ਟੀਮ ਵਿੱਚ ਅਨਕੈਪਡ ਤੇਜ਼ ਜੋੜੀ ਨੂੰ ਸ਼ਾਮਲ ਕੀਤਾ ਹੈ। ਹੇਜ਼ਲਵੁੱਡ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਆਸਟ੍ਰੇਲੀਆ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। 2023-25 ਦੇ ਇਸ ਟੂਰਨਾਮੈਂਟ ‘ਚ ਉਸ ਨੇ 12 ਮੈਚ ਖੇਡ ਕੇ 56 ਵਿਕਟਾਂ ਆਪਣੇ ਨਾਂ ਕੀਤੀਆਂ ਹਨ। Josh Hazlewood ਨੇ ਐਡੀਲੇਡ ਓਵਲ ‘ਚ ਆਖਰੀ ਪਿੰਕ ਬਾਲ ਟੈਸਟ ‘ਚ ਪੰਜ ਵਿਕਟਾਂ ਲਈਆਂ ਸਨ ਅਤੇ ਇਸ ਮੈਚ ‘ਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਸੀ। Josh Hazlewood ਦੀ ਗੈਰਹਾਜ਼ਰੀ ਦਾ ਭਾਰਤ ਨੂੰ ਦੂਜੇ ਮੈਚ ‘ਚ ਨਿਸ਼ਚਿਤ ਤੌਰ ‘ਤੇ ਫਾਇਦਾ ਹੋ ਸਕਦਾ ਹੈ।
ਮੇਜ਼ਬਾਨ ਟੀਮ ਨੂੰ ਪਹਿਲੇ ਟੈਸਟ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਉਣ ਲਈ ਬਰਾਬਰੀ ਹਾਸਲ ਕਰਨੀ ਹੋਵੇਗੀ। ਪਰਥ ‘ਚ ਜਿੱਤ ਤੋਂ ਬਾਅਦ ਭਾਰਤ ਨੇ WTC ਅੰਕ ਸੂਚੀ ‘ਚ ਆਸਟ੍ਰੇਲੀਆ ਨੂੰ ਪਿੱਛੇ ਛੱਡ ਦਿੱਤਾ ਹੈ।
ਆਸਟਰੇਲੀਆ ਦੀ ਟੀਮ (ਦੂਜੇ ਟੈਸਟ ਲਈ): ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ (ਵਿਕਟਕੀਪਰ), ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਚ ਮਾਰਸ਼, ਨਾਥਨ ਮੈਕਸਵੀਨੀ, ਸਟੀਵ ਸਮਿਥ। , ਮਿਸ਼ੇਲ ਸਟਾਰਕ, ਬੀਓ ਵੈਬਸਟਰ, ਸੀਨ ਐਬੋਟ, ਬ੍ਰੈਂਡਨ ਡੌਗੇਟ।