ਪੈਦਾ ਤਾਂ ਕਰ ਲਏ ਪਰ ਪਾਲ ਨਹੀਂ ਸਕਦੀ ਸੀ 5 ਬੱਚੇ; ਮਾਂ ਦਾ ਅਜੀਬ ਫੈਸਲਾ, ਦੋ ਬੱਚਿਆਂ ਨੂੰ…

ਪੂਰੀ ਦੁਨੀਆ ਵਿੱਚ ਸਭ ਤੋਂ ਪਵਿੱਤਰ ਤੇ ਨਿਰਸਵਾਰਥ ਰਿਸ਼ਤਾ ਮਾਂ ਅਤੇ ਬੱਚੇ ਦਾ ਰਿਸ਼ਤਾ ਮੰਨਿਆ ਜਾਂਦਾ ਹੈ। ਬੱਚੇ ਨੂੰ 9 ਮਹੀਨੇ ਤੱਕ ਆਪਣੀ ਕੁੱਖ ਵਿੱਚ ਰੱਖਣ ਤੋਂ ਬਾਅਦ ਮਾਂ ਉਸਨੂੰ ਜਨਮ ਦਿੰਦੀ ਹੈ ਅਤੇ ਉਸਦੀ ਹਰ ਇੱਕ ਗੱਲ ਦਾ ਧਿਆਨ ਰੱਖਦੀ ਹੈ। ਅਜਿਹੀ ਸਥਿਤੀ ਵਿੱਚ, ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਮਾਂ ਖੁਦ ਆਪਣੇ ਬੱਚੇ ਨੂੰ ਕਿਸੇ ਹੋਰ ਦੇ ਹਵਾਲੇ ਕਰ ਸਕਦੀ ਹੈ? ਅੱਜ ਅਸੀਂ ਤੁਹਾਨੂੰ ਇਕ ਅਜਿਹੀ ਮਾਂ ਦੀ ਕਹਾਣੀ ਦੱਸਾਣ ਜਾ ਰਹੇ ਹਾਂ, ਜਿਸ ਨੇ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਅਜਨਬੀਆਂ ਦੇ ਹਵਾਲੇ ਕਰ ਦਿੱਤਾ।
ਆਮ ਤੌਰ ‘ਤੇ ਬੱਚਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਪੇ ਕਈ ਸੁਪਨੇ ਦੇਖਦੇ ਹਨ। ਅਜਿਹਾ ਉਦੋਂ ਹੁੰਦਾ ਹੈ ਜਦੋਂ ਬੱਚਾ ਸਾਧਾਰਨ ਹਾਲਤਾਂ ਵਿੱਚ ਪੈਦਾ ਹੁੰਦਾ ਹੈ ਨਾ ਕਿ ਬਿਨਾਂ ਸੋਚੇ ਸਮਝੇ। ਅਮਰੀਕਾ ‘ਚ ਰਹਿਣ ਵਾਲੀ ਇਕ ਮਾਂ ਨੇ ਆਪਣੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਆਪਣੇ ਹੱਥਾਂ ਨਾਲ ਹੀ ਉਨ੍ਹਾਂ ਨੂੰ ਅਜਨਬੀਆਂ ਦੇ ਹਵਾਲੇ ਕਰ ਦਿੱਤਾ। ਦਿ ਸਨ ਦੀ ਰਿਪੋਰਟ ਮੁਤਾਬਕ 32 ਸਾਲਾ ਸਿੰਗਲ ਮਦਰ ਹੈਨਾ ਮਾਰਟਿਨ ਨੇ ਖੁਦ ਦੱਸਿਆ ਹੈ ਕਿ ਉਸ ਨੇ ਆਪਣੇ ਦੋ ਬੱਚੇ ਅਡੋਪਸ਼ਨ ਲਈ ਦਿੱਤੇ ਸਨ। ਹੈਨਾ ਦੇ ਕੁੱਲ 5 ਬੱਚੇ ਸਨ, ਜਿਨ੍ਹਾਂ ‘ਚੋਂ 3 ਉਸ ਦੇ ਨਾਲ ਰਹਿੰਦੇ ਹਨ ਪਰ ਉਸ ਨੇ 2 ਬੱਚੇ ਉਸ ਨੇ ਅਡੋਪਸ਼ਨ ਲਈ ਦੇ ਦਿੱਤੇ ਹਨ।
ਅਮਰੀਕਾ ਦੇ ਪੈਨਸਿਲਵੇਨੀਆ ਦੀ ਰਹਿਣ ਵਾਲੀ ਹੈਨਾ ਦਾ ਕਹਿਣਾ ਹੈ ਕਿ ਉਹ ਸਿਰਫ 19 ਸਾਲ ਦੀ ਉਮਰ ‘ਚ ਗਰਭਵਤੀ ਹੋ ਗਈ ਸੀ। ਉਸਨੇ ਆਪਣੀ ਪਹਿਲੀ ਧੀ, ਐਂਡਰੈਨਾ ਨੂੰ ਜਨਮ ਦਿੱਤਾ, ਪਰ ਜਦੋਂ ਉਹ ਡੇਢ ਮਹੀਨੇ ਦੀ ਸੀ ਉਸ ਵੇਲੇ ਹੈਨਾ ਦੇ ਬੁਆਏਫ੍ਰੈਂਡ ਨੇ ਉਸਦੇ ਪਿਤਾ ਹੋਣ ਤੋਂ ਇਨਕਾਰ ਕਰ ਦਿੱਤਾ। ਅਜਿਹੇ ‘ਚ ਉਸ ਨੇ ਵਕੀਲ ਦੀ ਮਦਦ ਨਾਲ ਸਾਲ 2011 ‘ਚ ਇਕ ਜੋੜੇ ਨੂੰ ਗੋਦ ਲੈਣ ਲਈ ਆਪਣੀ ਬੱਚੀ ਦੇ ਦਿੱਤੀ ਸੀ। ਇਸੇ ਤਰ੍ਹਾਂ ਸਾਲ 2013 ਵਿੱਚ ਉਸ ਨੇ ਇੱਕ ਬੇਟੇ ਟਾਈਲਰ ਨੂੰ ਜਨਮ ਦਿੱਤਾ। ਹੈਨਾ, ਜੋ ਉਸ ਸਮੇਂ 21 ਸਾਲਾਂ ਦੀ ਸੀ, ਨੇ ਆਪਣੇ ਬੱਚੇ ਨੂੰ ਕਿਸੇ ਹੋਰ ਜੋੜੇ ਨੂੰ ਗੋਦ ਲੈਣ ਲਈ ਦੇ ਦਿੱਤਾ।
ਇਕੱਲੀ ਹੀ 3 ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ ਹੈਨਾ
ਹੈਨਾ ਦੱਸਦੀ ਹੈ ਕਿ ਇਹ ਕਰਨਾ ਉਸ ਲਈ ਮਾਨਸਿਕ ਤੌਰ ‘ਤੇ ਬਹੁਤ ਮੁਸ਼ਕਲ ਸੀ ਪਰ ਉਹ ਬੱਚਿਆਂ ਦੀ ਪਰਵਰਿਸ਼ ਨਹੀਂ ਕਰ ਸਕਦੀ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਅਡੋਪਸ਼ਨ ਲਈ ਦੇ ਦਿੱਤਾ। ਹੁਣ ਉਹ ਉਸ ਨੂੰ ਜਾਣਦੇ ਵੀ ਨਹੀਂ ਹਨ, ਹਾਲਾਂਕਿ, ਹੁਣ ਉਹ ਆਪਣੇ ਤਿੰਨ ਬੱਚਿਆਂ, ਦੋ ਪੁੱਤਰਾਂ ਅਤੇ ਇੱਕ ਧੀ ਨਾਲ ਰਹਿੰਦੀ ਹੈ। ਉਹ ਉਨ੍ਹਾਂ ਨੂੰ ਇਕੱਲੇ ਪਾਲ ਰਹੀ ਹੈ ਅਤੇ ਕਹਿੰਦੀ ਹੈ ਕਿ ਉਹ ਰੱਬ ਦੀ ਸ਼ੁਕਰਗੁਜ਼ਾਰ ਹੈ ਕਿ ਉਸ ਦੇ ਬੱਚੇ ਚੰਗੀ ਥਾਂ ਉੱਤੇ ਹਨ। ਹਾਲਾਂਕਿ ਉਹ ਆਪਣੇ ਬੱਚਿਆਂ ਨੂੰ ਦੇਖਣਾ ਚਾਹੁੰਦੀ ਹੈ ਪਰ ਉਸ ਕੋਲ ਫੋਟੋ ਤੱਕ ਨਹੀਂ ਹਨ।