National
ਨਰਸਿੰਗ ਵਿਦਿਆਰਥੀ ਨੇ 16 ਸਾਲ ਦੀ ਵਿਦਿਆਰਥਣ ਨਾਲ ਕੀਤਾ ਰੇਪ, ਅਦਾਲਤ ਨੇ 20 ਸਾਲ ਲਈ ਭੇਜਿਆ ਜੇਲ੍ਹ

01

ਕੋਟਾ: ਕੋਟਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਇਥੇ ਇੱਕ ਨਾਬਾਲਗ ਵਿਦਿਆਰਥਣ ਦੇ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਕੋਚਿੰਗ ਸਿਟੀ ਕੋਟਾ ਦੀ ਪੋਕਸੋ ਕੋਰਟ ਨੰਬਰ ਤਿੰਨ ਨੇ ਨਰਸਿੰਗ ਦੇ ਵਿਦਿਆਰਥੀ ਨੂੰ ਨਾਬਾਲਗ ਵਿਦਿਆਰਥਣ ਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ 47000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇੱਕ ਗਲਤੀ ਕਾਰਨ ਨਰਸਿੰਗ ਦੀ ਇਸ ਵਿਦਿਆਰਥਣ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ। ਪੀੜਤਾ ਇਸ ਦੁੱਖ ਨੂੰ ਸਾਰੀ ਉਮਰ ਨਹੀਂ ਭੁੱਲ ਸਕੇਗੀ। ਇਹ ਦਿਲ ਦਹਿਲਾ ਦੇਣ ਵਾਲਾ ਬਲਾਤਕਾਰ ਦਾ ਮਾਮਲਾ ਕਰੀਬ ਦੋ ਸਾਲ ਪਹਿਲਾਂ ਕੋਟਾ ਵਿੱਚ ਸਾਹਮਣੇ ਆਇਆ ਸੀ।