ਬੁਆਏਫ੍ਰੈਂਡ ਨੇ ਕਿਹਾ Chicken ਛੱਡ ਦੇ, ਪਾਇਲਟ ਕੁੜੀ ਛੱਡ ‘ਤੀ ਦੁਨੀਆ, ਜਾਣੋ ਪੂਰਾ ਮਾਮਲਾ

Pilot Suicide Case: ਮੁੰਬਈ ਚ ਇਕ ਮਹਿਲਾ ਪਾਇਲਟ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਤੇ ਇਸ ਪਿੱਛੇ ਦਾ ਕਾਰਨ ਬਣਿਆ ਚਿਕਨ। ਜੀ ਹਾਂ, ਏਅਰ ਇੰਡੀਆ ਦੀ 25 ਸਾਲਾ ਮਹਿਲਾ ਪਾਇਲਟ ਨੇ ਮੁੰਬਈ ਵਿੱਚ ਆਪਣੇ ਕਿਰਾਏ ਦੇ ਫਲੈਟ ਵਿੱਚ ਡੇਟਾ ਕੇਬਲ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਉਸ ਦੇ ਦੋਸਤ ਆਦਿਤਿਆ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਪਾਇਲਟ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਪੁਲਸ ਮੁਤਾਬਕ ਦੋਵੇਂ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਕੁਝ ਦਿਨਾਂ ਤੋਂ ਮੁੰਬਈ ‘ਚ ਇਕੱਠੇ ਰਹਿ ਰਹੇ ਸਨ। ਮ੍ਰਿਤਕ ਪਾਇਲਟ ਦਾ ਨਾਂ ਸ੍ਰਿਸ਼ਟੀ ਤੁਲੀ ਹੈ। ਉਹ ਮੁੰਬਈ ਦੇ ਮਰੋਲ ਇਲਾਕੇ ਵਿੱਚ ਕਨਕੀਆ ਰੇਨ ਫੋਰੈਸਟ ਬਿਲਡਿੰਗ ਵਿੱਚ ਰਹਿੰਦੀ ਸੀ।
ਸ੍ਰਿਸ਼ਟੀ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਉਸ ਦੇ ਪ੍ਰੇਮੀ ਆਦਿਤਿਆ ਪੰਡਿਤ (27) ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਬੁਆਏਫ੍ਰੈਂਡ ਆਦਿਤਿਆ ‘ਤੇ ਸ੍ਰਿਸ਼ਟੀ ਨੂੰ ਪਰੇਸ਼ਾਨ ਕਰਨ, ਉਸ ਨਾਲ ਬਦਸਲੂਕੀ ਕਰਨ ਅਤੇ ਉਸ ਨੂੰ ਚਿਕਨ (ਮਾਸਾਹਾਰੀ ਭੋਜਨ) ਖਾਣਾ ਬੰਦ ਕਰਨ ਲਈ ਮਜਬੂਰ ਕਰਨ ਦਾ ਦੋਸ਼ ਹੈ। ਆਦਿਤਿਆ ਉਸ ਨੂੰ ਨਾਨ-ਵੈਜ ਖਾਣ ਤੋਂ ਰੋਕਦਾ ਸੀ। ਸ੍ਰਿਸ਼ਟੀ ਇਸ ਤੋਂ ਬਹੁਤ ਪਰੇਸ਼ਾਨ ਸੀ। ਪੋਵਈ ਥਾਣੇ ਦੇ ਅਧਿਕਾਰੀ ਅਨੁਸਾਰ ਸ੍ਰਿਸ਼ਟੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਪਿਛਲੇ ਸਾਲ ਜੂਨ ਤੋਂ ਕੰਮ ਲਈ ਮੁੰਬਈ ਰਹਿ ਰਹੀ ਸੀ। ਸ੍ਰਿਸ਼ਟੀ ਅਤੇ ਆਦਿਤਿਆ ਦੋ ਸਾਲ ਪਹਿਲਾਂ ਦਿੱਲੀ ਵਿੱਚ ਵਪਾਰਕ ਪਾਇਲਟ ਕੋਰਸ ਕਰਦੇ ਹੋਏ ਮਿਲੇ ਸਨ ਅਤੇ ਪਿਆਰ ਵਿੱਚ ਪੈ ਗਏ ਸਨ।
ਸ੍ਰਿਸ਼ਟੀ ਨੇ ਆਪਣਾ ਜੀਵਨ ਕਿਉਂ ਅਤੇ ਕਿਵੇਂ ਤਿਆਗ ਦਿੱਤਾ?
ਪੁਲਿਸ ਅਧਿਕਾਰੀ ਮੁਤਾਬਕ ਖੁਦਕੁਸ਼ੀ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਆਦਿਤਿਆ ਕਾਰ ਰਾਹੀਂ ਦਿੱਲੀ ਲਈ ਰਵਾਨਾ ਹੋਇਆ। ਯਾਤਰਾ ਦੌਰਾਨ ਸ੍ਰਿਸ਼ਟੀ ਨੇ ਆਦਿਤਿਆ ਨੂੰ ਫੋਨ ਕਰਕੇ ਕਿਹਾ ਕਿ ਉਹ ਖੁਦਕੁਸ਼ੀ ਕਰ ਲਵੇਗੀ, ਜਿਸ ਤੋਂ ਤੁਰੰਤ ਬਾਅਦ ਆਦਿਤਿਆ ਮੁੰਬਈ ਪਹੁੰਚਿਆ ਅਤੇ ਦੇਖਿਆ ਕਿ ਸ੍ਰਿਸ਼ਟੀ ਦੇ ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਦੱਸਿਆ ਕਿ ਆਦਿਤਿਆ ਨੇ ਚਾਬੀ ਬਣਾਉਣ ਵਾਲੇ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਸ੍ਰਿਸ਼ਟੀ ਡਾਟਾ ਕੇਬਲ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਸ੍ਰਿਸ਼ਟੀ ਨੂੰ ਸੇਵਨਹਿਲਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ੍ਰਿਸ਼ਟੀ ਦੇ ਰਿਸ਼ਤੇਦਾਰ ਦਾ ਕੀ ਹੈ ਇਲਜ਼ਾਮ?
ਪੁਲਿਸ ਨੂੰ ਘਰ ‘ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਅਧਿਕਾਰੀ ਦੇ ਅਨੁਸਾਰ, ਸ੍ਰਿਸ਼ਟੀ ਦੇ ਰਿਸ਼ਤੇਦਾਰ ਨੇ ਬਾਅਦ ਵਿੱਚ ਪੁਲਿਸ ਨਾਲ ਸੰਪਰਕ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਆਦਿਤਿਆ ਅਕਸਰ ਉਸਨੂੰ ਪਰੇਸ਼ਾਨ ਕਰਦਾ ਸੀ ਅਤੇ ਜਨਤਕ ਤੌਰ ‘ਤੇ ਉਸਦਾ ਅਪਮਾਨ ਵੀ ਕਰਦਾ ਸੀ। ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਇਸ ਤੋਂ ਇਲਾਵਾ ਆਦਿਤਿਆ ਨੇ ਉਸ ‘ਤੇ ਖਾਣ-ਪੀਣ ਦੀਆਂ ਆਦਤਾਂ ਬਦਲਣ ਲਈ ਵੀ ਦਬਾਅ ਪਾਇਆ ਸੀ। ਸ੍ਰਿਸ਼ਟੀ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ ‘ਤੇ, ਆਦਿਤਿਆ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣਾ) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। (ਇਨਪੁਟ ਭਾਸ਼ਾ ਤੋਂ )
- First Published :