ਫਰੀਦਕੋਟ ਪੁਲਿਸ ਮੁਕਾਬਲੇ ‘ਚ 2 ਮੁਲਜ਼ਮ ਗ੍ਰਿਫਤਾਰ, 1 ਪਿਸਟਲ 32 ਬੋਰ, 2 ਰੌਦ ਜ਼ਿੰਦਾ, 2 ਖਾਲੀ ਰੌਦ ਅਤੇ ਇੱਕ ਮੋਟਰਸਾਈਕਲ ਬਰਾਮਦ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਦੀ ਰਹਿਨੁਮਾਈ ਹੇਠ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਫਰੀਦਕੋਟ ਪੁਲਿਸ ਵੱਲੋਂ 02 ਅਪਰਾਧਿਕ ਅਨਸਰਾਂ ਨੂੰ ਮੁਠਭੇੜ ਮਗਰੋ ਕਾਬੂ ਕੀਤਾ ਹੈ।
ਇੰਸਪੈਕਟਰ ਗੁਰਵਿੰਦਰ ਸਿੰਘ ਇੰਨਚਾਰਜ CIA ਫਰੀਦਕੋਟ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸੰਬੰਧ ਵਿੱਚ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਪਾਸ ਮੌਜੂਦ ਸੀ ਤਾਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਆਏ ਜਿਨਾਂ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਿਨਾਂ ਨੇ ਮੋਟਰਸਾਈਕਲ ਆਰਮੀ ਕੈਟ ਦੀ ਸਾਈਡ ਜਹਾਜ ਗਰਾਊਂਡ ਵੱਲ ਭਜਾ ਦਿੱਤਾ ਤਾਂ ਪੁਲਿਸ ਪਾਰਟੀ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਦੋ ਰਾਉਂਡ ਫਾਇਰ ਕੀਤੇ ਦੌਰਾਨੇ ਜੁਵਾਬੀ ਫਾਇਰਿੰਗ ਦੋਨੇ ਵਿਅਕਤੀ ਜਖਮੀ ਹੋ ਗਏ ਹਨ। ਜਿਹਨਾਂ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਭਰਤੀ ਕਰਵਾਇਆ ਜਾ ਰਿਹਾ ਹੈ। ਇਹਨਾ ਦੋਸ਼ੀਆਂ ਪਾਸੋ 01 ਪਿਸਟਲ 32 ਬੋਰ, 02 ਰੌਦ ਜਿੰਦਾ, 02 ਖਾਲੀ ਰੌਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਇਹਨਾ ਵਿਅਕਤੀਆਂ ਦੇ ਖਿਲਾਫ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ:
ਲਵਪ੍ਰੀਤ ਸਿੰਘ ਉਰਫ ਪੁੱਤਰ ਹਰਮੇਸ਼ ਸਿੰਘ ਵਾਸੀ ਡਕਟਰ ਅੰਬੇਡਕਰ ਨਗਰ ਕੰਮੇਆਣਾ ਗੇਟ ਫਰੀਦਕੋਟ ਉਮਰ ਕਰੀਬ 25 ਸਾਲ ਜਿਸ ਪਰ ਹੇਠ ਲਿਖੇ ਦੋ ਮੁਕੱਦਮੇ ਦਰਜ ਹਨ
- ਮੁਕੱਦਮਾ ਨੰਬਰ 135 ਮਿਤੀ 06-10-2022 ਅ/ਧ 21 NDPS ACT ਥਾਣਾ ਕੁਲਗੜੀ ਜਿਲਾ ਫਿਰੋਜਪੁਰ
- ਮੁਕੱਦਮਾ ਨੰਬਰ 115 ਮਿਤੀ 02-07-2023 ਅ/ਧ 25/54/59 ARMS Act ਥਾਣਾ ਸਿਟੀ ਕੋਟਕਪੂਰਾ
ਰਵਿੰਦਰ ਸਿੰਘ ਉਰਫ ਹਰਮਨ ਘਾਰੂ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਘੁਗਿਆਣਾ ਦੇ ਖਿਲਾਫ ਹੇਠ ਲਿਖਿਆ ਮੁਕੱਦਮਾ ਦਰਜ ਹੈ:
- ਮੁਕੱਦਮਾ 146 ਮਿਤੀ 14-09-2024 ਅ/ਧ 109,351(3),191(3),190,111(2)BNS
- First Published :