Instagram ਵਾਲੇ ਅੱਤ ਜੱਟ ਸੋਹੀ ਨੇ ਕੁੱਟੀ ਆਪਣੀ ਚਾਚੀ, ਲਾਈਵ ਆ ਕੱਢੀਆਂ ਗਾਲ੍ਹਾਂ

Att Jatt Sohi Viral Video: ਜ਼ਿਲ੍ਹਾ ਮਾਲੇਰਕੋਟਲਾ ਦੇ ਥਾਣਾ ਅਮਰਗੜ੍ਹ ਦੇ ਪਿੰਡ ਰਾਮਗੜ ਛੰਨਾ ਦੀ ਰੁਪਿੰਦਰ ਕੌਰ ਨੇ ਆਪਣੇ ਜੇਠ ਅਤੇ ਆਪਣੇ ਭਤੀਜੇ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਉਨਾਂ ਨੂੰ ਜ਼ਮੀਨ ਦਾ ਬਣਦਾ ਠੇਕਾ ਨਹੀਂ ਦਿੰਦੇ, ਇਸ ਸਬੰਧ ਵਿੱਚ ਜਦੋਂ ਉਸਨੇ ਆਪਣੇ ਜੇਠ ਨਾਲ ਗੱਲ ਕਰੀ ਤਾਂ ਉਸ ਦੇ ਜੇਠ ਅਤੇ ਭਤੀਜੇ ਨੇ ਉਸ ਨੂੰ ਘਰ ਆ ਕੇ ਕੁੱਟਿਆ।
c
ਇਸ ਸੰਬੰਧ ਵਿੱਚ ਰੁਪਿੰਦਰ ਕੌਰ ਨੇ ਥਾਣਾ ਅਮਰਗੜ੍ਹ ਵਿੱਚ ਕੇਸ ਦਰਜ ਕਰਾਇਆ। ਡਾਕਟਰ ਦੇ ਬਿਆਨਾਂ ਅਤੇ ਰੁਪਿੰਦਰ ਕੌਰ ਦੇ ਬਿਆਨਾਂ ਤੇ ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਭਤੀਜੇ ਦਾ ਨਾਮ ਬਸੰਤ ਬੀਰ ਸਿੰਘ ਉਰਫ ਅੱਤ ਜੱਟ ਸੋਹੀ ਹੈ। ਸੋਹੀ ਸੋਸ਼ਲ ਮੀਡੀਆ ਉਤੇ ਆਪਣੀਆਂ ਰੀਲਾਂ ਕਰਕੇ ਬਹੁਤ ਮਸ਼ਹੂਰ ਹੈ।
ਰੁਪਿੰਦਰ ਕੌਰ ਦਾ ਭਤੀਜਾ ਬਸੰਤ ਬੀਰ ਸਿੰਘ ਉਰਫ ਅੱਤ ਜੱਟ ਸੋਹੀ ਸ਼ਰੇਆਮ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਰੁਪਿੰਦਰ ਕੌਰ ਅਤੇ ਉਸੇ ਦੀ ਧੀ ਨੂੰ ਮਾਰਨ ਦੀਆਂ ਗੱਲਾਂ ਕਰਦਾ ਨਜ਼ਰ ਆਇਆ ਹੈ ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਬਹੁਤ ਵਾਇਰਲ ਹੋ ਰਹੀ ਹੈ।
ਪੰਜਾਬੀ ਖ਼ਬਰਾਂ, ਤਾਜ਼ੀਆਂ ਬ੍ਰੇਕਿੰਗ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੜ੍ਹੋ News18 Punjab ‘ਤੇ। ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ News18 Punjabi ‘ਤੇ ਪੜ੍ਹੋ ਰਾਜਨੀਤਿਕ ਖਬਰਾਂ, ਅਜਬ ਗ਼ਜ਼ਬ ਖਬਰਾਂ, ਜੀਵਨਸ਼ੈਲੀ, ਆਮ ਗਿਆਨ ਅਤੇ ਖੇਡਾਂ ਨਾਲ ਸਬੰਧਤ ਖਬਰਾਂ। ਤੁਸੀਂ ਸਾਡੀ ਆਫੀਸ਼ੀਅਲ News18 ਐਪ ਨੂੰ ਵੀ ਪਲੇ ਸਟੋਰ ਅਤੇ ਐੱਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
- First Published :