Garry Sandhu ਨੇ ਲਾਈਵ ਕੰਸਰਟ ਦੌਰਾਨ ਹੋਏ ਹਮਲੇ ਦੀ ਦੱਸੀ ਅਸਲ ਸਚਾਈ, ਕਿਹਾ- ਜੇ ਲੜਨਾ ਹੀ ਹੈ ਤਾਂ… – News18 ਪੰਜਾਬੀ

ਮਸ਼ਹੂਰ ਗਾਇਕ ਗੈਰੀ ਸੰਧੂ ਇਸ ਸਮੇਂ ਸੁਰਖੀਆਂ ਵਿੱਚ ਬਣੇ ਹੋਏ ਹਨ। ਆਸਟ੍ਰੇਲੀਆ ਟੂਰ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ ਸੀ, ਜਿਸ ‘ਚ ਉਹ ਸਟੇਜ ‘ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਸਟੇਜ ‘ਤੇ ਚੜ੍ਹ ਕੇ ਉਨ੍ਹਾਂ ‘ਤੇ ਅਚਾਨਕ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਹਮਲਾਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਗੈਰੀ ਸੰਧੂ ਨੇ ਤੋੜੀ ਚੁੱਪੀ
ਹੁਣ ਗੈਰੀ ਸੰਧੂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਗਾਇਕ ਘਟਨਾ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਗਾਇਕ ਨੇ ਦੱਸਿਆ ਕਿ ਉਹ(ਹਮਲਾਵਾਰ) ਤਾਂ ਕੁੱਟਿਆ ਗਿਆ। ਇੱਕ ਸ਼ਰਾਬੀ ਸਾਈਡ ‘ਤੇ ਖੜ੍ਹਿਆ ਸੀ ਅਤੇ ਸਾਡੀ ਕਰੂ ਦਾ ਮੁੰਡਾ ਵੀ ਉੱਥੇ ਹੀ ਖੜ੍ਹਿਆ ਸੀ, ਉਹ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ। ਇਹ ਕਹਿਣ ਤੋਂ ਬਾਅਦ ਗਾਇਕ ਲੋਕਾਂ ਨੂੰ ਮਿਡਲ ਫਿੰਗਰ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਕਿ ਨਿਊਜ਼ ਵਾਲਿਆਂ ਨੇ ਤੋੜ-ਮਰੋੜ ਕੇ ਪੇਸ਼ ਕਰ ਦਿੱਤਾ। ਗਾਇਕ ਨੇ ਅੱਗੇ ਕਿਹਾ ਜੇ ਲੜਨਾ ਹੀ ਹੈ ਤਾਂ ਬੱਦਰੀ ਗਰਾਊਂਡ ਤੇ ਲੜਿਆ ਕਰੋ, ਮੇਲਿਆਂ ‘ਚ ਆ ਕੇ ਨਾ ਲੜਿਆ ਕਰੋ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਪਰਫਾਰਮੈਂਸ ਦੌਰਾਨ ਬਾਹਰੋਂ ਇੱਕ ਵਿਅਕਤੀ ਕੁਝ ਕਹਿੰਦਾ ਹੈ, ਜਿਸ ‘ਤੇ ਗਾਇਕ ਇਸ ਵਿਅਕਤੀ ਵੱਲ ਮਿਡਲ ਉਂਗਲ ਦਿਖਾਉਂਦੇ ਹਨ। ਇਸ ‘ਤੇ ਇਹ ਵਿਅਕਤੀ ਗੁੱਸੇ ‘ਚ ਆ ਜਾਂਦਾ ਹੈ ਅਤੇ ਅਚਾਨਕ ਸਟੇਜ ‘ਤੇ ਚੜ੍ਹ ਜਾਂਦਾ ਹੈ, ਜਿਸ ਤੋਂ ਬਾਅਦ ਉਹ ਗਾਇਕ ਦਾ ਗਲਾ ਫੜ ਲੈਂਦਾ ਹੈ। ਇੰਨਾ ਹੀ ਨਹੀਂ ਉਸ ਨੇ ਗਾਇਕ ਨਾਲ ਬਹਿਸ ਵੀ ਕੀਤੀ ਅਤੇ ਗਾਲ੍ਹਾਂ ਵੀ ਕੱਢੀਆਂ। ਇਸ ਤੋਂ ਬਾਅਦ ਸਟੇਜ ‘ਤੇ ਮੌਜੂਦ ਸੁਰੱਖਿਆ ਅਤੇ ਪੁਲਿਸ ਤੁਰੰਤ ਹਰਕਤ ‘ਚ ਆ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।
- First Published :