ਵਿਆਹਾਂ ‘ਚ ਨਹੀਂ ਗਾਉਂਦੇ Arijit Singh, ਜੇ ਗਾਣਾ ਪਵੇ ਤਾਂ ਬਦਲੇ ‘ਚ ਲੈਂਦੇ ਹਨ ਇੰਨੇ ਕਰੋੜ ਰੁਪਏ

ਜਾਦੂਈ ਆਵਾਜ਼ ਦੇ ਮਾਲਕ ਅਰਿਜੀਤ ਸਿੰਘ (Arijit Singh) ਨੂੰ ਅੱਜ ਹਰ ਕੋਈ ਜਾਣਦਾ ਹੈ। ਅਰਿਜੀਤ ਸਿੰਘ ਦੇ ਫੈਨਸ ਦੀ ਗਿਣਤੀ ਕਰੋੜਾਂ ਵਿੱਚ ਹੈ। ਉਨ੍ਹਾਂ ਨੇ 2011 ਦੀ ਫ਼ਿਲਮ ‘ਮਰਡਰ 2’ ਦੇ ਗੀਤ ‘ਫਿਰ ਮੁਹੱਬਤ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਦੋਂ ਤੋਂ, ਉਨ੍ਹਾਂ ਨੇ ‘ਤੁਮ ਹੀ ਹੋ’, ‘ਅਗਰ ਤੁਮ ਸਾਥ ਹੋ’, ‘ਕੇਸਰੀਆ’, ‘ਅਪਨਾ ਬਨਾ ਲੇ’, ‘ਵੇ ਕਮਲਿਆ’, ‘ਚੱਲਿਆ’ ਅਤੇ ‘ਓ ਮਾਹੀ’ ਸਮੇਤ ਕਈ ਹਿੱਟ ਗੀਤ ਗਾਏ ਹਨ। ਹਾਲ ਹੀ ‘ਚ ਰੈਪਰ ਇੱਕਾ ਸਿੰਘ ਤੇ ਰਫ਼ਤਾਰ (Raftaar) ਨੇ ਖ਼ੁਲਾਸਾ ਕੀਤਾ ਸੀ ਕਿ ਅਰਿਜੀਤ ਬਹੁਤ ਇਸ ਸਮੇਂ ਸਭ ਤੋਂ ਮਹਿੰਗੇ ਸਿੰਗਰ ਹਨ।
ਇੱਕਾ ਤੇ ਰਫ਼ਤਾਰ ਨੇ ਅਰਿਜੀਤ ਸਿੰਘ ਦੀ ਕੀਤੀ ਤਰੀਫ਼
ਇੱਕਾ ਤੇ ਰਫ਼ਤਾਰ ਨੇ Honestly Saying ਪੌਡਕਾਸਟ ‘ਚ ਕਿਹਾ ਕਿ ਮਿਊਜ਼ਿਕ ਇੰਡਸਟਰੀ ‘ਚ ਲੋਕ ਖ਼ੁਦ ਨੂੰ ਅਮੀਰ ਸਮਝਦੇ ਹਨ, ਉਹ ਵੀ ਅਮੀਰ ਦਿਖਾਈ ਦਿੰਦੇ ਹਨ। ਰਫ਼ਤਾਰ ਨੇ ਕਿਹਾ ਕਿ ਸਾਡਾ ਗਾਉਣ ਦਾ ਸਟਾਈਲ ਹੀ ਅਜਿਹਾ ਹੈ ਕਿ ਅਸੀਂ ਖ਼ੁਦ ਨੂੰ ਅਮੀਰ ਦਿਖਾਉਂਦੇ ਹਾਂ। ਪੋਡਕਾਸਟ ਦੌਰਾਨ ਇੱਕਾ ਤੇ ਰਫ਼ਤਾਰ ਨੇ ਕਿਹਾ, “ਸਾਡੇ ਵਰਗੇ 100 ਨੂੰ ਇੱਕ ਦਿਨ ਵਿੱਚ ਖਾ ਸਕਦਾ ਹੈ ਅਰਿਜੀਤ।”
ਰਫ਼ਤਾਰਨੇ ਇਹ ਵੀ ਦੱਸਿਆ ਕਿ ਅਰਿਜੀਤ ਨੂੰ ਵਿਆਹਾਂ ਵਿਚ ਪ੍ਰਫਾਰਮ ਕਰਨਾ ਪਸੰਦ ਨਹੀਂ ਹੈ। ਹਾਲਾਂਕਿ, ਇੱਕ ਵਾਰ ਕਿਸੇ ਨੇ ਉਨ੍ਹਾਂ ਨੂੰ ਇੱਕ ਵਿਆਹ ਵਿੱਚ ਪ੍ਰਫਾਰਮ ਕਰਨ ਲਈ ਕਿਹਾ ਅਤੇ ਬਦਲੇ ਵਿੱਚ ਉਨ੍ਹਾਂ ਨੇ ਮੁੰਬਈ ਵਿੱਚ ਇੱਕ ਡੁਪਲੈਕਸ ਘਰ ਲੈ ਲਿਆ ਸੀ। ਰਫ਼ਤਾਰ ਨੇ ਦੱਸਿਆ, “ਤੁਹਾਨੂੰ ਮੁੰਬਈ ਵਿੱਚ ਇੱਕ ਡੁਪਲੈਕਸ ਘਰ ਦੀ ਕੀਮਤ ਪਤਾ ਕਰਨੀ ਚਾਹੀਦੀ ਹੈ। ਉਸ ਨੇ ਇਹ ਘਰ 1-1.5 ਘੰਟੇ ਦੀ ਪ੍ਰਫਾਰਮੈਂਸ ਦੇ ਬਦਲੇ ਲਿਆ ਸੀ।”
ਰਫ਼ਤਾਰ ਨੇ ਦੱਸਿਆ ਕਿ ਏਆਰ ਰਹਿਮਾਨ ਇੱਕ ਲਾਈਵ ਸ਼ੋਅ ਲਈ 3 ਕਰੋੜ ਰੁਪਏ ਚਾਰਜ ਕਰਦੇ ਹਨ। ਰੈਪਰ ਨੇ ਕਿਹਾ, “ਵੇਖੋ ਅਰਿਜੀਤ ਸਰ ਕਿੰਨਾ ਲੈਂਦੇ ਹਨ। ਇਹ ਟਾਈਮਿੰਗ ਦਾ ਵੀ ਮਾਮਲਾ ਹੈ, ਪਰ ਉਹ ਇਸ ਬਾਰੇ ਕੋਈ ਹੰਗਾਮਾ ਨਹੀਂ ਕਰਦੇ, ਅਤੇ ਇਹੀ ਫ਼ਰਕ ਹੈ।”
ਅਰਿਜੀਤ ਸਿੰਘਦਾ ਇੰਡੀਆ ਟੂਰ ਦੀ ਗੱਲ ਕਰੀਏ ਤਾਂ ਅਰਿਜੀਤ ਸਿੰਘ (Arijit Singh) ਨੇ ਹਾਲ ਹੀ ਵਿੱਚ 30 ਨਵੰਬਰ, 2024 ਤੋਂ ਪੂਰੇ ਭਾਰਤ ਵਿੱਚ ਪੰਜ ਸ਼ਹਿਰਾਂ ਦੇ ਟੂਰ ਦਾ ਐਲਾਨ ਕੀਤਾ ਹੈ। ਇਹ ਦੌਰਾ ਬੈਂਗਲੁਰੂ (30 ਨਵੰਬਰ, 2024), ਹੈਦਰਾਬਾਦ (7 ਦਸੰਬਰ, 2024), ਦਿੱਲੀ (2 ਫਰਵਰੀ, 2025), ਮੁੰਬਈ (23 ਮਾਰਚ, 2025) ਅਤੇ ਚੇਨਈ (27 ਅਪ੍ਰੈਲ, 2025) ਨੂੰ ਕਵਰ ਕਰਨਗੇ। ਅਰਿਜੀਤ ਸਿੰਘ ਦੀ ਟੂਰ ਟਿਕਟ ਦੀਆਂ ਕੀਮਤਾਂ ਵੱਖ-ਵੱਖ ਸ਼੍ਰੇਣੀਆਂ ਵਿੱਚ ₹2,000 ਤੋਂ ₹80,000 ਤੱਕ ਹਨ।