ਮਸ਼ਹੂਰ ਨਿਰਦੇਸ਼ਕ ਦੇ ਬੇਟੇ ਦੀ 18 ਸਾਲ ਦੀ ਉਮਰ ‘ਚ ਹੋਈ ਮੌਤ, ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ

ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ ਅਸ਼ਵਨੀ ਧੀਰ ਦੇ ਬੇਟੇ ਦਾ ਦੇਹਾਂਤ ਹੋ ਗਿਆ ਹੈ। ਅਸ਼ਵਨੀ ਧੀਰ ਦੇ 18 ਸਾਲਾ ਪੁੱਤਰ ਜਲਜ ਧੀਰ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਅਤੇ ਉਨ੍ਹਾਂ ਨੇ ਛੋਟੀ ਉਮਰ ਵਿਚ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦੇਈਏ ਕਿ ‘ਇਕ ਦੋ ਤਿੰਨ’, ‘ਯੂ ਮੀ ਔਰ ਹਮ’, ‘ਕ੍ਰਾਜ਼ੀ 4’, ‘ਅਤਿਥੀ ਤੁਮ ਕਬ ਜਾਏਗੇ?’, ‘ਸਨ ਆਫ਼ ਸਰਦਾਰ’ ਅਤੇ ‘ਗੈਸਟ ਇਨ ਲੰਡਨ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।
ਜਾਣਕਾਰੀ ਮੁਤਾਬਰ ਜਲਜ ਧੀਰ ਦੀ 23 ਨਵੰਬਰ ਦੀ ਸਵੇਰ ਨੂੰ ਉਸ ਸਮੇਂ ਮੌਤ ਹੋਈ ਸੀ ਜਦੋਂ ਉਸ ਦਾ ਦੋਸਤ ਸਾਹਿਲ ਮੈਂਢਾ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾ ਰਿਹਾ ਸੀ। ਡਾਇਰੈਕਟਰ ਦਾ ਬੇਟਾ ਆਪਣੇ ਤਿੰਨ ਦੋਸਤਾਂ ਨਾਲ ਕਾਰ ਵਿੱਚ ਮੌਜੂਦ ਸੀ। ਤੁਹਾਨੂੰ ਦੱਸ ਦੇਈਏ ਕਿ ਜਲਜ ਧੀਰ ਆਪਣੇ ਪਿਤਾ ਨਾਲ ਫਿਲਮ ‘ਸਾਬਤ ਬਰਾਬਰ’ ਲਈ IFFI ‘ਚ ਸ਼ਾਮਲ ਹੋਣ ਵਾਲੇ ਸਨ । ਦੱਸਿਆ ਜਾ ਰਿਹਾ ਹੈ ਕਿ ਡਰਾਈਵਿੰਗ ਸੀਟ ‘ਤੇ ਬੈਠੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ। ਰਿਪੋਰਟਾਂ ਮੁਤਾਬਕ ਕਾਰ 120-150 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਹੀ ਸੀ ਅਤੇ ਵਿਲੇ ਪਾਰਲੇ ‘ਚ ਸਰਵਿਸ ਰੋਡ ਅਤੇ ਪੁਲ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਗਈ।
ਇਸ ਹਾਦਸੇ ‘ਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਜਲਜ ਗੰਭੀਰ ਜ਼ਖਮੀ ਹੋ ਗਏ। ਜਲਜ ਨੂੰ ਜੋਗੇਸ਼ਵਰੀ ਪੂਰਬੀ ਸਥਿਤ ਟਰੌਮਾ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਾਅਦ ‘ਚ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਸ਼ਵਨੀ ਧੀਰ ਦੇ ਬੇਟੇ ਦੇ ਅਚਾਨਕ ਦਿਹਾਂਤ ਕਾਰਨ ਉਸਦੇ ਦੋਸਤ ਅਤੇ ਪਰਿਵਾਰ ਡੂੰਘੇ ਸਦਮੇ ਵਿੱਚ ਹਨ। ਪੂਰੀ ਫਿਲਮ ਇੰਡਸਟਰੀ ‘ਚ ਸੋਗ ਦਾ ਮਾਹੌਲ ਹੈ।
- First Published :