ਬੁਆਏਫ੍ਰੈਂਡ ਨਾਲ ਹੋਟਲ ਗਈ Youtuber Vlogger ਦਾ ਕਤਲ, ਰਾਤ ਭਰ ਲਾਸ਼ ਨਾਲ ਰਿਹਾ ਪ੍ਰੇਮੀ, ਤੜਕੇ ਫਰਾਰ

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੰਦਰਾ ਨਗਰ ‘ਚ ਮਾਇਆ ਗੋਗੋਈ ਨਾਂ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਅਸਾਮ ਦੀ ਰਹਿਣ ਵਾਲੀ ਮਾਇਆ ਗੋਗੋਈ ਦਾ ਉਸ ਦੇ ਪ੍ਰੇਮੀ ਆਰਵ ਅਨਯ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕੇਰਲ ਦਾ ਰਹਿਣ ਵਾਲਾ ਆਰਵ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਪੁਲਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਸਬੂਤ ਇਕੱਠੇ ਕਰ ਰਹੀ ਹੈ। ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਸਾਮ ਦੀ ਰਹਿਣ ਵਾਲੀ ਸੀ ਯੂਟਿਊਬਰ ਵੀਲੋਗਰ ਲੜਕੀ
ਪੁਲਸ ਨੇ ਦੱਸਿਆ ਕਿ ਇੰਦਰਾ ਨਗਰ ਇਲਾਕੇ ‘ਚ ਇਕ ਸਰਵਿਸ ਅਪਾਰਟਮੈਂਟ ‘ਚ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੀੜਤਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਸੀ। ਲੜਕੀ ਦਾ ਉਸ ਦੇ ਪ੍ਰੇਮੀ ਆਰਵ ਅਨਯ ਨੇ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ। ਮਾਇਆ ਆਸਾਮ ਦੀ ਰਹਿਣ ਵਾਲੀ ਸੀ। ਉਹ ਇੱਕ ਵੀਲੋਗਰ ਸੀ।
ਸਵੇਰ ਤੱਕ ਲਾਸ਼ ਕੋਲ ਕਮਰੇ ਵਿੱਚ ਪਿਆ ਰਿਹਾ ਕਾਤਲ
ਰਿਪੋਰਟ ਮੁਤਾਬਕ ਪੀੜਤਾ ਅਤੇ ਆਰਵ ਨਾਂ ਦਾ ਵਿਅਕਤੀ 23 ਨਵੰਬਰ ਨੂੰ ਸਰਵਿਸ ਅਪਾਰਟਮੈਂਟ ‘ਚ ਆਏ ਸਨ। ਪੁਲਸ ਨੂੰ ਸ਼ੱਕ ਹੈ ਕਿ ਆਰਵ ਨੇ 24 ਨਵੰਬਰ ਨੂੰ ਮਾਇਆ ਦੀ ਛਾਤੀ ਵਿੱਚ ਕਈ ਵਾਰ ਚਾਕੂ ਮਾਰ ਕੇ ਕਤਲ ਕੀਤਾ ਸੀ। ਪੁਲਸ ਦਾ ਇਹ ਵੀ ਮੰਨਣਾ ਹੈ ਕਿ ਉਹ ਸਵੇਰ ਤੱਕ ਲਾਸ਼ ਕੋਲ ਕਮਰੇ ਵਿੱਚ ਹੀ ਰਿਹਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਤਿੰਨ ਦਿਨ ਪਹਿਲਾਂ ਕੇਰਲ ਤੋਂ ਬੈਂਗਲੁਰੂ ਆਇਆ ਸੀ ਆਰਵ
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਤਲ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਮਾਇਆ ਕੋਰਮੰਗਲਾ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਸੀ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ। ਜਦੋਂ ਮੁਲਜ਼ਮ ਆਰਵ 3 ਦਿਨ ਪਹਿਲਾਂ ਕੇਰਲਾ ਤੋਂ ਬੈਂਗਲੁਰੂ ਆਇਆ ਸੀ ਤਾਂ ਓਦੋਂ ਤੋਂ ਲੈਕੇ ਕਤਲ ਤੱਕ ਮਾਇਆ ਉਸ ਦੇ ਨਾਲ ਰਹਿ ਰਹੀ ਸੀ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਇੱਕ ਵਿਸ਼ੇਸ਼ ਟੀਮ ਬਣਾਈ ਹੈ ਅਤੇ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬੀ ਖ਼ਬਰਾਂ, ਤਾਜ਼ੀਆਂ ਬ੍ਰੇਕਿੰਗ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੜ੍ਹੋ News18 Punjab ‘ਤੇ। ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ News18 Punjabi ‘ਤੇ ਪੜ੍ਹੋ ਰਾਜਨੀਤਿਕ ਖਬਰਾਂ, ਅਜਬ ਗ਼ਜ਼ਬ ਖਬਰਾਂ, ਜੀਵਨਸ਼ੈਲੀ, ਆਮ ਗਿਆਨ ਅਤੇ ਖੇਡਾਂ ਨਾਲ ਸਬੰਧਤ ਖਬਰਾਂ। ਤੁਸੀਂ ਸਾਡੀ ਆਫੀਸ਼ੀਅਲ News18 ਐਪ ਨੂੰ ਵੀ ਪਲੇ ਸਟੋਰ ਅਤੇ ਐੱਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।