ਲਾਰੈਂਸ ਬਿਸ਼ਨੋਈ ਦਾ ਵਕੀਲ ਕੌਣ ਹੈ? ਜਿੱਥੇ ਵੀ ਕੇਸ ਹੋਵੇ ਫਟਾਫਟ ਕਰਵਾਉਂਦੇ ਸਾਰੇ ਕੰਮ…

ਮਹਾਰਾਸ਼ਟਰ ‘ਚ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਨਿਸ਼ਾਨਾ ਬਣਾਏ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਉਸ ਕੋਲ ਕਰੋੜਾਂ ਦੀ ਦੌਲਤ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਜਾਇਦਾਦ ਵਿੱਚ ਨਿਵੇਸ਼ ਹੈ।
ਹੁਣ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਇਹ ਖੁਲਾਸਾ ਹੋਇਆ ਹੈ ਕਿ ਲਾਰੈਂਸ ਬਿਸ਼ਨੋਈ ਇੱਕ ਕ੍ਰਾਈਮ ਗੈਂਗ ਮਲਟੀਨੈਸ਼ਨਲ ਕਾਰਪੋਰੇਟ ਕੰਪਨੀ ਵਾਂਗ ਕੰਮ ਕਰਦਾ ਹੈ। ਉਸ ਕੋਲ ਵਕੀਲਾਂ ਦੀ ਵੱਡੀ ਫੌਜ ਹੈ। ਇਸ ਵਿਚ ਕਈ ਮਸ਼ਹੂਰ ਵਕੀਲ ਵੀ ਸ਼ਾਮਲ ਹਨ, ਜੋ ਕਿ ਜਿੱਥੇ ਵੀ ਕੋਈ ਕੇਸ ਹੁੰਦਾ ਹੈ, ਤੁਰੰਤ ਪਹੁੰਚ ਜਾਂਦੇ ਹਨ ਅਤੇ ਸਾਰਾ ਕੰਮ ਫਟਾਫਟ ਕਰਵਾ ਲੈਂਦੇ ਹਨ।
ਲਾਰੈਂਸ ਬਿਸ਼ਨੋਈ ਗੈਂਗ ਦੀ ਵਕੀਲ ਰਜਨੀ ਖੱਤਰੀ ਨੇ ਇਸ ਬਾਰੇ ਵਿਸਥਾਰ ਨਾਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਕ੍ਰਾਈਮ ਗੈਂਗ ਨੇ ਬਿਲਕੁੱਲ ਮਲਟੀਨੈਸ਼ਨਲ ਕਾਰਪੋਰੇਟ ਕੰਪਨੀ ਦੀ ਤਰਜ਼ ‘ਤੇ ਵਕੀਲਾਂ ਦੀ ਟੀਮ ਬਣਾ ਰੱਖੀ ਹੈ।
ਇਹੀ ਕਾਰਨ ਹੈ ਕਿ ਦਿੱਲੀ ਤੋਂ ਲੈ ਕੇ ਦੇਸ਼ ਦੇ ਲਗਭਗ ਹਰ ਰਾਜ ਵਿਚ ਜਿੱਥੇ ਲਾਰੈਂਸ ਜਾਂ ਉਸ ਦੇ ਗੈਂਗ ਦੇ ਕਿਸੇ ਮੈਂਬਰ ਦਾ ਕੇਸ ਚੱਲ ਰਿਹਾ ਹੁੰਦਾ ਹੈ, ਉਸ ਦੇ ਵਕੀਲ ਵਕਾਲਤ ਲਈ ਮੌਜੂਦ ਹੁੰਦੇ ਹਨ । ਇੰਨਾ ਹੀ ਨਹੀਂ ਵਿਦੇਸ਼ੀ ਧਰਤੀ ‘ਤੇ ਵੀ ਭਾਵੇਂ ਸਿਆਸੀ ਸ਼ਰਨ ਦੀ ਗੱਲ ਹੋਵੇ ਜਾਂ ਖੁਦ ਦੀ ਪੈਰਵੀ ਦੀ , ਇਹ ਲੋਕ ਮਦਦ ਕਰਦੇ ਹਨ। ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਅਨਮੋਲ ਵਿਸ਼ਨੋਈ ਨੇ ਵੀ ਇਨ੍ਹਾਂ ਵਕੀਲਾਂ ਦੀ ਮਦਦ ਲਈ ਹੈ।
ਰਜਨੀ ਖੱਤਰੀ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਲਈ ਹਰ ਸੂਬੇ ਵਿੱਚ ਵਕੀਲ ਉਸਦੀ ਪੈਰਵੀ ਲਈ ਮੌਜੂਦ ਹਨ। ਰਾਜਸਥਾਨ, ਪੰਜਾਬ, ਗੁਜਰਾਤ, ਮੁੰਬਈ ਅਤੇ ਉਨ੍ਹਾਂ ਸਾਰੇ ਰਾਜਾਂ ਵਿੱਚ ਜਿੱਥੇ ਲਾਰੈਂਸ ਦੇ ਕੇਸ ਚੱਲ ਰਹੇ ਹਨ।
ਉਹ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ, ਇੱਕ ਸਾਲ ਤੱਕ ਉਸਦੀ ਕਸਟਡੀ ਕੋਈ ਵੀ ਨਹੀਂ ਲੈ ਸਕਦਾ। ਅਜਿਹਾ ਨਹੀਂ ਹੈ ਕਿ ਬਾਬਾ ਸਿੱਦੀਕੀ ਦੇ ਮਾਮਲੇ ਵਿੱਚ ਹੀ ਉਸਦਾ ਨਾਂ ਆਇਆ, ਇਸ ਤੋਂ ਪਹਿਲਾਂ ਵੀ ਉਸਨੇ ਮੌਨ ਵਰਤ ਰੱਖੇ ਹਨ। ਲਾਰੈਂਸ ਕਈ ਸਾਲਾਂ ਤੋਂ ਮੌਨ ਵਰਤ ਰੱਖਦਾ ਆ ਰਿਹਾ ਹੈ।
ਆਲੀਸ਼ਾਨ ਲਾਈਫ ਪਸੰਦ ਨਹੀਂ…
ਲਾਰੈਂਸ ਹਮੇਸ਼ਾ ਆਪਣੇ ਗੈਂਗ ਨਾਲ ਜੁੜੇ ਲੋਕਾਂ ਨੂੰ ਧਾਰਮਿਕ ਬਣਨ ਲਈ ਕਹਿੰਦਾ ਹੈ। ਦਾਊਦ ਵਰਗੇ ਗੈਂਗਸਟਰ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਂਦੇ ਹਨ, ਪਰ ਲਾਰੈਂਸ ਨੂੰ ਅਜਿਹੀ ਜ਼ਿੰਦਗੀ ਪਸੰਦ ਨਹੀਂ ਹੈ। ਰਜਨੀ ਖੱਤਰੀ ਨੇ ਦਾਅਵਾ ਕੀਤਾ ਕਿ ਉਹ ਆਪਣੇ ਖਾਤੇ ਵਿੱਚ ਪੈਸੇ ਨਹੀਂ ਰੱਖਦਾ। ਇਸ ਗੱਲ ਦਾ ਖੁਲਾਸਾ ਜਾਂਚ ਏਜੰਸੀਆਂ ਦੀ ਚਾਰਜਸ਼ੀਟ ਵਿੱਚ ਵੀ ਹੋਇਆ ਹੈ।
ਸੰਤਾਂ ਵਾਂਗ ਜੀਵਨ ਬਤੀਤ ਕਰਦਾ ਹੈ। ਇੰਨਾ ਹੀ ਨਹੀਂ ਲਾਰੇਂਸ ਦੀ ਕੋਈ ਗਰਲਫ੍ਰੈਂਡ ਨਹੀਂ ਹੈ। ਨਾ ਹੀ ਉਸ ਦਾ ਅਜੇ ਤੱਕ ਉਸਨੇ ਵਿਆਹ ਕਰਵਾਇਆ ਹੈ। ਲਾਰੈਂਸ ਦੇ ਮਾਤਾ-ਪਿਤਾ ਅਤੇ ਇੱਕ ਭਰਾ ਹੈ। ਉਸ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਹਨ। ਉਹ ਇੱਕ ਵਾਰ ਜੇਲ੍ਹ ਤੋਂ ਬਾਹਰ ਆਇਆ ਸੀ, ਪਰ ਉਸ ਤੋਂ ਬਾਅਦ ਉਹ ਕਿੱਥੇ ਚਲਾ ਗਿਆ, ਕਿਸੇ ਨੂੰ ਪਤਾ ਨਹੀਂ