ਕਨਫਰਮ ਸੀਟ ‘ਤੇ ਬੈਠਾ ਹੈ ਕੋਈ ਵੇਟਿੰਗ ਟਿਕਟ ਯਾਤਰੀ, ਤਾਂ ਇਸ ਤਰ੍ਹਾਂ ਖ਼ਾਲੀ ਕਰਵਾਓ ਸੀਟ…

ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਕਈ ਮਹੀਨੇ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰ ਲੈਂਦੇ ਹਨ। ਪਰ ਫਿਲਹਾਲ ਟਰੇਨਾਂ ‘ਚ ਸੀਟਾਂ ਲਈ ਮਾਰੋ-ਮਾਰੀ ਚੱਲ ਰਹੀ ਹੈ। ਦਿੱਲੀ, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਯੂਪੀ-ਬਿਹਾਰ ਨੂੰ ਜਾਣ ਵਾਲੀਆਂ ਟਰੇਨਾਂ ਖਚਾਖਚ ਭਰ ਰਹੀਆਂ ਹਨ।
ਅਜਿਹੇ ‘ਚ ਕਨਫਰਮ ਟਿਕਟਾਂ ਦੇ ਨਾਲ ਸਫਰ ਕਰਨ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵੇਟਿੰਗ ਟਿਕਟਾਂ ਵਾਲੇ ਉਹਨਾਂ ਦੀ ਸੀਟ ‘ਤੇ ਬੈਠ ਜਾਂਦੇ ਹਨ ਅਤੇ ਉੱਠਣਾ ਨਹੀਂ ਚਾਹੁੰਦੇ। ਅਜਿਹੇ ‘ਚ ਕਨਫਰਮ ਟਿਕਟ ਵਾਲੇ ਵਿਅਕਤੀ ਨੂੰ ਪੂਰੀ ਯਾਤਰਾ ਬੈਠ ਕੇ ਹੀ ਕਰਨੀ ਪੈਂਦੀ ਹੈ। ਪਰ ਹੁਣ ਜੇਕਰ ਕੋਈ ਤੁਹਾਡੀ ਕਨਫਰਮ ਸੀਟ ‘ਤੇ ਬੈਠਦਾ ਹੈ ਤਾਂ ਉਸ ਨੂੰ ਉਠਾਉਣ ਦਾ ਆਸਾਨ ਤਰੀਕਾ ਮਿਲ ਗਿਆ ਹੈ। ਇਸ ਨਾਲ ਅੱਧੇ ਘੰਟੇ ਵਿੱਚ ਸੀਟਾਂ ਖਾਲੀ ਹੋ ਸਕਦੀਆਂ ਹਨ ਅਤੇ ਸੁਵਿਧਾਜਨਕ ਯਾਤਰਾ ਕੀਤੀ ਜਾ ਸਕਦੀ ਹੈ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਭਾਰਤੀ ਰੇਲਵੇ ਲਗਾਤਾਰ ਸਪੈਸ਼ਲ ਟਰੇਨਾਂ ਚਲਾ ਰਿਹਾ ਹੈ, ਫਿਰ ਵੀ ਟਰੇਨਾਂ ਖਚਾਖਚ ਭਰ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ਵਿੱਚ ਆ ਰਹੀ ਹੈ। ਰਿਜ਼ਰਵੇਸ਼ਨ ਕੋਚ ‘ਚ ਇਕ ਸੀਟ ‘ਤੇ ਚਾਰ ਤੋਂ ਪੰਜ ਯਾਤਰੀ ਬੈਠੇ ਹਨ। ਜਿਨ੍ਹਾਂ ਯਾਤਰੀਆਂ ਨੇ ਮਹੀਨੇ ਪਹਿਲਾਂ ਕਨਫਰਮ ਟਿਕਟਾਂ ਖਰੀਦੀਆਂ ਸਨ, ਉਹ ਪ੍ਰੇਸ਼ਾਨ ਹਨ।
ਇਸ ਤਰੀਕੇ ਨਾਲ ਆਸਾਨੀ ਨਾਲ ਖਾਲੀ ਕਰਾਓ ਆਪਣੀ ਸੀਟ
ਰੇਲ ਮਦਦ ਐਪ ‘ਤੇ ਸ਼ਿਕਾਇਤ ਕਰਕੇ ਸੀਟ ਖਾਲੀ ਕਰਵਾਈ ਜਾ ਸਕਦੀ ਹੈ। ਰੇਲਵੇ ਦਾ ਦਾਅਵਾ ਹੈ ਕਿ ਐਪ ‘ਤੇ ਸ਼ਿਕਾਇਤ ਕਰਨ ਤੋਂ ਬਾਅਦ 28 ਮਿੰਟਾਂ ‘ਚ ਹੱਲ ਕੀਤਾ ਜਾ ਰਿਹਾ ਹੈ। ਇਸ ‘ਚ ਹੋਰ ਸ਼ਿਕਾਇਤਾਂ ਦੇ ਨਾਲ-ਨਾਲ ਕਨਫਰਮ ਸੀਟ ‘ਤੇ ਬੈਠੇ ਕਿਸੇ ਹੋਰ ਵਿਅਕਤੀ ਬਾਰੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਟੀਟੀ ਖੁਦ ਸੀਟ ‘ਤੇ ਪਹੁੰਚ ਕੇ ਸੀਟ ਖਾਲੀ ਕਰਾਏਗਾ, ਤਾਂ ਜੋ ਕਨਫਰਮ ਟਿਕਟ ਯਾਤਰੀ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰੇਲਵੇ ਸੁਵਿਧਾਜਨਕ ਅਤੇ ਸੁਰੱਖਿਅਤ ਯਾਤਰਾ ਨੂੰ ਪਹਿਲ ਦੇ ਰਿਹਾ ਹੈ।
ਸਾਰੀਆਂ ਸ਼ਿਕਾਇਤਾਂ ਲਈ ਸਿੰਗਲ ਵਿੰਡੋ
ਰੇਲਵੇ ਮੰਤਰਾਲੇ ਦੇ ਅਨੁਸਾਰ, ਹੈਲਪਲਾਈਨ ਨੰਬਰ 139 ਦੀ ਤਰ੍ਹਾਂ, ਸ਼ਿਕਾਇਤਾਂ ਅਤੇ ਸੁਝਾਅ ਦੇ ਸਾਰੇ ਮਾਧਿਅਮ ਜਿਵੇਂ ਕਿ ਐਕਸ (ਟਵਿੱਟਰ), ਫੇਸਬੁੱਕ ਨੂੰ “ਰੇਲ ਮਦਦ” ਪੋਰਟਲ ਅਤੇ ਇਸਦੀ ਐਪ ਨਾਲ ਜੋੜਿਆ ਗਿਆ ਹੈ। ਯਾਤਰੀ ਆਪਣੀਆਂ ਸ਼ਿਕਾਇਤਾਂ ਰੇਲਵੇ ਨੂੰ “ਰੇਲ ਮਦਦ” ਪੋਰਟਲ ਜਾਂ ਮੋਬਾਈਲ, ਲੈਪਟਾਪ ਜਾਂ ਕੰਪਿਊਟਰ ‘ਤੇ ਐਪ ਰਾਹੀਂ ਦਰਜ ਕਰ ਸਕਦੇ ਹਨ। ਜੇਕਰ ਨਿਰਧਾਰਤ ਸਮੇਂ ਵਿੱਚ ਹੱਲ ਨਾ ਨਿਕਲਿਆ ਤਾਂ ਸ਼ਿਕਾਇਤ ਉੱਚ ਅਧਿਕਾਰੀ ਤੱਕ ਪਹੁੰਚ ਜਾਵੇਗੀ ਅਤੇ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ। ਸ਼ਿਕਾਇਤਕਰਤਾ ਨੂੰ ਨਿਪਟਾਰੇ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਸ ਤੋਂ ਫੀਡਬੈਕ ਵੀ ਮੰਗੀ ਜਾ ਰਹੀ ਹੈ।