ਭਾਰਤ ‘ਚ ਇਸ ਤਰੀਕ ਨੂੰ ਲਾਂਚ ਹੋਵੇਗਾ Google ਦਾ Pixel 9 Pro Fold, ਜਾਣੋ ਕੀ ਹੋਣਗੇ ਫ਼ੀਚਰ

ਗੂਗਲ ਦਾ ਹਾਰਡਵੇਅਰ ਈਵੈਂਟ 13 ਅਗਸਤ ਨੂੰ ਹੋਣ ਜਾ ਰਿਹਾ ਹੈ। ਮੇਡ ਬਾਏ ਗੂਗਲ ਈਵੈਂਟ ਤੋਂ ਲਗਭਗ ਇੱਕ ਮਹੀਨਾ ਪਹਿਲਾਂ, Google ਨੇ ਪਿਕਸਲ 9 ਪ੍ਰੋ ਫੋਲਡ ਲਈ ਇੱਕ ਨਵਾਂ ਟੀਜ਼ਰ ਵੀਡੀਓ ਪੋਸਟ ਕੀਤਾ ਹੈ, ਜਿਸ ਨਾਲ ਇਸ ਦੇ ਅਗਲੇ ਫੋਲਡੇਬਲ ਐਂਡਰਾਇਡ ਫੋਨ ਦੇ ਡਿਜ਼ਾਈਨ ਅਤੇ ਨਾਮ ਬਾਰੇ ਬਹੁਤ ਸਾਰੀਆਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ। ਟੀਜ਼ਰ ਵਿੱਚ ਫੋਲਡੇਬਲ ਫੋਨ ਲਈ ਇੱਕ ਆਫ-ਵਾਈਟ ਕਲਰ ਵਿਕਲਪ ਦੇਖਣ ਨੂੰ ਮਿਲ ਸਕਦਾ ਹੈ। ਨਾਲ ਹੀ, ਇਸ ਵਿੱਚ ਇੱਕ ਡਿਊਲ-ਲੈਵਲ ਰੀਅਰ ਕੈਮਰਾ ਡਿਜ਼ਾਈਨ ਹੈ। ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ Pixel 9 Pro Fold ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। Pixel 9 Pro Fold ਨੂੰ Pixel Fold ਦੇ ਮੁਕਾਬਲੇ ਅੱਪਗ੍ਰੇਡ ਦਿੱਤਾ ਜਾਵੇਗਾ।
ਪਿਕਸਲ 9 ਪ੍ਰੋ ਦਾ ਖੁਲਾਸਾ ਕਰਨ ਤੋਂ ਬਾਅਦ, ਗੂਗਲ ਨੇ ਇੱਕ ਟੀਜ਼ਰ ਵੀਡੀਓ ਵਿੱਚ ਪਿਕਸਲ 9 ਪ੍ਰੋ ਫੋਲਡ ਨੂੰ ਵੀ ਪੇਸ਼ ਕੀਤਾ ਹੈ। ਇਸ ਹੈਂਡਸੈੱਟ ਦੀ ਟੈਗਲਾਈਨ ‘ਫੋਲਡੇਬਲ ਫੋਨ ਬਿਲਟ ਫਾਰ ਜੇਮਿਨੀ ਏਰਾ’ ਰੱਖੀ ਗਈ ਹੈ। ਨਾਲ ਹੀ, ਇੱਥੇ ਵੀਡੀਓ ਵਿੱਚ ਇੱਕ AI ਚੈਟਬੋਟ ਵੀ ਦੇਖਿਆ ਜਾ ਸਕਦਾ ਹੈ। ਇਸ ਫੋਲਡੇਬਲ ਫੋਨ ਵਿੱਚ ਕੈਮਰਾ ਬੰਪ ਵੱਖਰੇ ਤੌਰ ‘ਤੇ ਦਿਖਾਈ ਦੇ ਰਿਹਾ ਹੈ ਅਤੇ ਲੈਂਸ ਨੂੰ ਡੁਅਲ-ਲੈਵਲ ਡਿਜ਼ਾਈਨ ਵਿੱਚ ਲੈਂਸ ਵਰਟਿਕਲ ਰੂਪ ਵਿੱਚ ਅਰੇਂਜ ਕੀਤਾ ਗਿਆ ਹੈ।
ਟੀਜ਼ਰ ਵੀਡੀਓ ‘ਚ ਐਕਸਰਨਲ ਡਿਸਪਲੇਅ ਅਤੇ ਇਸ ਦੀ ਹਿੰਗ ਮਕੈਨਿਜ਼ਮ ਨੂੰ ਦੇਖਿਆ ਜਾ ਸਕਦਾ ਹੈ। ਕਵਰ ਡਿਸਪਲੇ ‘ਚ ਹੋਲ ਪੰਚ ਕਟਆਊਟ ਵੀ ਹੈ। ਫਿਲਹਾਲ ਇਹ ਆਫ-ਵਾਈਟ ਕਲਰ ‘ਚ ਨਜ਼ਰ ਆ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਹੋਰ ਕਲਰ ਲਾਂਚ ਕੀਤੇ ਜਾਣਗੇ। ਇਸ ਤੋਂ ਇਲਾਵਾ ਗੂਗਲ ਨੇ ਵੀ ਪੁਸ਼ਟੀ ਕੀਤੀ ਹੈ ਕਿ Pixel 9 Pro Fold ਨੂੰ ਵੀ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। ਇਹ ਵੱਡੀ ਗੱਲ ਹੈ ਕਿਉਂਕਿ ਗੂਗਲ ਪਿਕਸਲ ਫੋਲਡ ਨੂੰ ਦੇਸ਼ ‘ਚ ਲਾਂਚ ਨਹੀਂ ਕੀਤਾ ਗਿਆ ਸੀ। ਗੂਗਲ ਦਾ ਇਹ ਫੋਲਡੇਬਲ ਫੋਨ Pixel 9 Pro ਦੇ ਨਾਲ 14 ਅਗਸਤ ਨੂੰ ਭਾਰਤ ‘ਚ ਲਾਂਚ ਹੋਵੇਗਾ। ਗੂਗਲ ਇੰਡੀਆ ਨੇ ਐਕਸ ‘ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਫੋਨ ਦਾ ਬਲੈਕ ਕਲਰ ਆਪਸ਼ਨ ਵੀ ਇੱਥੇ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ Pixel 9 Pro ਅਤੇ Pixel 9 Pro Fold ਦੀ ਗਲੋਬਲ ਲਾਂਚਿੰਗ 13 ਅਗਸਤ ਨੂੰ ਕੀਤੀ ਜਾਵੇਗੀ।
- First Published :