PAN ਕਾਰਡ ‘ਚ ਹੋਣ ਵਾਲਾ ਹੈ ਵੱਡਾ ਬਦਲਾਅ, ਭਾਰਤ ਸਰਕਾਰ ਜਲਦੀ ਜਾਰੀ ਕਰੇਗੀ PAN 2.0

PAN 2.0: ਕੇਂਦਰੀ ਮੰਤਰੀ ਮੰਡਲ ਨੇ ਸੋਮਵਾਰ ਯਾਨੀ 25 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਹਨ। ਮੀਟਿੰਗ ਵਿੱਚ 1,435 ਕਰੋੜ ਰੁਪਏ ਦੇ ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਲਈ PAN ਨੂੰ ਇੱਕ ‘Common Business Identifier’ ਬਣਾਉਣਾ ਹੈ। ਪੈਨ 2.0 ਪ੍ਰੋਜੈਕਟ ਦੇ ਤਹਿਤ, ਪੈਨ ਕਾਰਡ ਨੂੰ ਮੁਫਤ ਵਿੱਚ QR ਕੋਡ ਨਾਲ ਅਪਗ੍ਰੇਡ ਕੀਤਾ ਜਾਵੇਗਾ। ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਆਮਦਨ ਕਰ ਵਿਭਾਗ ਦੇ ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈਨ 2.0 ਪ੍ਰੋਜੈਕਟ ‘ਤੇ 1435 ਕਰੋੜ ਰੁਪਏ ਖਰਚ ਕੀਤੇ ਜਾਣਗੇ।
PAN/TAN 1.0 ਈਕੋਸਿਸਟਮ ਦਾ ਐਡਵਾਂਸ਼ ਰੂਪ ਹੋਵੇਗਾ ਪੈਨ 2.0
ਇਸ ਪ੍ਰੋਜੈਕਟ ਦਾ ਉਦੇਸ਼ ਪਹੁੰਚ ਵਿੱਚ ਆਸਾਨੀ ਅਤੇ ਸੇਵਾਵਾਂ ਦੀ ਤੇਜ਼ ਡਿਲੀਵਰੀ ਦੇ ਨਾਲ ਬਿਹਤਰ ਗੁਣਵੱਤਾ ਪ੍ਰਦਾਨ ਕਰਨਾ ਹੈ। ਇਹ ਪ੍ਰੋਜੈਕਟ ਟੈਕਸਦਾਤਾਵਾਂ ਦੇ ਬਿਹਤਰ ਡਿਜੀਟਲ ਅਨੁਭਵ ਲਈ ਪੈਨ/ਟੈਨ ਸੇਵਾ ਦੇ Technology-Driven Transformation ਦੁਆਰਾ ਟੈਕਸਪੇਅਰਜ਼ ਰਜਿਸਟ੍ਰੇਸ਼ਨ ਸੇਵਾ ਦੀ ਕਾਰੋਬਾਰੀ ਪ੍ਰਕਿਰਿਆ ਨੂੰ ਰੀ-ਇੰਜਨੀਅਰ ਕਰਨ ਲਈ ਇੱਕ ਈ-ਗਵਰਨੈਂਸ ਪ੍ਰੋਜੈਕਟ ਹੈ। ਬਿਆਨ ਦੇ ਅਨੁਸਾਰ, ਇਹ ਮੌਜੂਦਾ PAN/TAN 1.0 ਈਕੋਸਿਸਟਮ ਦਾ ਇੱਕ ਉੱਨਤ ਰੂਪ ਹੋਵੇਗਾ।
ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਲਗਭਗ 78 ਕਰੋੜ ਪੈਨ ਕਾਰਡ ਜਾਰੀ ਕੀਤੇ ਗਏ ਹਨ
ਇਸ ਸਮੇਂ ਦੇਸ਼ ਵਿੱਚ ਲਗਭਗ 78 ਕਰੋੜ ਪੈਨ ਜਾਰੀ ਕੀਤੇ ਗਏ ਹਨ। ਇਨ੍ਹਾਂ ‘ਚੋਂ 98 ਫੀਸਦੀ ਪੈਨ ਵਿਅਕਤੀਗਤ ਪੱਧਰ ‘ਤੇ ਜਾਰੀ ਕੀਤੇ ਗਏ ਹਨ। ਧਿਆਨ ਦੇਣ ਯੋਗ ਹੈ ਕਿ Permanent Account Number ਭਾਵ PAN ਕਾਰਡ ਇੱਕ 10 ਅੰਕਾਂ ਦਾ ਨੰਬਰ ਹੁੰਦਾ ਹੈ ਜੋ ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ, ਸਾਰੇ ਭਾਰਤੀਆਂ ਲਈ ਇਹ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਇਨ੍ਹਾਂ ਦੀ ਵਰਤੋਂ ਸਿਰਫ਼ ਸ਼ਨਾਖਤੀ ਕਾਰਡਾਂ ਵਜੋਂ ਹੀ ਨਹੀਂ ਕੀਤੀ ਜਾਂਦੀ ਸਗੋਂ ਵਿੱਤੀ ਮਾਮਲਿਆਂ ਵਿੱਚ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਬੈਂਕ ਖਾਤਾ ਖੋਲ੍ਹਣਾ ਚਾਹੁੰਦੇ ਹੋ ਜਾਂ ਕੋਈ ਜਾਇਦਾਦ ਖਰੀਦਣਾ ਚਾਹੁੰਦੇ ਹੋ ਤਾਂ ਪੈਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ।
- First Published :