Harassment ਖਿਲਾਫ ਐਸ਼ਵਰਿਆ ਰਾਏ ਬੱਚਨ ਨੇ ਚੁੱਕੀ ਆਵਾਜ਼, ਸ਼ੇਅਰ ਕੀਤੀ ਵੀਡੀਓ

ਤਲਾਕ ਦੀਆਂ ਅਫਵਾਹਾਂ ਵਿਚਕਾਰ, ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਆਪਣੇ ਹੱਕ ਅਤੇ ਆਪਣੀ ਹੋਂਦ ਨੂੰ ਘੱਟ ਨਾ ਸਮਝ ਲੈਣ ਦੀ ਸਲਾਹ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਬੱਚਨ ਪਰਿਵਾਰ ਦੀ ਨੂੰਹ ਹੈਰੇਸਮੈਂਟ ਖਿਲਾਫ ਆਵਾਜ਼ ਉਠਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਭਿਸ਼ੇਕ ਬੱਚਨ ਨਾਲ ਕਥਿਤ ਤੌਰ ‘ਤੇ ਮਤਭੇਦਾਂ ਦੀਆਂ ਖਬਰਾਂ ਵਿਚਾਲੇ ਲੋਕ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦੇ ਰਹੇ ਹਨ।
ਐਸ਼ਵਰਿਆ ਰਾਏ ਬੱਚਨ ਨੇ ਇੰਸਟਾਗ੍ਰਾਮ ‘ਤੇ ਔਰਤਾਂ ਦੇ ਸ਼ੋਸ਼ਣ ਨੂੰ ਲੈ ਕੇ ਇਕ ਵੀਡੀਓ ਸ਼ੇਅਰ ਕੀਤੀ ਹੈ। ਕਲਿੱਪ ਵਿੱਚ, ਅਭਿਨੇਤਰੀ ਸੜਕਾਂ ‘ਤੇ ਮੁਸ਼ਕਲਾਂ ਤੋਂ ਬਚਣ ਦੀ ਬਜਾਏ ਉਨ੍ਹਾਂ ਦਾ ਸਾਹਮਣਾ ਕਰਨ ਲਈ ਕਹਿ ਰਹੀ ਹੈ।
‘ਸਿਰ ਉੱਚਾ ਰੱਖੋ, ਇਹ ਹੈ ਨਾਰੀਵਾਦ’
ਐਸ਼ਵਰਿਆ ਨੇ ਕਿਹਾ, ‘ਸੜਕ ਉਤੇ ਹੋਣ ਵਾਲੀ ਪਰੇਸ਼ਾਨੀ। ਤੁਸੀਂ ਇਸ ਨਾਲ ਕਿਵੇਂ ਨਜਿੱਠਦੇ ਹੋ? ਸਾਹਮਣੇ ਵਾਲੇ ਦੀਆਂ ਅੱਖਾਂ ਵਿੱਚ ਵੇਖਣ ਤੋਂ ਬਚ ਕੇ? ਨਹੀਂ, ਸਿੱਧੀਆਂ ਅੱਖਾਂ ਵਿੱਚ ਦੇਖੋ। ਇਸ ਦੌਰਾਨ ਆਪਣਾ ਸਿਰ ਉੱਚਾ ਰੱਖੋ। ਇਹ ਨਾਰੀਵਾਦ ਹੈ। ਆਪਣੇ ਆਪ ਨੂੰ ਦੱਸੋ ਮੇਰੇ ਸਰੀਰ ਉੱਤੇ ਮੇਰਾ ਹੱਕ ਹੈ। ਆਪਣੇ ਮੁੱਲਾਂ ਨਾਲ ਸਮਝੌਤਾ ਨਾ ਕਰੋ। ਅਦਾਕਾਰਾ ਅੱਗੇ ਕਹਿੰਦੀ ਹੈ, ‘ਆਪਣੇ ਆਪ ‘ਤੇ ਸ਼ੱਕ ਨਾ ਕਰੋ। ਆਪਣੇ ਲਈ ਖੜ੍ਹੇ ਹੋਵੋ। ਆਪਣੇ ਪਹਿਰਾਵੇ ਜਾਂ ਲਿਪਸਟਿਕ ਨੂੰ ਕਦੇ ਵੀ ਦੋਸ਼ ਨਾ ਦਿਓ। ਸਟ੍ਰੀਟ ਪਰੇਸ਼ਾਨੀ ਅਤੇ ਛੇੜਛਾੜ ਕਦੇ ਵੀ ਤੁਹਾਡੀ ਗਲਤੀ ਨਹੀਂ ਹੈ।
‘ਆਓ ਸਾਰੇ ਮਿਲ ਕੇ ਅੱਗੇ ਵਧੀਏ’
ਵੀਡੀਓ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ‘ਔਰਤਾਂ ਵਿਰੁੱਧ ਹਿੰਸਾ ਤੋਂ ਬਚਣ ਲਈ, ਇਸ ਅੰਤਰਰਾਸ਼ਟਰੀ ਦਿਵਸ ‘ਤੇ ਸੜਕ ‘ਤੇ ਛੇੜਖਾਨੀ ਵਿਰੁੱਧ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੋ। ‘ਐ ਦਿਲ ਹੈ ਮੁਸ਼ਕਿਲ’ ਦੀ ਅਦਾਕਾਰਾ ਨੇ ਹੈਸ਼ਟੈਗ ਨਾਲ ਲਿਖਿਆ, ‘ਆਓ ਸਾਰੇ ਮਿਲ ਕੇ ਅੱਗੇ ਵਧੀਏ।’
ਅਭਿਸ਼ੇਕ ਨੇ ਹਾਲ ਹੀ ‘ਚ ਐਸ਼ਵਰਿਆ ਦੇ ਪੈਰੇਂਟਿੰਗ ਦੀ ਤਾਰੀਫ ਕੀਤੀ ਸੀ
ਇਸ ਦੌਰਾਨ ਅਭਿਸ਼ੇਕ ਬੱਚਨ ਦਾ ਇੱਕ ਬਿਆਨ ਚਰਚਾ ਵਿੱਚ ਹੈ। ਜਿਸ ‘ਚ ਉਨ੍ਹਾਂ ਨੇ ਐਸ਼ਵਰਿਆ ਦੇ ਪਾਲਣ-ਪੋਸ਼ਣ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਉਹ ਫਿਲਮਾਂ ਕਰਨ ਦੇ ਸਮਰੱਥ ਹੈ ਕਿਉਂਕਿ ਉਹ ਜਾਣਦੇ ਹਨ ਕਿ ਐਸ਼ਵਰਿਆ ਘਰ ‘ਚ ਬੇਟੀ ਆਰਾਧਿਆ ਦੀ ਚੰਗੀ ਦੇਖਭਾਲ ਕਰ ਰਹੀ ਹੈ।