Amritsar ਦੇ ਜਸਵੰਤ ਸਿੰਘ ਨੂੰ ਮਿਲੇਗਾ ਕੋਹਿਨੂਰ-ਏ-ਹਿੰਦ, ਰਾਣੀਗੰਜ ਦੀ ਖਾਨ ਵਿੱਚੋਂ 65 ਲੋਕਾਂ ਦੀ ਬਚਾਈ ਸੀ ਜਾਨ

ਅੰਮ੍ਰਿਤਸਰ ਦੇ ਇੰਜੀਨੀਅਰ ਜਸਵੰਤ ਸਿੰਘ ਗਿੱਲ (engineer Jaswant Singh Gill) ) ਦੀ 26 ਨਵੰਬਰ ਨੂੰ ਬਰਸੀ ਮੌਕੇ ਮਰਨ ਉਪਰੰਤ ਕੋਹਿਨੂਰ-ਏ-ਹਿੰਦ ਦਾ ਖਿਤਾਬ ਦਿੱਤਾ ਜਾ ਰਿਹਾ ਹੈ। ਬੈਂਗਲੁਰੂ ‘ਚ ਕਰਨਾਟਕ ਦੇ ਸੀ.ਐਮ ਸਿੱਧਰਮਈਆ ਅਤੇ ਇਸਰੋ ਦੇ ਚੇਅਰਮੈਨ ਡਾ.ਕਿਰਨ ਕੁਮਾਰ ਇੰਜੀ ਗਿੱਲ ਦੇ ਪੁੱਤਰ ਡਾ.ਸਰਪ੍ਰੀਤ ਸਿੰਘ ਗਿੱਲ ਨੂੰ ਇਹ ਖਿਤਾਬ ਦੇ ਕੇ ਸਨਮਾਨਿਤ ਕਰਨਗੇ।
ਦੱਸ ਦੇਈਏ ਕਿ ਇਹ ਐਵਾਰਡ ਇੰਜੀ. ਜਸਵੰਤ ਸਿੰਘ ਗਿੱਲ ਨੂੰ ਦੇਸ਼ ਮਦਰ ਇੰਡੀਆ ਕੇਅਰ ਟਰੱਸਟ ਵੱਲੋਂ ਮਰਨ ਉਪਰੰਤ ਦਿੱਤਾ ਜਾ ਰਿਹਾ ਹੈ। ਡਾ: ਸਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇੰਜੀ. ਜਸਵੰਤ ਸਿੰਘ ਗਿੱਲ ਦੀ ਇਸ ਬਹਾਦਰੀ ਲਈ 1991 ਵਿੱਚ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਆਰ. ਵੈਂਕਟਾਰਮਨ (President of India R. Venkataraman) ਦੁਆਰਾ ‘ਸਰਵੋਤਮ ਜੀਵਨ ਰਕਸ਼ਾ ਪਦਕ’ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਤਿੰਨ ਵਾਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ ਦੇਸ਼ ਦੇ ਹੋਰ ਰਾਜਾਂ ਦੀਆਂ ਸਰਕਾਰਾਂ ਦੁਆਰਾ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਵਾ ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਇਕ ਚੌਕ ਦਾ ਨਾਂ ਵੀ ਜਸਵੰਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ।
ਕਾਬਲੇਗੌਰ ਹੈ ਕਿ ਜਸਵੰਤ ਸਿੰਘ ਗਿੱਲ ਕੋਲ ਇੰਡੀਆ ਲਿਮਟਿਡ (Coal India Limited) ਵਿੱਚ ਇੰਜੀਨੀਅਰ ਸੀ । ਉਨ੍ਹਾਂ ਦੀ ਨੌਕਰੀ ਦੌਰਾਨ ਹੀ ਪੱਛਮੀ ਬੰਗਾਲ ਦੇ ਰਾਣੀਗੰਜ ਵਿੱਚ ਇੱਕ ਕੋਲੇ ਦੀ ਖਾਣ ਵਿੱਚ ਪਾਣੀ ਭਰ ਗਿਆ ਸੀ। ਉਸ ਖਾਨ ਵਿੱਚ ਕਰੀਬ 65 ਬੱਚੇ ਫਸ ਗਏ। ਉਨ੍ਹਾਂ ਦੀ ਜਾਨ ਉਸ ਉੱਤੇ ਆ ਗਈ ਸੀ। ਫਿਰ ਜਸਵੰਤ ਸਿੰਘ ਗਿੱਲ ਨੇ ਆਪਣੇ ਹੁਨਰ ਅਤੇ ਸਾਥੀਆਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ।
ਦਸ ਦਈਏ ਕਿ 2023 ਵਿੱਚ, ਇੰਜੀਨੀਅਰ ਜਸਵੰਤ ਸਿੰਘ ਗਿੱਲ ‘ਤੇ 100 ਕਰੋੜ ਰੁਪਏ ਦੇ ਬਜਟ ਦੀ ਫਿਲਮ ਮਿਸ਼ਨ ਰਾਣੀਗੰਜ ਬਣੀ ਸੀ, ਜਿਸ ਵਿੱਚ ਮਰਹੂਮ ਜਸਵੰਤ ਦਾ ਕਿਰਦਾਰ ਅਕਸ਼ੈ ਕੁਮਾਰ ਨੇ ਨਿਭਾਇਆ ਸੀ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ 26 ਨਵੰਬਰ 2019 ਨੂੰ ਇੰਜੀ. ਜਸਵੰਤ ਸਿੰਘ ਦੁਨੀਆ ਨੂੰ ਅਲਵਿਦਾ ਆਖ ਗਏ।
- First Published :