ਯੁਵਰਾਜ ਸਿੰਘ ਐਨਕਾਊਂਟਰ ਦੌਰਾਨ ਕਾਬੂ, ਪੁਲਿਸ ‘ਤੇ ਹੀ ਚਲਾਈਆਂ ਗੋਲੀਆਂ

ਤਰਨਤਾਰਨ ਦੀ ਸੀਆਈਏ ਸਟਾਫ ਦੀ ਟੀਮ ਨੇ ਮੁੱਠਭੇੜ ਤੋਂ ਬਾਅਦ ਇੱਕ ਨਾਮੀ ਗੈਂਗਸਟਰ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਕਿ ਪੁਲਸ ਨੂੰ ਕਾਫੀ ਲੰਬੇ ਸਮੇਂ ਤੋਂ ਗੈਂਗਸਟਰ ਯੁਵਰਾਜ ਸਿੰਘ ਦੀ ਭਾਲ ਸੀ ਅਤੇ ਪੁਲਸ ਦੇ ਵੱਲੋਂ ਲਗਾਤਾਰ ਉਸ ਨੂੰ ਪਕੜਣ ਦੇ ਲਈ ਟਰੈਪ ਲਗਾਏ ਹੋਏ ਸਨ। ਬੀਤੇ ਦਿਨਾਂ ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੈਂਗਸਟਰ ਯੁਵਰਾਜ ਸਿੰਘ ਇਲਾਕੇ ਦੇ ਵਿੱਚ ਘੁੰਮ ਰਿਹਾ ਹੈ।
ਉਸ ਤੋਂ ਬਾਅਦ ਪੁਲਸ ਦੇ ਵੱਲੋਂ ਜਦੋਂ ਉਸਨੂੰ ਘੇਰਾਬੰਦੀ ਕਰਕੇ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਤਾਂ ਉਸ ਸਮੇਂ ਉਸਨੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਜੋ ਵੀ ਫਾਇਰਿੰਗ ਦੇ ਵਿੱਚ ਗੈਂਗਸਟਰ ਯੁਵਰਾਜ ਸਿੰਘ ਦੀ ਲੱਤ ਦੇ ਵਿੱਚ ਗੋਲੀ ਲੱਗੀ ਅਤੇ ਉਸਨੂੰ ਮੌਕੇ ਦੇ ਉੱਤੇ ਪੁਲਿਸ ਨੇ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਯੁਵਰਾਜ ਸਿੰਘ ਬਦਮਾਸ਼ ਗੈਂਗਸਟਰ ਹਰਪ੍ਰੀਤ ਬਾਬਾ ਦਾ ਕਾਫੀ ਕਰੀਬੀ ਹੈ।
ਜਿਸ ਦੇ ਉੱਪਰ ਅੱਧੀ ਦਰਜਨ ਤੋਂ ਵੀ ਵੱਧ ਮਾਮਲੇ ਦਰਜ ਹਨ। ਦੱਸਿਆ ਜਾ ਰਿਹਾ ਕਿ ਯੁਵਰਾਜ ਸਿੰਘ ਦੇ ਉੱਤੇ ਕਤਲ ਦੇ ਵੀ ਕਈ ਮਾਮਲੇ ਦਰਜ ਹਨ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਸਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਇਸਦੇ ਕੋਲੋਂ ਇੱਕ 45 ਬੋਰ ਦਾ ਪਿਸਤੋਲ ਵੀ ਬਰਾਮਦ ਕੀਤਾ ਹੈ।
- First Published :