ਪਰਸਨਲ ਜਾਂ ਗੋਲਡ ਲੋਨ, ਇਨ੍ਹਾਂ 6 ਪੈਮਾਨਿਆਂ ਤੋਂ ਜਾਣੋ ਕਿਹੜਾ ਕਰਜ਼ਾ ਹੈ ਤੁਹਾਡੇ ਲਈ ਬਿਹਤਰ…

ਜਦੋਂ ਤੁਹਾਨੂੰ ਵਿੱਤੀ ਸਹਾਇਤਾ ਜਾਂ ਆਮ ਭਾਸ਼ਾ ਵਿੱਚ ਤੁਹਾਨੂੰ ਪੈਸੇ ਦੀ ਲੋੜ ਹੁੰਦੀ ਹੈ ਤਾਂ ਤੁਹਾਡੇ ਕੋਲ ਇਸ ਲਈ ਕਈ ਵਿਕਲਪ ਹੁੰਦੇ ਹਨ ਪਰ ਲੋਕ ਸਭ ਤੋਂ ਜ਼ਿਆਦਾ ਪਰਸਨਲ ਲੋਨ ਅਤੇ ਗੋਲਡ ਲੋਨ ਦੋ ਆਮ ਵਿਕਲਪਾਂ ਦੀ ਚੋਣ ਕਰਦੇ ਹਨ। ਕਈ ਲੋਕਾਂ ਨੂੰ ਲੱਗਦਾ ਹੈ ਕਿ ਪਰਸਨਲ ਲੋਨ, ਗੋਲਡ ਲੋਨ ਨਾਲੋਂ ਮਹਿੰਗਾ ਪੈਂਦਾ ਹੈ। ਜੇ ਤੁਹਾਨੂੰ ਵੀ ਅਜਿਹਾ ਲੱਗਦਾ ਹੈ ਤਾਂ ਅਸੀਂ ਇਨ੍ਹਾਂ ਦੋਵੇਂ ਲੋਨ ਬਾਰੇ ਕੁੱਝ ਜ਼ਰੂਰੀ ਜਾਣਕਾਰੀ ਲੈ ਕੇ ਆਏ ਹਾਂ ਜਿਸ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ।
ਵਿਆਜ ਦਰ
ਪਰਸਨਲ ਲੋਨ: ਇਹ ਲੋਨ ਅਸੁਰੱਖਿਅਤ (Unsecured Loan) ਹਨ, ਮਤਲਬ ਕਿ ਕੋਈ Collateral ਦੀ ਲੋੜ ਨਹੀਂ ਹੈ। ਇਸ ਵਿੱਚ ਰਿਣਦਾਤਿਆਂ ਲਈ ਉੱਚ ਜੋਖ਼ਮ ਦੇ ਕਾਰਨ, ਵਿਆਜ ਦਰਾਂ ਆਮ ਤੌਰ ‘ਤੇ ਉੱਚੀਆਂ ਹੁੰਦੀਆਂ ਹਨ।
ਗੋਲਡ ਲੋਨ: ਸੋਨਾ Collateral ਵਜੋਂ ਕੰਮ ਕਰਦਾ ਹੈ, ਇਸ ਲਈ ਉਧਾਰ ਦੇਣ ਵਾਲਿਆਂ ਨੂੰ ਘੱਟ ਜੋਖ਼ਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਗੋਲਡ ਲੋਨ ਵਿੱਚ ਪਰਸਨਲ ਲੋਨ ਦੇ ਮੁਕਾਬਲੇ ਘੱਟ ਵਿਆਜ ਦਰਾਂ ਮਿਲਦੀਆਂ ਹਨ।
ਕਰਜ਼ੇ ਦੀ ਰਕਮ
ਪਰਸਨਲ ਲੋਨ: ਰਕਮ ਤੁਹਾਡੇ ਕਰੈਡਿਟ ਸਕੋਰ ਅਤੇ ਆਮਦਨ ‘ਤੇ ਨਿਰਭਰ ਕਰਦੀ ਹੈ। ਇੱਕ ਉੱਚ ਕਰੈਡਿਟ ਸਕੋਰ ਤੁਹਾਨੂੰ ਇੱਕ ਵੱਡਾ ਕਰਜ਼ਾ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਗੋਲਡ ਲੋਨ: ਲੋਨ ਦੀ ਰਕਮ ਤੁਹਾਡੇ ਦੁਆਰਾ ਗਿਰਵੀ ਰੱਖੇ ਗਏ ਸੋਨੇ ਦੀ ਵੈਲਿਊ ‘ਤੇ ਆਧਾਰਤ ਹੁੰਦੀ ਹੈ। ਇਸ ਵਿੱਚ ਜਿੰਨਾ ਸੋਨਾ ਤੁਸੀਂ ਗਿਰਵੀ ਰੱਖੋਗੇ ਤੁਹਾਨੂੰ ਓਨਾ ਸੋਨਾ ਮਿਲ ਜਾਵੇਗਾ।
ਲੋਨ ਦੀ ਮਿਆਦ
ਪਰਸਨਲ ਲੋਨ: ਮੁੜ ਅਦਾਇਗੀ ਦੀ ਮਿਆਦ ਆਮ ਤੌਰ ‘ਤੇ 1 ਤੋਂ 5 ਸਾਲਾਂ ਤੱਕ ਲੰਬੀ ਹੁੰਦੀ ਹੈ।
ਗੋਲਡ ਲੋਨ: ਆਮ ਤੌਰ ‘ਤੇ, ਮੁੜ ਅਦਾਇਗੀ ਦੀਆਂ ਸ਼ਰਤਾਂ 3 ਤੋਂ 12 ਮਹੀਨਿਆਂ ਤੱਕ ਛੋਟੀਆਂ ਹੋ ਸਕਦੀਆਂ ਹਨ।
ਮਨਜ਼ੂਰੀ ਦੀ ਪ੍ਰਕਿਰਿਆ
ਪਰਸਨਲ ਲੋਨ: ਵਿਸਤਰਿਤ ਕਾਗ਼ਜ਼ੀ ਕਾਰਵਾਈ, ਕਰੈਡਿਟ ਸਕੋਰ ਦੀ ਜਾਂਚ ਅਤੇ ਆਮਦਨੀ ਦੀ ਤਸਦੀਕ ਤੋਂ ਬਾਅਦ ਹੀ ਪਰਸਨਲ ਲੋਨ ਅਪਰੂਵ ਹੁੰਦਾ ਹੈ, ਇਸ ਲਈ ਇਹ ਥੋੜ੍ਹੀ ਲੰਬੀ ਪ੍ਰਕਿਰਿਆ ਹੈ।
ਗੋਲਡ ਲੋਨ: ਮਨਜ਼ੂਰੀ ਜਲਦੀ ਮਿਲਦੀ ਹੈ ਕਿਉਂਕਿ ਸੋਨਾ ਤੁਰੰਤ ਸਕਿਓਰਿਟੀ ਵਜੋਂ ਕੰਮ ਕਰਦਾ ਹੈ। ਇਸ ਵਿੱਚ ਘੱਟੋ-ਘੱਟ ਕਾਗ਼ਜ਼ੀ ਕਾਰਵਾਈ ਦੀ ਲੋੜ ਹੁੰਦੀ ਹੈ।
ਉਦੇਸ਼
ਪਰਸਨਲ ਲੋਨ: ਵੱਖ-ਵੱਖ ਪਰਸਨਲ ਲੋੜਾਂ ਜਿਵੇਂ ਕਿ ਮੈਡੀਕਲ ਐਮਰਜੈਂਸੀ, ਵਿਆਹ, ਯਾਤਰਾ, ਜਾਂ ਸਿੱਖਿਆ ਲਈ ਇਹ ਕਰਜ਼ਾ ਵਰਤਿਆ ਜਾ ਸਕਦਾ ਹੈ।
ਗੋਲਡ ਲੋਨ: ਜਦੋਂ ਤੁਹਾਡੇ ਕੋਲ ਗਹਿਣੇ ਰੱਖੇ ਹੋਣ ਤੇ ਤੁਹਾਨੂੰ ਫ਼ੌਰਨ ਕੈਸ਼ ਦੀ ਲੋੜ ਪਵੇ ਤਾਂ ਤੁਸੀਂ ਸੋਨੇ ਦੀ ਵਰਤੋਂ ਕਰ ਸਕਦੇ ਹੋ।
ਰਿਟਰਨ: ਨਾ ਤਾਂ ਪਰਸਨਲ ਲੋਨ ਅਤੇ ਨਾ ਹੀ ਗੋਲਡ ਲੋਨ ਰਿਟਰਨ ਪ੍ਰਦਾਨ ਕਰਦੇ ਹਨ। ਦੋਵੇਂ ਸਿਰਫ਼ ਉਧਾਰ ਲਈਆਂ ਗਈਆਂ ਰਕਮਾਂ ਹਨ ਜੋ ਤੁਹਾਨੂੰ ਅਦਾ ਕਰਨੀਆਂ ਪੈਂਦੀਆਂ ਹਨ।