ਨੀਤਾ ਅੰਬਾਨੀ – News18 ਪੰਜਾਬੀ

IPL 2025 Mega Auction: ਜੇਦਾਹ, ਸਾਊਦੀ ਅਰਬ ਵਿੱਚ ਦੋ ਦਿਨਾਂ ਤੱਕ ਚਲੀ ਮੈਗਾ ਨਿਲਾਮੀ ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਟੀਮ ਵਿੱਚ ਕੁੱਲ 18 ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ, ਜਿਸ ਨਾਲ ਇਸ ਦੀ ਟੀਮ ਵਿੱਚ ਖਿਡਾਰੀਆਂ ਦੀ ਕੁੱਲ ਗਿਣਤੀ 23 ਹੋ ਗਈ। ਮੈਗਾ ਨਿਲਾਮੀ ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਮਾਲਕ ਸ਼੍ਰੀਮਤੀ ਨੀਤਾ ਐਮ ਅੰਬਾਨੀ ਨੇ ਟੀਮ ਵਿੱਚ ਸ਼ਾਮਲ ਨੌਜਵਾਨ ਖਿਡਾਰੀਆਂ ਬਾਰੇ ਗੱਲ ਕੀਤੀ।
ਸ਼੍ਰੀਮਤੀ ਨੀਤਾ ਐਮ ਅੰਬਾਨੀ ਨੇ ਜ਼ਿਕਰ ਕੀਤਾ ਕਿ ਮੁੰਬਈ ਦੀ ਟੀਮ ਨੇ ਇਤਿਹਾਸਕ ਤੌਰ ‘ਤੇ ਅਜਿਹੇ ਖਿਡਾਰੀ ਪੈਦਾ ਕੀਤੇ ਹਨ ਜੋ ਭਾਰਤ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਕਿਹਾ, ‘ਅਸੀਂ ਮੈਗਾ ਨਿਲਾਮੀ ਵਿੱਚ ਆਪਣੇ ਮਜ਼ਬੂਤ ਕੋਰ ਦੇ ਆਲੇ-ਦੁਆਲੇ ਇੱਕ ਟੀਮ ਬਣਾਉਣਾ ਚਾਹੁੰਦੇ ਸੀ। ਮੈਗਾ ਨਿਲਾਮੀ ਦਾ ਮਤਲਬ ਹੈ ਉਸੇ ਉਤਸ਼ਾਹ ਨਾਲ ਨਵੀਂ ਟੀਮ ਬਣਾਉਣਾ ਅਤੇ ਨਵੀਂ ਸ਼ੁਰੂਆਤ ਕਰਨਾ। ਮੈਂ ਕੁਝ ਨਵੇਂ ਚਿਹਰਿਆਂ ਦਾ ਸੁਆਗਤ ਕਰਕੇ ਖੁਸ਼ ਹਾਂ ਅਤੇ ਕੁਝ ਪੁਰਾਣੇ ਚਿਹਰਿਆਂ ਦੀ ਟੀਮ ਵਿੱਚ ਵਾਪਸੀ ਕੀਤੀ ਹੈ। ਜਿੰਨਾਂ ਵਿੱਚ ਟ੍ਰੈਂਟ ਬੋਲਟ, ਨਮਨ ਧੀਰ, ਅੱਲ੍ਹਾ ਗਜ਼ਨਫਰ, ਰਿਆਨ ਰਿਕਲਟਨ, ਦੀਪਕ ਚਾਹਰ, ਰੌਬਿਨ ਮਿੰਜ, ਕਰਨ ਸ਼ਰਮਾ, ਵਿਲ ਜੈਕਸ, ਮਿਸ਼ੇਲ ਸੈਂਟਨਰ, ਰੀਸ ਟੋਪਲੇ, ਅਸ਼ਵਨੀ ਕੁਮਾਰ, ਰਾਜ ਅੰਗਦ ਬਾਵਾ, ਸ਼੍ਰੀਜੀਤ ਕ੍ਰਿਸ਼ਨਨ, ਸਤਿਆਨਾਰਾਇਣ ਰਾਜੂ, ਬੇਵੋਨ-ਜਾਨ ਜੈਕਬਸ, ਅਰਜੁਨ ਤੇਂਦੁਲਕਰ, ਲਿਜ਼ਾਰਡ ਵਿਲੀਅਮਜ਼ ਅਤੇ ਵਿਗਨੇਸ਼ ਪੁਥੁਰ ਹਨ। ਅਸੀਂ ਹਾਰਦਿਕ, ਜਸਪ੍ਰੀਤ, ਰੋਹਿਤ, ਸੂਰਿਆ ਅਤੇ ਤਿਲਕ ਦੇ ਨਾਲ ਮਜ਼ਬੂਤ ਕੋਰ ਨੂੰ ਬਰਕਰਾਰ ਰੱਖਿਆ ਹੈ ਅਤੇ ਮੈਗਾ ਨਿਲਾਮੀ ਇਹ ਦੇਖਣ ਦਾ ਮੌਕਾ ਸੀ ਕਿ ਅਸੀਂ ਉਨ੍ਹਾਂ ਦੇ ਆਲੇ-ਦੁਆਲੇ ਇੱਕ ਮਜ਼ਬੂਤ ਟੀਮ ਕਿਵੇਂ ਬਣਾ ਸਕਦੇ ਹਾਂ।
Mumbai Indians owner Mrs Nita Ambani says the franchise wants to continue the tradition of developing young players for Indian cricket
Credit: @mipaltan pic.twitter.com/WFR7aPr2oH
— News18 CricketNext (@cricketnext) November 26, 2024
ਸ਼੍ਰੀਮਤੀ ਨੀਤਾ ਐਮ ਅੰਬਾਨੀ ਨੇ ਅੱਗੇ ਕਿਹਾ, ‘ਮੁੰਬਈ ਵਿੱਚ, ਅਸੀਂ ਭਾਰਤੀ ਟੀਮ ਲਈ ਖੇਡਣ ਵਾਲੇ ਬਹੁਤ ਸਾਰੇ ਨੌਜਵਾਨ ਪ੍ਰਤਿਭਾਵਾਂ ਨੂੰ ਖੋਜਣ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਵਿੱਚ ਮਾਣ ਅਤੇ ਸੰਤੁਸ਼ਟੀ ਮਹਿਸੂਸ ਕਰਦੇ ਹਾਂ। ਜਸਪ੍ਰੀਤ, ਹਾਰਦਿਕ, ਤਿਲਕ, ਰਮਨਦੀਪ ਸਿੰਘ ਤੋਂ, ਸਾਡੇ ਕੋਲ ਹੁਣ ਉੱਭਰ ਰਹੇ ਨੌਜਵਾਨਾਂ ਦਾ ਇੱਕ ਵੱਡਾ ਸਮੂਹ ਹੈ। ਇਸ ਤੋਂ ਇਲਾਵਾ, ਕੁਝ ਨੌਜਵਾਨ ਖਿਡਾਰੀ ਹਨ ਜੋ ਪ੍ਰਤਿਭਾ ਦੀ ਖਾਨ ਹਨ। ਇਨ੍ਹਾਂ ਵਿੱਚ ਨਮਨ ਧੀਰ, ਰੌਬਿਨ ਮਿੰਜ, ਅਸ਼ਵਨੀ ਕੁਮਾਰ, ਰਾਜ ਅੰਗਦ ਬਾਵਾ ਅਤੇ ਸ੍ਰੀਜੀਤ ਕ੍ਰਿਸ਼ਨਨ ਦੇ ਨਾਂ ਪ੍ਰਮੁੱਖ ਹਨ। ਮੈਂ ਮੁੰਬਈ ਇੰਡੀਅਨਜ਼ #OneFamily ਵਿੱਚ ਨਵੇਂ ਖਿਡਾਰੀਆਂ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਅਸੀਂ ਭਾਰਤੀ ਕ੍ਰਿਕਟ ਲਈ ਨੌਜਵਾਨ ਖਿਡਾਰੀਆਂ ਨੂੰ ਵਿਕਸਤ ਕਰਨ ਦੀ ਇਸ ਪਰੰਪਰਾ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ।