ਹਨੀਮੂਨ ਮਨਾਉਂਦੇ ਸੋਨਾਕਸ਼ੀ ਸਿਨਹਾ ਨੂੰ ਆਇਆ ਗੁੱਸਾ? ਪਤੀ ਜ਼ਹੀਰ ਇਕਬਾਲ ਨੂੰ ਮਾਰ ਦਿੱਤਾ ਥੱਪੜ

ਸੋਨਾਕਸ਼ੀ ਸਿਨਹਾ (Sonakshi Sinha) ਆਪਣੇ ਖਾਸ ਅੰਦਾਜ਼ ਅਤੇ ਸਟਾਈਲ ਦੇ ਨਾਲ, ਸੋਸ਼ਲ ਮੀਡੀਆ ਉੱਤੇ ਆਪਣੇ ਕਿਊਟ ਵੀਡੀਓਜ਼ ਲਈ ਵੀ ਜਾਣੀ ਜਾਂਦੀ ਹੈ। ਸੋਨਾਕਸ਼ੀ ਸੋਸ਼ਲ ਮੀਡੀਆ ‘ਤੇ ਕਾਫ਼ੀ ਮਸ਼ਹੂਰ ਹੈ ਅਤੇ ਇੰਸਟਾਗ੍ਰਾਮ ਉੱਤੇ ਸੋਨਾਕਸ਼ੀ ਦੇ 28.3 ਮਿਲੀਅਨ ਫਾਲੋਅਰ ਹਨ। ਜਦੋਂ ਤੋਂ ਸੋਨਾਕਸ਼ੀ ਦਾ ਜ਼ਹੀਰ ਇਕਬਾਲ (Zaheer Iqbal) ਨਾਲ ਵਿਆਹ ਹੋਇਆ ਹੈ, ਉਹ ਲਗਾਤਾਰ ਆਪਣੇ ਪਤੀ ਨਾਲ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਸੋਨਾਕਸ਼ੀ-ਜ਼ਹੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵਾਇਰਲ
ਫਿਲਹਾਲ ਸੋਨਾਕਸ਼ੀ ਸਿਨਹਾ (Sonakshi Sinha) ਆਪਣੇ ਵਿਆਹ ਦੀ ਪੰਜਵੀ ਵਰ੍ਹੇਗੰਢ ਮਨਾਉਣ ਵਿਦੇਸ਼ ਗਈ ਹੋਈ ਹੈ। ਇਸ ਦੇ ਨਾਲ ਹੀ ਉਹ ਆਪਣਾ ਚੌਥਾ ਹਨੀਮੂਨ ਵੀ ਮਨਾ ਰਹੀ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ‘ਚ ਦੋਵੇਂ ਕਾਫ਼ੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਇਸ ਜੋੜੇ ਨੇ ਆਪਣੇ ਇੰਸਟਾ ਹੈਂਡਲ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਜ਼ਹੀਰ ਸੋਨਾਕਸ਼ੀ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ ਕਿਉਂਕਿ ਸੋਨਾਕਸ਼ੀ ਠੰਡ ‘ਚ ਆਪਣੇ ਆਪ ਨੂੰ ਢੱਕਦੀ ਨਜ਼ਰ ਆ ਰਹੀ ਹੈ।
ਸੋਨਾਕਸ਼ੀ ਨੇ ਜ਼ਹੀਰ ਨੂੰ ਮਾਰਿਆ ਥੱਪੜ
ਪਰ ਜਿਵੇਂ ਹੀ ਦੋਵੇਂ ਰੈਸਟੋਰੈਂਟ ‘ਚ ਜਾਂਦੇ ਹਨ ਤਾਂ ਸੋਨਾਕਸ਼ੀ ਮੌਕਾ ਮਿਲਣ ‘ਤੇ ਜ਼ਹੀਰ ਇਕਬਾਲ (Zaheer Iqbal) ਨੂੰ ਪਿਆਰ ਨਾਲ ਥੱਪੜ ਮਾਰ ਦਿੰਦੀ ਹੈ। ਇਹ ਦੇਖ ਕੇ ਪਹਿਲਾਂ ਜ਼ਹੀਰ ਕੈਮਰੇ ਵੱਲ ਕਾਫੀ ਹੈਰਾਨੀ ਨਾਲ ਦੇਖਦੇ ਹਨ ਅਤੇ ਫਿਰ ਉਹ ਤੁਰੰਤ ਵੀਡੀਓ ਬੰਦ ਕਰ ਦਿੰਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ‘ਚ ਲਿਖਿਆ- “ਇੱਕ ਤਾਂ ਇੰਨੀ ਠੰਡ ਉੱਤੋਂ ਇਹ ਆਦਮੀ…।”
ਦੋਵਾਂ ਦੇ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਾਫੀ ਕਮੈਂਟ ਕੀਤੇ ਹਨ: ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ‘ਤੇ ਯੂਜ਼ਰਸ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਅਜਿਹੇ ਵੀਡੀਓਜ਼ ਪੋਸਟ ਨਾ ਕਰੋ, ਇਹ ਕੁਝ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਵੇਗਾ, ਜਦਕਿ ਦੂਜੇ ਨੇ ਲਿਖਿਆ- ਤੁਸੀਂ ਦੋਵੇਂ ਬਹੁਤ ਪਿਆਰੇ ਹੋ, ਦੋਵੇਂ ਇਕ ਦੂਜੇ ਲਈ ਬਣਾਏ ਗਏ ਹੋ। ਇੱਕ ਹੋਰ ਯੂਜ਼ਰ ਨੇ ਲਿਖਿਆ- ਤੁਹਾਡੇ ਦੋਵਾਂ ਦੇ ਵੀਡੀਓਜ਼ ਬਹੁਤ ਮਜ਼ਾਕੀਆ ਹੁੰਦੇ ਹਨ। ਇਸ ਵੀਡੀਓ ਉੱਤੇ 1.5 ਲੱਖ ਤੋਂ ਜ਼ਿਆਦਾ ਲਾਈਕ ਆ ਚੁੱਕੇ ਹਨ।