ISKCON ਦੇ ਪੁਜਾਰੀ ਚਿਨਮੋਏ ਕ੍ਰਿਸ਼ਨ ਦਾਸ ਬੰਗਲਾਦੇਸ਼ ਵਿੱਚ ਗ੍ਰਿਫਤਾਰ, ਯੂਨਸ ਸਰਕਾਰ ਨੇ ਦਰਜ ਕੀਤਾ ਦੇਸ਼ਧ੍ਰੋਹ ਦਾ ਕੇਸ

ਢਾਕਾ- ਬੰਗਲਾਦੇਸ਼ ਪੁਲਿਸ ਨੇ ਸੋਮਵਾਰ ਨੂੰ ਇਸਕੋਨ ਦੇ ਪੁਜਾਰੀ ਅਤੇ ਹਿੰਦੂ ਨੇਤਾ ਚਿਨਮਯ ਕ੍ਰਿਸ਼ਨ ਦਾਸ ਨੂੰ ਢਾਕਾ ਏਅਰਪੋਰਟ ‘ਤੇ ਹਿਰਾਸਤ ਵਿਚ ਲੈ ਲਿਆ, ਜਦਕਿ ਹਿੰਦੂ ਸਮੂਹ ਨੇ ਦਾਅਵਾ ਕੀਤਾ ਕਿ ਚਿਨਮਯ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਚਿਨਮੋਏ ਕ੍ਰਿਸ਼ਨ ਦਾਸ ਖਿਲਾਫ ਦੇਸ਼ ਧ੍ਰੋਹ ਦੇ ਮਾਮਲੇ ‘ਚ ਕਾਰਵਾਈ ਕੀਤੀ ਗਈ ਹੈ। ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨਹੀਂ ਚਾਹੁੰਦੀ ਸੀ ਕਿ ਚਿਨਮਯ ਦਾਸ ਦੇਸ਼ ਛੱਡ ਕੇ ਜਾਵੇ ਅਤੇ ਇਹੀ ਕਾਰਨ ਸੀ ਕਿ ਪੁਲਿਸ ਨੇ ਹਵਾਈ ਅੱਡੇ ‘ਤੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਅਕਤੂਬਰ ਦੇ ਅਖੀਰ ਵਿੱਚ, ਬੰਗਲਾਦੇਸ਼ ਸਰਕਾਰ ਨੇ ਚਿਨਮੋਏ ਕ੍ਰਿਸ਼ਨ ਦਾਸ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ। ਦਰਅਸਲ ਚਟਗਾਂਵ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਰੈਲੀ ਹੋਈ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਇਕੱਠੇ ਹੋਏ ਸਨ। ਇਸ ਕਾਰਨ ਮੁਹੰਮਦ ਯੂਨਸ ਦੀ ਸਰਕਾਰ ਪਰੇਸ਼ਾਨ ਸੀ।
ਇਸ ਰੈਲੀ ‘ਚ ਚਿਨਮਯ ‘ਤੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰਕੇ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਚਿਨਮਯ ਦਾਸ ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰਾਂ ਅਤੇ ਹਿੰਸਾ ਨੂੰ ਲੈ ਕੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹਿੰਦੂਆਂ ਦੇ ਸਮਰਥਨ ‘ਚ ਰੈਲੀ ਵੀ ਕੱਢੀ ਸੀ।
ਧਰਮ ਦਾ ਝੰਡਾ ਲਹਿਰਾਇਆ ਤਾਂ ਲੱਗਾ ਦੇਸ਼ਧ੍ਰੋਹ ਦਾ ਇਲਜ਼ਾਮ
ਪੁਲਿਸ ‘ਚ ਚਿਨਮੋਏ ਕ੍ਰਿਸ਼ਨ ਦਾਸ ਖਿਲਾਫ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਇਸਕਾਨ ਸਮੂਹ ਨੇ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦੇ ਉੱਪਰ ਉਸ ਸਮੇਂ ਧਾਰਮਿਕ ਝੰਡਾ ਲਹਿਰਾਇਆ ਜਦੋਂ ਵਿਦਿਆਰਥੀ ਚਟਗਾਂਵ ‘ਚ ਨਿਊ ਮਾਰਕੀਟ ਚੌਰਾਹੇ ‘ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਦੇਸ਼ ਦੇ ਰਾਸ਼ਟਰੀ ਝੰਡੇ ‘ਤੇ ਇਸਕਾਨ ਦਾ ਧਾਰਮਿਕ ਝੰਡਾ ਲਹਿਰਾਉਣਾ ਦੇਸ਼ ਦੀ ਅਖੰਡਤਾ ਨੂੰ ਤੋੜਨ ਦੇ ਬਰਾਬਰ ਮੰਨਿਆ ਜਾਂਦਾ ਹੈ।