IPL 2025 Mega Auction: ਪਹਿਲੇ ਦਿਨ ਖਿਡਾਰੀਆਂ ‘ਤੇ ਪੈਸਿਆਂ ਦੀ ਬਾਰਿਸ਼, ਇਥੇ ਦੇਖੋ Sold-Unsold ਖਿਡਾਰੀਆਂ ਦੀ List

IPL 2025 Auction LIVE Updates: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਦੋ ਦਿਨਾਂ ਮੇਗਾ ਨਿਲਾਮੀ ਜੇਦਾਹ, ਸਾਊਦੀ ਅਰਬ ਵਿੱਚ ਚੱਲ ਰਹੀ ਹੈ। ਅੱਜ (25 ਨਵੰਬਰ 2204) ਨਿਲਾਮੀ ਦਾ ਦੂਜਾ ਦਿਨ ਹੈ। ਨਿਲਾਮੀ ਦੇ ਪਹਿਲੇ ਦਿਨ ਕਈ ਖਿਡਾਰੀਆਂ ਨੇ ਰਿਕਾਰਡ ਤੋੜੇ।
ਆਈਪੀਐਲ ਨਿਲਾਮੀ ਦੇ ਪਹਿਲੇ ਦਿਨ 72 ਖਿਡਾਰੀਆਂ ‘ਤੇ ਕੁੱਲ 467.95 ਕਰੋੜ ਰੁਪਏ ਖਰਚ ਕੀਤੇ ਗਏ। ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਨਿਲਾਮੀ ਦੇ ਪਹਿਲੇ ਦਿਨ ਲਖਨਊ ਸੁਪਰਜਾਇੰਟਸ ਨੇ ਪੰਤ ‘ਤੇ 27 ਕਰੋੜ ਰੁਪਏ ਦੀ ਰਿਕਾਰਡ ਬੋਲੀ ਲਗਾਈ। ਜਦਕਿ ਪੰਜਾਬ ਕਿੰਗਜ਼ ਨੇ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ‘ਚ ਖਰੀਦਿਆ। ਅਜਿਹੇ ‘ਚ ਅਈਅਰ IPL ਦੇ ਇਤਿਹਾਸ ‘ਚ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।
ਇਨ੍ਹਾਂ ਦੋਨਾਂ ਖਿਡਾਰੀਆਂ ਤੋਂ ਇਲਾਵਾ ਵੈਂਕਟੇਸ਼ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 23.75 ਕਰੋੜ ਰੁਪਏ ਵਿੱਚ ਖਰੀਦਿਆ। ਆਲਰਾਊਂਡਰ ਮਾਰਕਸ ਸਟੋਇਨਿਸ ਨੂੰ ਵੀ 11 ਕਰੋੜ ਰੁਪਏ ਦੀ ਵੱਡੀ ਕੀਮਤ ਮਿਲੀ ਹੈ। ਪੰਜਾਬ ਕਿੰਗਜ਼ (ਪੀਬੀਕੇਐਸ) ਨੇ ਉਸ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਪੰਜਾਬ ਨੇ ਗਲੇਨ ਮੈਕਸਵੈੱਲ ਨੂੰ ਵੀ 4.2 ਕਰੋੜ ਰੁਪਏ ਵਿੱਚ ਖਰੀਦਿਆ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਦਿੱਲੀ ਕੈਪੀਟਲਸ ਨੇ 11.75 ਕਰੋੜ ਰੁਪਏ ਵਿੱਚ ਖਰੀਦਿਆ। ਪਿਛਲੀ ਵਾਰ ਕੋਲਕਾਤਾ ਨਾਈਟ ਰਾਈਡਰਜ਼ ਨੇ ਇਸ ਨੂੰ 24.75 ਕਰੋੜ ਰੁਪਏ ਵਿੱਚ ਖਰੀਦ ਕੇ ਨਿਲਾਮੀ ਦਾ ਰਿਕਾਰਡ ਤੋੜਿਆ ਸੀ।
IPL 2025: ਵਿਕਣ ਵਾਲੇ ਖਿਡਾਰੀਆਂ ਦੀ ਪੂਰੀ ਸੂਚੀ
1-ਅਰਸ਼ਦੀਪ ਸਿੰਘ, ਪੰਜਾਬ ਕਿੰਗਜ਼ 18 ਕਰੋੜ ਰੁਪਏ
2- ਕਾਗਿਸੋ ਰਬਾਡਾ, ਗੁਜਰਾਤ ਟਾਇਟਨਸ 10.75 ਕਰੋੜ ਰੁਪਏ
3- ਸ਼੍ਰੇਅਸ ਅਈਅਰ, ਪੰਜਾਬ ਕਿੰਗਜ਼ – 26.75 ਕਰੋੜ ਰੁਪਏ
4- ਜੋਸ ਬਟਲਰ, ਗੁਜਰਾਤ ਟਾਈਟਨਸ 15.75 ਕਰੋੜ ਰੁਪਏ
5- ਮਿਸ਼ੇਲ ਸਟਾਰਕ, ਦਿੱਲੀ ਕੈਪੀਟਲਸ – 11.75 ਕਰੋੜ ਰੁਪਏ
6 – ਰਿਸ਼ਭ ਪੰਤ, ਲਖਨਊ ਸੁਪਰ ਜਾਇੰਟਸ, 27 ਕਰੋੜ ਰੁਪਏ
7 – ਮੁਹੰਮਦ ਸ਼ਮੀ, ਸਨਰਾਈਜ਼ਰਸ ਹੈਦਰਾਬਾਦ 10 ਕਰੋੜ ਰੁਪਏ
8 – ਡੇਵਿਡ ਮਿਲਰ, ਲਖਨਊ ਸੁਪਰ ਜਾਇੰਟਸ – 7.5 ਕਰੋੜ ਰੁਪਏ
9- ਯੁਜਵੇਂਦਰ ਚਾਹਲ, ਪੰਜਾਬ ਕਿੰਗਜ਼ 18 ਕਰੋੜ ਰੁਪਏ
10 – ਮੁਹੰਮਦ ਸਿਰਾਜ, ਗੁਜਰਾਤ ਟਾਇਟਨਸ 12.25 ਕਰੋੜ ਰੁਪਏ
11- ਲਿਆਮ ਲਿਵਿੰਗਸਟੋਨ, ਰਾਇਲ ਚੈਲੇਂਜਰਜ਼ ਬੰਗਲੌਰ – 8.75 ਕਰੋੜ ਰੁਪਏ
12- ਕੇਐਲ ਰਾਹੁਲ, ਦਿੱਲੀ ਕੈਪੀਟਲਸ 14 ਕਰੋੜ ਰੁਪਏ
13- ਹੈਰੀ ਬਰੂਕ, ਦਿੱਲੀ ਕੈਪੀਟਲਜ਼ 6.25 ਕਰੋੜ ਰੁਪਏ
14- ਏਡਨ ਮਾਰਕਰਮ, ਲਖਨਊ ਸੁਪਰ ਜਾਇੰਟਸ 2 ਕਰੋੜ ਰੁਪਏ
15 – ਡੇਵੋਨ ਕੋਨਵੇ, ਚੇਨਈ ਸੁਪਰ ਕਿੰਗਜ਼, 6.25 ਕਰੋੜ ਰੁਪਏ
16- ਰਾਹੁਲ ਤ੍ਰਿਪਾਠੀ, ਚੇਨਈ ਸੁਪਰ ਕਿੰਗਜ਼ 3.4 ਕਰੋੜ ਰੁਪਏ
17- ਜੇਕ ਫਰੇਜ਼ਰ – ਮੈਕਗੁਰਕ: ਦਿੱਲੀ ਕੈਪੀਟਲਸ – 9 ਕਰੋੜ ਰੁਪਏ
18- ਹਰਸ਼ਲ ਪਟੇਲ, ਸਨਰਾਈਜ਼ਰਸ ਹੈਦਰਾਬਾਦ 8 ਕਰੋੜ ਰੁਪਏ
19 ਰਚਿਨ ਰਵਿੰਦਰ, ਚੇਨਈ ਸੁਪਰ ਕਿੰਗਜ਼ 4 ਕਰੋੜ ਰੁਪਏ
20- ਆਰ ਅਸ਼ਵਿਨ, ਚੇਨਈ ਸੁਪਰ ਕਿੰਗਜ਼ 9.75 ਕਰੋੜ ਰੁਪਏ
21 – ਵੈਂਕਟੇਸ਼ ਅਈਅਰ, ਕੋਲਕਾਤਾ ਨਾਈਟ ਰਾਈਡਰਜ਼ – 23.75 ਕਰੋੜ ਰੁਪਏ
22 – ਮਾਰਕਸ ਸਟੋਇਨਿਸ, ਪੰਜਾਬ ਕਿੰਗਜ਼ 11 ਕਰੋੜ ਰੁਪਏ
23 – ਮਿਸ਼ੇਲ ਮਾਰਸ਼, ਲਖਨਊ ਸੁਪਰ ਜਾਇੰਟਸ, 3.4 ਕਰੋੜ ਰੁਪਏ
24 – ਗਲੇਨ ਮੈਕਸਵੈੱਲ, ਪੰਜਾਬ ਕਿੰਗਜ਼ – 4.2 ਕਰੋੜ ਰੁਪਏ
25 – ਕੁਇੰਟਨ ਡੀ ਕਾਕ, ਕੋਲਕਾਤਾ ਨਾਈਟ ਰਾਈਡਰਜ਼ – 3.6 ਕਰੋੜ ਰੁਪਏ
26 – ਫਿਲ ਸਾਲਟ, ਰਾਇਲ ਚੈਲੇਂਜਰਸ ਬੰਗਲੌਰ, 11.5 ਕਰੋੜ ਰੁਪਏ
27- ਰਹਿਮਾਨਉੱਲ੍ਹਾ ਗੁਰਬਾਜ਼, ਕੋਲਕਾਤਾ ਨਾਈਟ ਰਾਈਡਰਜ਼ – 2 ਕਰੋੜ ਰੁਪਏ
28 – ਈਸ਼ਾਨ ਕਿਸ਼ਨ, ਸਨਰਾਈਜ਼ਰਸ ਹੈਦਰਾਬਾਦ – 11.25 ਕਰੋੜ ਰੁਪਏ
29 – ਜਿਤੇਸ਼ ਸ਼ਰਮਾ, ਰਾਇਲ ਚੈਲੇਂਜਰਸ ਬੰਗਲੌਰ – 11 ਕਰੋੜ ਰੁਪਏ
30 – ਜੋਸ਼ ਹੇਜ਼ਲਵੁੱਡ, ਰਾਇਲ ਚੈਲੇਂਜਰਜ਼ ਬੰਗਲੌਰ – 12.5 ਕਰੋੜ ਰੁਪਏ
31- ਪ੍ਰਸਿਧ ਕ੍ਰਿਸ਼ਨ, ਗੁਜਰਾਤ ਟਾਇਟਨਸ 9.5 ਕਰੋੜ ਰੁਪਏ
32 – ਅਵੇਸ਼ ਖਾਨ, ਲਖਨਊ ਸੁਪਰ ਜਾਇੰਟਸ – 9.75 ਕਰੋੜ ਰੁਪਏ
33- ਐਨਰਿਕ ਨੋਰਟਜੇ, ਕੋਲਕਾਤਾ ਨਾਈਟ ਰਾਈਡਰਜ਼ 6.5 ਕਰੋੜ ਰੁਪਏ
34 – ਜੋਫਰਾ ਆਰਚਰ, ਰਾਜਸਥਾਨ ਰਾਇਲਜ਼ 12.5 ਕਰੋੜ ਰੁਪਏ
35 – ਖਲੀਲ ਅਹਿਮਦ, ਚੇਨਈ ਸੁਪਰ ਕਿੰਗਜ਼ – 4.8 ਕਰੋੜ ਰੁਪਏ
36- ਟੀ ਨਟਰਾਜਨ, ਦਿੱਲੀ ਕੈਪੀਟਲਜ਼ – 10.75 ਕਰੋੜ ਰੁਪਏ
37 – ਟ੍ਰੇਂਟ ਬੋਲਟ, ਮੁੰਬਈ ਇੰਡੀਅਨਜ਼ 12.5 ਕਰੋੜ ਰੁਪਏ
38- ਰਾਹੁਲ ਚਾਹਰ, ਸਨਰਾਈਜ਼ਰਸ ਹੈਦਰਾਬਾਦ 3.2 ਕਰੋੜ ਰੁਪਏ
39- ਐਡਮ ਜ਼ੈਂਪਾ, ਸਨਰਾਈਜ਼ਰਸ ਹੈਦਰਾਬਾਦ 2.4 ਕਰੋੜ ਰੁਪਏ
40- ਵਨਿੰਦੂ ਹਸਾਰੰਗਾ, ਰਾਜਸਥਾਨ ਰਾਇਲਜ਼ – 5.25 ਕਰੋੜ ਰੁਪਏ
IPL 2025: ਨਾ ਵਿਕਣ ਵਾਲੇ ਖਿਡਾਰੀਆਂ ਦੀ ਪੂਰੀ ਸੂਚੀ
1- ਦੇਵਦੱਤ ਪਦਿਕਕਲ: ਅਨਸੋਲਡ
2- ਡੇਵਿਡ ਵਾਰਨਰ: ਅਨਸੋਲਡ
3- ਜੌਨੀ ਬੇਅਰਸਟੋ: ਅਨਸੋਲਡ
4- ਵਕਾਰ ਸਲਾਮਖੇਲ: ਅਨਸੋਲਡ
5- ਅਨਮੋਲਪ੍ਰੀਤ ਸਿੰਘ: ਅਨਸੋਲਡ
6 – ਯਸ਼ ਢੱਲ: ਅਨਸੋਲਡ
7- ਉਤਕਰਸ਼ ਸਿੰਘ: ਅਨਸੋਲਡ
8- ਉਪੇਂਦਰ ਯਾਦਵ: ਅਨਸੋਲਡ
9- ਲਵਨੀਤ ਸਿਸੋਦੀਆ: ਅਨਸੋਲਡ