ਨਿਊਜ਼ੀਲੈਂਡ ਖ਼ਿਲਾਫ਼ ਅਫ਼ਗ਼ਾਨਿਸਤਾਨ ਨੇ ਕੀਤਾ ਟੀਮ ਦਾ ਐਲਾਨ, ਰਾਸ਼ਿਦ ਖ਼ਾਨ ਬਾਹਰ, ਹਸ਼ਮਤੁੱਲਾ ਕਰਨਗੇ ਕਪਤਾਨੀ

ਅਫਗਾਨਿਸਤਾਨ ਨੇ ਨਿਊਜ਼ੀਲੈਂਡ ਖਿਲਾਫ ਭਾਰਤ ‘ਚ ਖੇਡੇ ਜਾਣ ਵਾਲੇ ਇਕਲੌਤੇ ਟੈਸਟ ਮੈਚ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੂੰ ਅਗਲੇ ਮਹੀਨੇ ਗ੍ਰੇਟਰ ਨੋਇਡਾ ‘ਚ ਹੋਣ ਵਾਲੇ ਇਸ ਮੈਚ ਤੋਂ ਬਾਹਰ ਰੱਖਿਆ ਗਿਆ ਹੈ। ਅਫਗਾਨਿਸਤਾਨ ਨੇ ਐਤਵਾਰ ਨੂੰ ਆਪਣੀ 20 ਮੈਂਬਰੀ ਸ਼ੁਰੂਆਤੀ ਟੀਮ ਦਾ ਐਲਾਨ ਕੀਤਾ ਹੈ।
ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਕਰੀਮ ਜਨਤ ਨੂੰ ਵੀ ਹਸ਼ਮਤੁੱਲਾ ਸ਼ਾਹੀਦੀ ਦੀ ਅਗਵਾਈ ਵਾਲੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਟੈਸਟ 9 ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ, ਜਿਸ ਲਈ ਰਾਸ਼ਿਦ ਦਾ ਨਾ ਚੁਣਿਆ ਜਾਣਾ ਹੈਰਾਨੀਜਨਕ ਫੈਸਲਾ ਹੈ। ਉਹ ਇਸ ਫਾਰਮੈਟ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ।
ਰਾਸ਼ਿਦ ਨੇ ਪੰਜ ਟੈਸਟ ਮੈਚਾਂ ਵਿੱਚ 22.35 ਦੀ ਔਸਤ ਨਾਲ 34 ਵਿਕਟਾਂ ਲਈਆਂ ਹਨ, ਜਿਸ ਵਿੱਚ ਉਸ ਨੇ ਚਾਰ ਵਾਰ ਪੰਜ ਵਿਕਟਾਂ ਲਈਆਂ ਹਨ। ਰਾਸ਼ਿਦ ਨੇ ਅਫਗਾਨਿਸਤਾਨ ਲਈ ਆਪਣਾ ਆਖਰੀ ਟੈਸਟ 2021 ਵਿੱਚ ਜ਼ਿੰਬਾਬਵੇ ਦੇ ਖਿਲਾਫ ਅਬੂ ਧਾਬੀ ਵਿੱਚ ਖੇਡਿਆ ਸੀ ਜਿਸ ਵਿੱਚ ਉਸ ਨੇ 11 ਵਿਕਟਾਂ ਲਈਆਂ ਸਨ। ਰਾਸ਼ਿਦ ਵਧੀਆ ਬੱਲੇਬਾਜ਼ੀ ਵੀ ਕਰਦਾ ਹੈ ਅਤੇ ਟੈਸਟ ਵਿੱਚ ਉਸ ਦੇ ਨਾਂ ਇੱਕ ਅਰਧ ਸੈਂਕੜਾ ਵੀ ਹੈ।
ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਕਰੀਮ ਜਨਤ ਨੂੰ ਵੀ ਹਸ਼ਮਤੁੱਲਾ ਸ਼ਾਹੀਦੀ ਦੀ ਅਗਵਾਈ ਵਾਲੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਸ਼ੁਰੂਆਤੀ ਟੀਮ ਵਿੱਚ ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਗੁਲਬਦੀਨ ਨਾਇਬ ਅਤੇ ਅਜ਼ਮਤੁੱਲਾ ਉਮਰਜ਼ਈ ਮੌਜੂਦ ਹਨ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਕਿਹਾ ਕਿ ਗ੍ਰੇਟਰ ਨੋਇਡਾ ‘ਚ ਇਕ ਹਫਤੇ ਤੱਕ ਚੱਲਣ ਵਾਲੇ ਕੈਂਪ ਦੇ ਅੰਤ ‘ਚ ਅੰਤਿਮ 15 ਮੈਂਬਰੀ ਟੀਮ ਦਾ ਐਲਾਨ ਕੀਤਾ ਜਾਵੇਗਾ। ਸ਼ੁਰੂਆਤੀ ਟੀਮ 28 ਅਗਸਤ ਨੂੰ ਭਾਰਤ ਪਹੁੰਚੇਗੀ।
ACB ਨੇ ਆਪਣੀ ਰਿਲੀਜ਼ ਵਿੱਚ ਕਿਹਾ, “20 ਖਿਡਾਰੀਆਂ ਨੂੰ ਸਿਖਲਾਈ ਕੈਂਪ ਲਈ ਚੁਣਿਆ ਗਿਆ ਹੈ। ਨਿਊਜ਼ੀਲੈਂਡ ਖਿਲਾਫ ਇਕਲੌਤਾ ਟੈਸਟ ਮੈਚ ਖੇਡਣ ਵਾਲੀ 15 ਮੈਂਬਰੀ ਟੀਮ ਦੀ ਚੋਣ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਫਿਟਨੈੱਸ ਨੂੰ ਦੇਖਦੇ ਹੋਏ ਕੀਤੀ ਜਾਵੇਗੀ। ACB ਪ੍ਰਧਾਨ ਮੀਰਵਾਇਜ਼ ਅਸ਼ਰਫ ਨੇ ਕਿਹਾ, “ਮੈਂ ਟੀਮ ਵਿੱਚ ਕੁਝ ਨੌਜਵਾਨ ਖਿਡਾਰੀਆਂ ਨੂੰ ਦੇਖ ਕੇ ਖੁਸ਼ ਹਾਂ। ਘਰੇਲੂ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਸ ਟੈਸਟ ਮੈਚ ਲਈ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।
ਅਫਗਾਨਿਸਤਾਨ ਦੀ ਸ਼ੁਰੂਆਤੀ ਟੀਮ ਇਸ ਤਰ੍ਹਾਂ ਹੈ:
ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਇਬਰਾਹਿਮ ਜ਼ਦਰਾਨ, ਰਿਆਜ਼ ਹਸਨ, ਅਬਦੁਲ ਮਲਿਕ, ਰਹਿਮਤ ਸ਼ਾਹ, ਬਹੀਰ ਸ਼ਾਹ ਮਹਿਬੂਬ, ਇਕਰਾਮ ਅਲੀਖੇਲ (ਵਿਕੇਟ), ਸ਼ਾਹਿਦੁੱਲਾ ਕਮਾਲ, ਗੁਲਬਦੀਨ ਨਾਇਬ, ਅਫਸਰ ਜ਼ਜ਼ਈ (ਵਿ.), ਅਜ਼ਮਤੁੱਲਾ ਉਮਰਜ਼ਈ, ਜ਼ਿਆਉਰ ਰਹਿਮਾਨ ਅਕਬਰ, ਸ਼ਮਸੁਰ ਰਹਿਮਾਨ, ਕੈਸ ਅਹਿਮਦ, ਜ਼ਹੀਰ ਖਾਨ, ਨਿਜਾਤ ਮਸੂਦ, ਫਰੀਦ ਅਹਿਮਦ ਮਲਿਕ, ਨਵੀਦ ਜ਼ਦਰਾਨ, ਖਲੀਲ ਅਹਿਮਦ ਅਤੇ ਯਮ ਅਰਬ।